Punjabi Khabarsaar
ਫ਼ਾਜ਼ਿਲਕਾ

ਸਬਸਿਡੀ ਤੇ ਸੰਦ ਲੈਣ ਵਾਲੇ ਕਿਸਾਨਾਂ ਨੇ ਜੇਕਰ ਸੰਦਾਂ ਦੀ ਵਰਤੋਂ ਨਾ ਕੀਤੀ ਤਾਂ ਹੋਵੇਗੀ ਸਖ਼ਤ ਕਾਰਵਾਈ-ਮੁੱਖ ਖੇਤੀਬਾੜੀ ਅਫ਼ਸਰ

ਉਨੱਤ ਕਿਸਾਨ ਐਪ ਰਾਹੀਂ ਵੀ ਕਿਸਾਨ ਮਸ਼ੀਨਾਂ ਦੀ ਬੂਕਿੰਗ ਕਰਵਾ ਸਕਦੇ ਹਨ
ਫਾਜ਼ਿਲਕਾ, 25 ਅਕਤੂਬਰ:ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦੱਸਿਆ ਹੈ ਕਿ ਜ਼ਿਲ੍ਹੇ ਵਿਚ ਕਿਸਾਨਾਂ ਨੂੰ 6488 ਮਸ਼ੀਨਾਂ ਪਰਾਲੀ ਪ੍ਰਬੰਧਨ ਲਈ ਹੁਣ ਤੱਕ ਮੁਹਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਪ੍ਰਬੰਧਨ ਲਈ ਲਈਆਂ ਮਸ਼ੀਨਾਂ ਦੀ ਜਿਆਦਾ ਤੋਂ ਜਿਆਦਾ ਵਰਤੋਂ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਹਰੇਕ ਕਿਸਾਨ ਤੋਂ ਜਿਸ ਨੇ ਸਬਸਿਡੀ ਰਾਹੀਂ ਮਸ਼ੀਨਾਂ ਲਈਆਂ ਹਨ ਉਨ੍ਹਾਂ ਵੱਲੋਂ ਮਸ਼ੀਨਾਂ ਦੀ ਵਰਤੋਂ ਲਾਜਮੀ ਕੀਤੀ ਗਈ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਇਹ ਮਸ਼ੀਨਾਂ ਲਗਾਤਾਰ ਪਰਾਲੀ ਪ੍ਰਬੰਧਨ ਦਾ ਕੰਮ ਕਰਨ ਤਾਂ ਜੋ ਇੰਨ੍ਹਾਂ ਦੀ ਜਿਆਦਾ ਤੋਂ ਜਿਆਦਾ ਵਰਤੋਂ ਕਰਦਿਆਂ ਜਿਆਦਾ ਤੋਂ ਜਿਆਦਾ ਪਰਾਲੀ ਦਾ ਨਿਪਟਾਰਾ ਕੀਤਾ ਜਾ ਸਕੇ।

ਨਸ਼ਾ ਤਸਕਰ ਨੂੰ ਬਚਾਉਣ ਦੇ ਕੇਸ ’ਚ ਨਾਮਜਦ SHO ਦੇ ਮਾਮਲੇ ਵਿਚ ਨਵਾਂ ਮੋੜ,SHO ਨੇ DSP ’ਤੇ ਲਗਾਏ ਗੰਭੀਰ ਇਲਾਜਮ

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਜਿਸ ਨੇ ਸਬਸਿਡੀ ਰਾਹੀਂ ਮਸ਼ੀਨਾਂ ਦੀ ਖਰੀਦ ਕੀਤੀ ਸੀ ਅਤੇ ਇੰਨ੍ਹਾਂ ਦੀ ਵਰਤੋਂ ਨਹੀਂ ਕਰਦਾ ਜਾਂ ਅੱਗ ਲਗਾ ਕੇ ਪਰਾਲੀ ਸਾੜਦਾ ਹੈ ਅਤੇ ਅਜਿਹੇ ਖਿਲਾਫ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਅਜਿਹੇ ਲੋਕ ਜਿੰਨ੍ਹਾਂ ਨੇ ਮਸ਼ੀਨਾਂ ਸਬਸਿਡੀ ਤੇ ਲਈਆਂ ਹਨ ਉਹ ਇਹ ਮਸੀ਼ਨਾਂ ਖੁਦ ਵਰਤਣ ਦੇ ਨਾਲ ਨਾਲ ਹੋਰਨਾਂ ਨੂੰ ਵੀ ਕਿਰਾਏ ਤੇ ਵਰਤੋਂ ਲਈ ਦੇਣ ਤਾਂ ਸਾਰੇ ਕਿਸਾਨਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ।ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਇਕ ਊਨੱਤ ਕਿਸਾਨ ਨਾਂਅ ਦੀ ਮੋਬਾਇਲ ਐਪ ਬਣਾਈ ਗਈ ਹੈ ਜਿੱਥੇ ਕਿਰਾਏ ਤੇ ਉਪਲਬੱਧ ਮਸ਼ੀਨਾਂ ਦੀ ਜਾਣਕਾਰੀ ਹੈ। ਕਿਸਾਨ ਵੀਰ ਇਸ ਐਪ ਰਾਹੀਂ ਮਸ਼ੀਨਾਂ ਲੈਣ ਲਈ ਬੁਕਿੰਗ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਐਪ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

 

Related posts

ਫਾਜਿਲਕਾ ਪੁਲਿਸ ਦੀ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹਾਂ ਦਾ ਪਰਦਾਫਾਸ਼, 24 ਮੋਟਰਸਾਇਕਲ ਅਤੇ ਇੱਕ ਸਵਿਫਟ ਕਾਰ ਸਮੇਤ 5 ਕਾਬੂ

punjabusernewssite

ਸਾਫ ਸੁਥਰਾ ਹੋਵੇਗਾ ਫਾਜ਼ਿਲਕਾ, ਸ਼ਹਿਰ ਲਈ 75 ਲੱਖ ਦੀ ਲਾਗਤ ਨਾਲ ਖਰੀਦੀਆਂ 10 ਹੋਰ ਨਵੀਆਂ ਗੱਡੀਆਂ

punjabusernewssite

ਬੇਮੌਸਮੀ ਬਾਰਸ ਨੇ ਨਰਮਾ ਪੱਟੀ ਦੇ ਕਿਸਾਨਾਂ ਦੇ ਸਾਹ ਸੂਤੇ

punjabusernewssite