ਮੋਗਾ, 27 ਅਕਤੂਬਰ: ਮੋਗਾ ਪੁਲਿਸ ਨੇ ਵਿਦੇਸ਼ ’ਚ ਬੈਠੇ ਦੋ ਭਰਾਵਾਂ ਦੀ ਕਰੋੜਾਂ ਰੁਪਏ ਦੀ ਜਮੀਨ ਨਕਲੀ NRI ਵੱਲੋਂ ਵੇਚਣ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕੀਤਾ ਗਿਆ। ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਹੈਰਾਨੀ ਤੇ ਚਿੰਤਾਜਨਕ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਵੱਲੋਂ ਨਾਂ ਸਿਰਫ਼ ਵਿਦੇਸ਼ਾਂ ’ਚ ਬੈਠੇ ਇੰਨ੍ਹਾਂ ਭਰਾਵਾਂ ਦੇ ਨਾਵਾਂ ਵਾਲੇ ਨਕਲੀ ਆਧਾਰ ਕਾਰਡ ਤੇ ਪੈਨ ਕਾਰਡ, ਬਲਕਿ ਪਾਸਪੋਰਟ ਵੀ ਹਾਸਲ ਕਰ ਲਏ। ਇਸ ਗਿਰੋਹ ਨੇ ਸਾਢੇ 17 ਏਕੜ ਜਮੀਨ ਦਾ ਸੌਦਾ ਕਰਕੇ 1 ਕਰੋੜ 8 ਲੱਖ ਰੁਪਏ ਬਿਆਨੇ ਵਜੋਂ ਵੀ ਹਾਸਲ ਕਰ ਲਏ, ਥੋੜੇ ਦਿਨਾਂ ਵਿਚ ਰਜਿਸਟਰੀ ਹੋਣੀ ਸੀ ਪ੍ਰੰਤੂ ਚੰਗੀ ਕਿਸਮਤ ਨੂੰ ਖ਼ਰੀਦਦਾਰ ਨੂੰ ਸ਼ੱਕ ਹੋਇਆ ਤੇ ਉਸਨੇ ਐਨਆਰਈ ਭਰਾਵਾਂ ਦੇ ਜੱਦੀ ਪਿੰਡ ਜਾ ਕੇ ਪੜਤਾਲ ਕੀਤੀ ਤਾਂ ਸਾਰੀ ਪੋਲ ਖੁੱਲ ਗਈ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਦੇ ਵੱਲੋਂ ਬਾਰਡਰ ਪਾਰ ਤੋਂ ਆਈ ਹੈਰੋਇਨ ਦੀ ਵੱਡੀ ਖੇਪ ਜ਼ਬਤ
ਮਾਮਲੇ ਦੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸ.ਪੀ ਸੰਦੀਪ ਵਡੇਰਾ ਨੇ ਦਸਿਆ ਕਿ ਇਸ ਸਬੰਧ ਵਿਚ ਰਜਨੀਸ਼ ਕੁਮਾਰ ਵੱਲੋਂ ਪੁਲਿਸ ਕੋਲ ਸਿਕਾਇਤ ਕੀਤੀ ਗਈ ਸੀ, ਜਿਸਦੀ ਜਾਂਚ ਈ.ਓ ਵਿੰਗ ਦੇ ਇੰਚਾਰਜ਼ ਇੰਸਪੈਕਟਰ ਹਰਜੀਤ ਕੌਰ ਵੱਲੋਂ ਕੀਤੀ ਗਈ। ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਚੂਹੜ੍ਹਚੱਕ ਦੇ ਗੁਰਿੰਦਰਪਾਲ ਸਿੰਘ ਹਾਲ ਆਬਾਦ ਕੈਨੇਡਾ ਤੇ ਉਸਦੇ ਚਚੇਰੇ ਭਰਾ ਸਤਵੀਰ ਸਿੰਘ ਹਾਲ ਆਬਾਦ ਇੰਗਲੈਂਡ ਦੀ ਜਮੀਨ ਪਿੰਡ ਵਿਚ ਹੀ ਹੈ। ਇਸ ਦੌਰਾਨ ਸਿਕਾਇਤਕਰਤਾ ਨੇ ਜਮੀਨ ਲੈਣੀ ਸੀ ਤੇ ਮੁਲਜਮ ਬਿੱਟੂ ਨੇ ਖੁਦ ਨੂੰ ਸੁਖਦੇਵ ਸਿੰਘ ਵਾਸੀ ਸਿਧਵਾ ਬੇਟ ਦੱਸ ਕੇ ਉਸਨੂੰ ਇੰਨ੍ਹਾਂ ਦੋਨਾਂ ਭਰਾਵਾਂ ਦੀ 17 ਏਕੜ 4 ਕਨਾਲ 14 ਮਰਲੇ ਜਮੀਨ ਦਿਖ਼ਾਈ ਤੇ ਦਸਿਆ ਕਿ ਇਹ ਭਰਾ ਹੁਣ ਆਪਣੀ ਜਮੀਨ ਤੇ ਘਰ ਵੇਚ ਕੇ ਵਿਦੇਸ਼ ਵਿਚ ਹੀ ਇਨਵੈਸਟ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ:ਗਿੱਦੜਬਾਹਾ ਉਪ ਚੋਣ: ਆਪ ਦੇ ਸਾਬਕਾ ਆਗੂ ਪ੍ਰਿਤਪਾਲ ਸ਼ਰਮਾ ਹੋਏ ਭਾਜਪਾ ਵਿੱਚ ਸ਼ਾਮਿਲ
ਇਸਦੇ ਨਾਲ ਹੀ ਦਸਿਆ ਗਿਆ ਕਿ ਦੋਨੋਂ ਭਰਾ ਹੁਣ ਪੰਜਾਬ ਆਏ ਹੋਏ ਹਨ ਤੇ ਜਲਦੀ ਹੀ ਵਾਪਸ ਜਾਣਾ ਹੈ, ਜਿਸਦੇ ਚੱਲਦੇ ਸਸਤੇ ਵਿਚ ਹੀ ਇਹ ਜਮੀਨ ਮਿਲ ਜਾਵੇਗੀ। ਇਸ ਦੌਰਾਨ ਮੁਲਜਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਰਵੀ ਕੁਮਾਰ ਨੂੰ ਕ੍ਰਮਵਾਰ ਗੁਰਿੰਦਰਪਾਲ ਸਿੰਘ ਤੇ ਸਤਵੀਰ ਸਿੰਘ ਦੱਸ ਕੇ ਉਸਦੇ ਨਾਲ ਮਿਲਾਇਆ ਗਿਆ। ਖ਼ਰੀਦਦਾਰ ਵੀ ਸਸਤੀ ਦੇ ਲਾਲਚ ਵਿਚ ਆ ਗਿਆ ਤੇ ਜਮੀਨ ਦਾ ‘ਇਕਰਾਰਨਾਮ’ ਨਕਲੀ ਮਾਲਕਾਂ ਨਾਲ ਕਰ ਬੈਠਾ, ਜਿੰਨ੍ਹਾਂ ਨੇ ਬਿਆਨੇ ਵਜੋਂ 66 ਲੱਖ ਰੁਪਏ ਨਗਦ ਅਤੇ 42 ਲੱਖ ਰੁਪਏ ਦੇ ਚੈਕ ਲੈ ਲਏ। ਇਸ ਦੌਰਾਨ ਰਜਿਸਟਰੀ ਵੀ ਹੀ ਜਲਦੀ ਕਰਵਾਉਣੀ ਸੀ
ਇਹ ਵੀ ਪੜ੍ਹੋ:Big News: ਜਮੀਨ ਮੁਆਵਜ਼ੇ ਘੁਟਾਲੇ ’ਚ ਵਿਜੀਲੈਂਸ ਵੱਲੋਂ ਵੀਆਈਪੀ ਜ਼ਿਲ੍ਹੇ ’ਚ ਤੈਨਾਤ ਏਡੀਸੀ ਗ੍ਰਿਫਤਾਰ
ਪ੍ਰੰਤੂ ਇਸਤੋਂ ਪਹਿਲਾਂ ਇੰਨੀਂ ਤਕੜੀ ਜਮੀਨ ਸਸਤੇ ਵਿਚ ਮਿਲ ਜਾਣ ਕਾਰਨ ਖ਼ਰੀਦਦਾਰ ਦਾ ‘ਮੱਥਾ ਠਣਕਿਆ’ ਅਤੇ ਉਸਨੇ ਪੜਤਾਲ ਕੀਤੀ ਤਾਂ ਸਚਾਈ ਸਾਹਮਣੇ ਆਈ ਕਿ ਜਮੀਨ ਦੇ ਅਸਲ ਮਾਲਕ ਤਾਂ ਵਿਦੇਸ਼ ਬੈਠੇ ਹਨ ਅਤੇ ਉਹ ਕਿਸੇ ਵੀ ਕੀਮਤ ’ਤੇ ਜਮੀਨ ਵੇਚਣਾ ਨਹੀਂ ਚਾਹੁੰਦੇ। ਜਿਸਤੋਂ ਬਾਅਦ ਪੁਲਿਸ ਨੂੰ ਸਿਕਾਇਤ ਕੀਤੀ ਗਈ। ਐਸ.ਪੀ ਮੁਤਾਬਕ 4 ਮੁਲਜਮਾਂ ’ਤੇ ਧੌਖਾਧੜੀ ਦਾ ਪਰਚਾ ਦਰਜ਼ ਕਰਕੇ ਹੁਸ਼ਿਆਰੀ ਵਰਤਦਿਆਂ ਇੱਕ ਮੁਲਜਮ ਗੁਰਪ੍ਰੀਤ ਗੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਦੇ ਕੋਲੋਂ ਹਾਸਲ ਕੀਤੇ 42 ਲੱਖ ਦੇ ਚੈਕ ਵੀ ਬਰਾਮਦ ਕਰ ਲਏ ਗਏ ਹਨ। ਇਸ ਘਟਨਾ ਦੀ ਪੂਰੇ ਇਲਾਕੇ ਵਿਚ ਚਰਚਾ ਹੈ।
Share the post "ਸਾਵਧਾਨ, ਤੁਹਾਡੀ ਜਮੀਨ ਦੇ ਵੀ ਬਣ ਸਕਦੇ ਹਨ ਨਕਲੀ ਮਾਲਕ! ਮੋਗਾ ਪੁਲਿਸ ਵੱਲੋਂ NRI ਭਰਾਵਾਂ ਦੀ ਜਮੀਨ ਵੇਚਣ ਵਾਲੇ ਗਿਰੋਹ ਦਾ ਪਰਦਾਫ਼ਾਸ"