ਕੋਟਕਪੂਰਾ ਹਲਕੇ ਦੀਆਂ ਦਸ ਸਰਬਸੰਮਤੀ ਵਾਲੀਆਂ ਪੰਚਾਇਤਾਂ ਨੂੰ ਪੰਜਾਹ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ
ਕੋਟਕਪੂਰਾ, 28 ਅਕਤੂਬਰ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਨਵੇਂ ਬਣੇ ਸਰਪੰਚਾਂ/ਮੈਂਬਰਾਂ ਅਤੇ ਪਾਰਟੀ ਅਹੁਦੇਦਾਰਾਂ ਦੇ ਸਨਮਾਨ ਹਿਤ ‘ਦੀਵਾਲੀ ਦੇ ਰੰਗ ਨਵੇਂ ਚੁਣੇ ਪੰਚਾਂ-ਸਰਪੰਚਾਂ ਦੇ ਸੰਗ’ ਸਮਾਗਮ ਦਾ ਆਯੋਜਨ ਮਾਨ ਪੈਲੇਸ ਕੋਟਕਪੂਰਾ ਵਿਖੇ ਕੀਤਾ ਗਿਆ। ਇਸ ਦੌਰਾਨ ਹਲਕੇ ਦੀਆਂ 65 ਪੰਚਾਇਤਾਂ ਦੇ ਚੁਣੇ ਨੁਮਾਇੰਦਿਆਂ ਤੋਂ ਇਲਾਵਾ ਪਿੰਡਾਂ ਦੇ ਮੁਹਤਬਰ ਸੱਜਣਾਂ ਨੇ ਹਿੱਸਾ ਲਿਆ। ਸਪੀਕਰ ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੀਆਂ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ, ਬਿਨਾ ਕਿਸੇ ਵਿਤਕਰੇ ਦੇ ਨੇਪਰੇ ਚੜਾਉਣ ਲਈ ਸਬੰਧਤ ਅਫਸਰਸ਼ਾਹੀ ਨੂੰ ਬਕਾਇਦਾ ਹਦਾਇਤ ਕੀਤੀ ਗਈ ਸੀ, ਜਿਸਦੇ ਚਲਦੇ ਇਸ ਹਲਕੇ ਵਿੱਚ ਕਿਸੇ ਵੀ ਤਰਾਂ ਦੀ ਧੱਕੇਸ਼ਾਹੀ, ਵਿਤਕਰੇਬਾਜੀ ਜਾਂ ਪੱਖਪਾਤ ਦੀ ਇਕ ਵੀ ਮਿਸਾਲ ਦੇਖਣ ਨੂੰ ਨਹੀਂ ਮਿਲੀ। ਇਸਤੋਂ ਬਾਅਦ ਹੁਣ ਸਪੀਕਰ ਸੰਧਵਾਂ ਨੇ ਆਪਣੇ-ਬੇਗਾਨੇ ਦਾ ਭੇਦਭਾਵ ਦੂਰ ਕਰਦਿਆਂ ਹਰ ਤਰਾਂ ਦੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਪੰਚਾਇਤਾਂ ਨੂੰ ਹੀ ਇਸ ਸਮਾਗਮ ਵਿੱਚ ਸਨਮਾਨਿਤ ਕਰਕੇ ਸੱਦਾ ਦਿੱਤਾ ਕਿ ਪਿੰਡਾਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਕੇ ਰੱਖੀ ਜਾਵੇ ਤਾਂ ਕਿ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦਾ ਮੁੱਢ ਬੰਨਿਆ ਜਾ ਸਕੇ।
ਇਹ ਵੀ ਪੜ੍ਹੋ: ਪੰਜਾਬ ਵਿੱਚ 59 ਲੱਖ ਮੀਟਰਕ ਟਨ ਝੋਨੇ ਦੀ ਆਮਦ; 54 ਲੱਖ ਮੀਟਰਕ ਟਨ ਦੀ ਹੋਈ ਖਰੀਦ: ਲਾਲ ਚੰਦ ਕਟਾਰੂਚੱਕ
ਇਸ ਮੌਕੇ ਸਪੀਕਰ ਸੰਧਵਾਂ ਨੇ ਇਲਾਕੇ ਦੀਆ ਸਰਬਸੰਮਤੀ ਨਾਲ ਚੁਣੀਆਂ ਦਸ ਪੰਚਾਇਤਾਂ ਨੂੰ ਪੰਜਾਹ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਡੀਸੀ ਫਰੀਦਕੋਟ ਵਨੀਤ ਕੁਮਾਰ, ਐਸਐਸਪੀ ਪ੍ਰਗਿਆ ਜੈਨ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ, ਮਣੀ ਧਾਲੀਵਾਲ, ਸੁਖਵੰਤ ਸਿੰਘ ਸਰਾਂ, ਸੁਖਜੀਤ ਸਿੰਘ ਢਿੱਲਵਾਂ, ਸਾਰੇ ਬਲਾਕ ਪ੍ਰਧਾਨ, ਰਾਜਪਾਲ ਸਿੰਘ ਢੁੱਡੀ, ਗੀਤਕਾਰ ਮੱਖਣ ਬਰਾੜ, ਬੱਬੂ ਸੰਧੂ ਸਰਪੰਚ ਮੌੜ ਗੁਰਮੀਤ ਕੌਰ, ਸਰਪੰਚ ਖਾਰਾ ਪੱਛਮੀ ਜਗਤਾਰ ਸਿੰਘ, ਸਰਪੰਚ ਖਾਰਾ ਲਖਵਿੰਦਰ ਸਿੰਘ, ਸਰਪੰਚ ਦਵਾਰੇਆਣਾ ਕੁਲਵਿੰਦਰ ਸਿੰਘ, ਸਰਪੰਚ ਬਾਬਾ ਦੀਪ ਸਿੰਘ ਨਗਰ ਵੀਰਪਾਲ ਕੌਰ, ਸਰਪੰਚ ਕੋਟਕਪੁਰਾ ਦਿਹਾਤੀ ਅਮਨਪ੍ਰੀਤ ਕੌਰ, ਸਰਪੰਚ ਕੋਠੇ ਰਾਜਾ ਜੰਗ ਵਿਸ਼ਾਲ ਸਿੰਘ, ਸਰਪੰਚ ਕੋਠੇ ਥੇਹ ਵਾਲਾ ਜਸਪਾਲ ਸਿੰਘ,ਸਰਪੰਚ ਕੋਠੇ ਗੱਜਣ ਸਿੰਘ ਵਾਲਾ ਪ੍ਰਦੀਪ ਕੌਰ, ਸਰਪੰਚ ਕੋਠੇ ਲਾਲੇਆਣਾ ਜਸਵੀਰ ਕੌਰ, ਸਰਪੰਚ ਕੋਠੇ ਵੜਿੰਗ ਪਰਮਜੀਤ ਕੌਰ, ਸਰਪੰਚ ਕੋਠੇ ਢਾਬ ਗੁਰੂ ਕੇ ਲਖਵੀਰ ਸਿੰਘ, ਸਰਪੰਚ ਫਿੱਡੇ ਖੁਰਦ ਕੰਵਲਜੀਤ ਸਿੰਘ, ਸਰਪੰਚ ਵਾਂਦਰ ਜਟਾਣਾ ਪਰਮਜੀਤ ਕੌਰ, ਸਰਪੰਚ ਵਾਂਦਰ ਜਟਾਣਾ ਟਿੱਬੀਆਂ ਕੁਲਦੀਪ ਕੌਰ, ਸਰਪੰਚ ਵਾਂਦਰ ਜਟਾਣਾ ਨਵਾਂ ਸੰਦੀਪ ਕੌਰ, ਸਰਪੰਚ ਫਿੱਡੇ ਕਲਾਂ ਅੰਮ੍ਰਿਤਪਾਲ ਸਿੰਘ, ਸਰਪੰਚ ਕੋਠੇ ਬਾਹਮਣ ਵਾਲਾ ਰਾਜਵੰਤ ਕੌਰ, ਸਰਪੰਚ ਚੱਕ ਕਲਿਆਣ ਜੋਤੀ,
ਇਹ ਵੀ ਪੜ੍ਹੋ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮਿਡ-ਡੇ-ਮੀਲ ਵਰਕਰਾਂ ਲਈ ਮੁਫ਼ਤ ਬੀਮੇ ਦਾ ਐਲਾਨ
ਸਰਪੰਚ ਜਲਾਲੇਆਣਾ ਪਰਮਜੀਤ ਕੌਰ, ਸਰਪੰਚ ਢੀਮਾਂਵਾਲੀ ਗੁਰਜੀਤ ਸਿੰਘ, ਸਰਪੰਚ ਕੋਠੇ ਧਾਲੀਵਾਲ ਜਗਦੀਪ ਸਿੰਘ, ਸਰਪੰਚ ਸੰਧਵਾਂ ਗੁਰਪ੍ਰੀਤ ਸਿੰਘ, ਸਰਪੰਚ ਬਸਤੀ ਨਾਨਕਸਰ ਸੰਧਵਾਂ ਬਿੰਦਰ ਕੌਰ, ਸਰਪੰਚ ਬੀੜ ਸਿੱਖਾਂ ਵਾਲਾ ਅਨੀਤਾ, ਸਰਪੰਚ ਨਾਥੇਵਾਲਾ ਹਰਪ੍ਰੀਤ ਕੌਰ, ਸਰਪੰਚ ਨਵਾਂ ਨਾਥੇਵਾਲਾ ਗੁਰਭਾਨ ਸਿੰਘ, ਸਰਪੰਚ ਦੇਵੀਵਾਲਾ ਗੁਰਮੇਲ ਸਿੰਘ, ਸਰਪੰਚ ਕੋਠੇ ਇੰਦਰ ਸਿੰਘ ਨਿਰਭੈ ਸਿੰਘ, ਸਰਪੰਚ ਸਿਰਸੜੀ ਗਿਆਨ ਕੌਰ, ਸਰਪੰਚ ਨੰਗਲ ਪਾਰਸ ਰਾਮ, ਸਰਪੰਚ ਅਨੋਖਪੁਰਾ ਬਲਜੀਤ ਸਿੰਘ, ਅਭੇ ਢਿੱਲੋਂ ਸਰਪੰਚ ਚੰਦਬਾਜਾ, ਸਰਬਜੀਤ ਸਿੰਘ ਫੌਜੀ ਸਰਪੰਚ ਮੋਰਾਂਵਾਲੀ, ਯਾਦਵਿੰਦਰ ਸਿੰਘ ਸਰਪੰਚ ਦਾਨਾ ਰੁਮਾਣਾ, ਅਮਰੀਕ ਸਿੰਘ ਸਰਪੰਚ ਡੱਗੋਰੁਮਾਨਾ, ਸਰਪੰਚ ਵਾੜਾ ਦਰਾਕਾ ਅੰਗਰੇਜ਼ ਸਿੰਘ, ਸਰਪੰਚ ਥਾੜਾ ਗੁਰਪ੍ਰੀਤ ਸਿੰਘ, ਬੱਬੂ ਬਰਾੜ ਠਾਰਾ, ਸੇਵਕ ਮਾਨ, ਦਿਲਬਾਗ ਸਿੰਘ ਸਰਪੰਚ ਚਮੇਲੀ, ਜਲੌਰ ਸਿੰਘ ਢੁੱਡੀ, ਬਲਦੇਵ ਸਿੰਘ ਸਰਪੰਚ ਭਾਣਾ, ਮਨਜੀਤ ਸਿੰਘ ਕੰਮੇਆਨਾ, ਵਿਰਸਾ ਸਿੰਘ ਕੰਮੇਆਣਾ, ਸੁਖਵਿੰਦਰ ਸਿੰਘ ਧਾਲੀਵਾਲ, ਬਿਕਰਮ ਸਿੰਘ ਸੰਨੀ ਸਮੇਤ ਵੱਖ ਵੱਖ ਪਿੰਡਾਂ ਦੇ ਸਰਪੰਚ ਮੈਂਬਰ ਅਤੇ ਸੈਕੜਿਆਂ ਦੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
Share the post "ਨਵੀਆਂ ਚੁਣੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ-ਸਪੀਕਰ ਸੰਧਵਾਂ"