34 ਸ਼ੈਲੀਆਂ ਵਿਚ 3 ਹਜਾਰ ਤੋਂ ਵੱਧ ਕੁੜੀਆਂ -ਮੁੰਡੇ ਦਿਖਾ ਰਹੇ ਹਨ ਆਪਣੀ ਪ੍ਰਤਿਭਾ
ਚੰਡੀਗੜ੍ਹ, 28 ਅਕਤੂਬਰ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਰਤਨਾਵਲੀ ਮਹੋਤਸਵ ਸੂਬੇ ਦੇ ਗੀਤ-ਸੰਗੀਤ, ਕਲਾ-ਸਭਿਆਚਾਰ ਨੂੰ ਲੈ ਕੇ ਨੌਜੁਆਨ ਪੀੜੀ ਨੂੰ ਜੋੜਨ ਦਾ ਇਕ ਵਿਲੱਖਣ ਸੰਗਮ ਹੈ। ਹਰਿਆਣਾ ਸੂਬਾ ਸਦਾ ਗਿਆਨ ਪਰੰਪਰਾ, ਸੰਪੂਰਨਤਾ ਅਤੇ ਯੋਧਿਆਂ ਦੀ ਵੀਰਤਾ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਵੈਦਿਕ ਕਾਲ ਤੋਂ ਹੀ ਇਸ ਸੂਬੇ ਦਾ ਸਭਿਆਚਾਰਕ ਸੰਪੂਰਨਤਾ ਦਾ ਸਬੂਤ ਉਪਲਬਧਹੈ। ਇਸ ਵੈਦਿਕ ਕਾਲ ਦੀ ਸਭਿਆਚਾਰ ਅਤੇ ਸੰਸਕਾਰਾਂ ਨੂੰ ਰਤਨਾਵਲੀ ਮਹੋਤਸਵ ਸੇਚਣ ਦਾ ਕੰਮ ਕਰ ਰਿਹਾ ਹੈ। ਹਰਿਆਣਾ ਦੇ ਸਭਿਆਚਾਰਕ ਵਿਕਾਸ ਯਾਤਰਾ ਵਿਚ ਇਸ ਉਤਸਵ ਦੀ ਭੁਕਿਮਾ ਸੱਭ ਤੋਂ ਮਹਤੱਵਪੂਰਨ ਹੈ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਓਡੀਟੋਰਿਅਮ ਵਿਚ ਪ੍ਰਬੰਧਿਤ ਚਾਰ ਦਿਨਾਂ ਦੇ ਰਾਜ ਪੱਧਰੀ ਰਤਨਾਵਲੀ ਮਹੋਤਸਵ ਨੂੰ ਸੰਬੋਧਿਤ ਕਰ ਰਹੇ ਸਨ।
ਇਹ ਵੀ ਪੜ੍ਹੋ:ਪੰਜਾਬ ਵਿੱਚ 59 ਲੱਖ ਮੀਟਰਕ ਟਨ ਝੋਨੇ ਦੀ ਆਮਦ; 54 ਲੱਖ ਮੀਟਰਕ ਟਨ ਦੀ ਹੋਈ ਖਰੀਦ: ਲਾਲ ਚੰਦ ਕਟਾਰੂਚੱਕ
ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਸਾਬਕਾ ਮੰਤਰੀ ਸ੍ਰੀ ਸੁਭਾਸ਼ ਸੁਧਾ, ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਕ੍ਰਾਫਟ ਮੇਲੇ ਦਾ ਵੀ ਅਵਲੋਕਨ ਕੀਤਾ। ਮੁੱਖ ਮੰਤਰੀ ਨੇ ਸੂਬਾਵਾਸੀਆਂ ਨੂੰ ਦੀਵਾਲੀ ਸਮੇਤ ਸਾਰੇ ਤਿਊਹਾਰਾਂ ਦੀ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ, ਗਿਆਨ, ਵਿਗਿਆਨ, ਖੋਜ, ਕੌਸ਼ਲ ਵਿਕਾਸ, ਖੇਡ, ਕਲਾ, ਸਭਆਚਾਰ ਸਮੇਤ ਸਾਰੇ ਖੇਤਰਾਂ ਵਿਚ ਦੇਸ਼ ਦੇ ਮੋਹਰੀ ਯੂਨੀਵਰਸਿਟੀਆਂ ਵਿੱਚੋਂ ਇਕ ਹੈ। ਦੇਸ਼ ਵਿਚ ਅਜਿਹੀ ਘੱਟ ਹੀ ਯੂਨੀਵਰਸਿਟੀਆਂ ਹਨ ਜੋ ਸਿਖਿਆ ਦੇ ਨਾਲ-ਨਾਲ ਆਪਣੇ ਖੇਤਰ ਵਿਚ ਦੇਸ਼ ਦੇ ਸਭਿਆਚਾਰ ਨੂੰ ਸਹੇਜਣ ਦਾ ਕੰਮ ਕਰ ਰਹੇ ਹਨ। ਰਤਨਾਵਲੀ ਮਹੋਤਸਵ ਹਰਿਅਣਾ ਦੇ ਸਭਿਆਚਾਰਕ ਵਿਰਾਸਤ ਨੂੰ ਸਹੇਜਨ ਦਾ ਅਨੋਖਾ ਯਤਨ ਹੈ।ਪਿਛਲੇ 37 ਸਾਲਾਂ ਤੋਂ ਇਸ ਯੂਨੀਵਰਸਿਟੀ ਵਿਚ ਰਤਨਾਵਲੀ ਮਹੋਤਸਵ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:Big News: ਹਰਜਿੰਦਰ ਸਿੰਘ ਧਾਮੀ ਮੁੜ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਸੂਬੇ ਦੇ ਗੀਤ-ਸੰਗਤੀ, ਕਲਾ, ਸਭਿਆਚਾਰ ਨੂੰ ਲੈ ਕੇ ਨੌਜੁਆਨ ਪੀੜੀ ਨੂੰ ਜੋੜਨ ਦਾ ਇਹ ਵਿਲੱਖਣ ਯਤਨ ਹੈ। ਹਰਿਆਣਾ ਦਾ ਸਭਿਆਚਾਰਕ ਵਿਕਾਸ ਯਾਤਰਾ ਵਿਚ ਇਸ ਉਤਸਵ ਦੀ ਭੁਕਿਮਾ ਸੱਭ ਤੋਂ ਮਹਤੱਵਪੂਰਨ ਹੈ। ਇਸ ਮਹੋਤਸਵ ਵਿਚ ਹਰ ਸਾਲ ਨਵੀਂ ਸ਼ੈਲੀਆਂ ਨਾਲ ਨੌਜੁਆਨਾਂ ਨੁੰ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਵੀ ਲੋਕ ਸਭਿਆਚਾਰ ਨੂੰ ਮੁੜ ਜਿੰਦਾ ਕਰਨ ਤੇ ਨੌਜੁਆਨ ਵਿਦਿਆਰਥੀਆਂ ਵਿਚ ਆਪਣੀ ਮਹਾਨ ਵਿਰਾਸਤ ’ਤੇ ਮਾਣ ਦਾ ਭਾਵ ਲਗਾਉਣ ਵਿਚ ਰਤਨਾਵਲੀ ਮਹੋਸਤਵ ਆਪਣੇ ਸਾਰਥਕ ਭੁਕਿਮਕਾ ਨਿਭਾ ਰਿਹਾ ਹੈ। ਸਾਹਿਤ ਸੰਗੀਤ ਤੇ ਕਲਾ ਦਾ ਇਹ ਵਿਲੱਖਣ ਸੰਗਮ ਹੈ।ਇਸ ਮੌਕੇ ’ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਨੇ ਮੁੱਖ ਮੰਤਰੀ ਤੇ ਹੋਰ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਲ 1985 ਵਿਚ 8 ਸ਼ੈਲੀਆਂ ਅਤੇ 300 ਕਲਾਕਾਰਾਂ ਤੋਂ ਰਤਨਾਵਲੀ ਮਹੋਤਸਵ ਦੇ ਆਗਾਜ਼ ਹੋਇਆ ਸੀ।
ਇਹ ਵੀ ਪੜ੍ਹੋ:105 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿਚ ਇਕ ਹੋਰ ਗ੍ਰਿਫਤਾਰ, 6 ਕਿਲੋ ਹੋਰ ਬਰਾਮਦ
ਅੱਜ ਇਸ ਮਹੋਤਸਵ ਦੇ ਮੰਚ ’ਤੇ 34 ਸ਼ੈਲੀਆਂ ਵਿਚ 3000 ਤੋਂ ਵੱਧ ਕੁੜੀਆਂ-ਮੁੰਡੇ ਆਪਣੀ ਪ੍ਰਤਿਭਾ ਦਾ ਹੁਨਰ ਦਿਖਾ ਰਹੇ ਹਨ। ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਵਾਵਲੰਬੀ ਅਤੇ ਆਤਮਨਿਰਭਰ ਬਨਾਉਣ ਦੇ ਟੀਚੇ ਨੂੰ ਲੈ ਕੇ ਅੱਗੇ ਵੱਧ ਰਿਹਾ ਹੈ। ਇਹ ਯੂਨੀਵਰਸਿਟੀ ਸੂਬੇ ਦੀ ਪਹਿਲੀ ਸਰਕਾਰੀ ਯੁਨੀਵਰਸਿਟੀ ਹੈ ਜਿਸ ਦਾ ਏ-ਪਲੱਸ-ਪਲੱਸ ਗੇ੍ਰਡ ਹੈ। ਇਹ ਯੂਨੀਵਰਸਿਟੀ ਸਿਖਿਆ , ਖੋਜ, ਖੇਡਾਂ ਵਿਚ ਦੇਸ਼ ਵਿਚ ਤੀਜੇ ਸਥਾਨ ’ਤੇ , ਸਭਿਆਚਾਰਕ ਗਤੀਵਿਧੀਆਂ ਵਿਚ 1100 ਯੂਨੀਵਰਸਿਟੀਆਂ ਵਿਚ ਤੀਜੇ ਸਥਾਨ ’ਤੇ ਅਤੇ 500 ਸਰਕਾਰੀ ਯੂਨੀਵਰਸਿਟੀ ਵਿਚ ਪਹਿਲੇ ਸਥਾਨ ’ਤੇ ਹੈ। ਇਸ ਮੌਕੇ ’ਤੇ ਸਾਬਕਾ ਮੰਤਰੀ ਸੁਭਾਸ਼ ਸੁਧਾ, ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ, ਪਦਮਸ਼੍ਰੀ ਮਹਾਵੀਰ ਗੁੱਡੂ ਸਮੇਤ ਅਧਿਟਾਪਕ, ਕਲਾਕਾਰ ਤੇ ਵਿਦਿਆਰਥੀ ਮੌਜੂਦ ਸਨ।
Share the post "ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕੁਰੂਕਸ਼ੇਤਰ ਵਿਚ ਸੂਬਾ ਪੱਧਰੀ ਰਤਨਾਵਲੀ ਮਹੋਤਸਵ ਵਿਚ ਕੀਤੀ ਸ਼ਿਰਕਤ"