ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਲੋਕਾਂ ਦੇ ਨਾਲ ਦੌੜ ਲਗਾ ਕੇ ਭਾਰਤ ਦੀ ਏਕਤਾ ਤੇ ਅੰਖਡਤਾ ਨੂੰ ਹੋਰ ਮਜਬੂਤ ਬਨਾਉਣ ਦਾ ਦਿੱਤਾ ਸੰਦੇਸ਼
ਚੰਡੀਗੜ੍ਹ, 31 ਅਕਤੂਬਰ:ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਨਾਉਣ ਦਾ ਜੋ ਸੰਕਲਪ ਲਿਆ ਹੈ, ਉਸ ਦੇ ਲਈ ਦੇਸ਼ ਦੇ 140 ਕਰੋੜ ਲੋਕਾਂ ਤੇ ਹਰਿਆਣਾ ਦੇ ਲੋਕਾਂ ਦੀ ਜਿਮੇਵਾਰੀ ਬਣਦੀ ਹੈ ਕਿ ਉਹ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਦੇ ਮੌਕੇ ‘ਤੇ ਸੰਕਲਪ ਲੈਂਦੇ ਹੋਏ ਉਨ੍ਹਾਂ ਦੇ ਸਪਨਿਆਂ ਨੂੰ ਸਾਕਾਰ ਕਰਨ ਵਿਚ ਅੱਗੇ ਵੱਧਣ। ਵਿਕਸਿਤ ਭਾਰਤ ਬਨਾਉਣ ਵਿਚ ਹਰਿਆਣਾ ਦਾ ਮਹਾਨ ਯੋਗਦਾਨ ਹੋਵੇਗਾ।ਮੁੱਖ ਮੰਤਰੀ ਵੀਰਵਾਰ ਨੂੰ ਲੋਹ ਪੁਰਸ਼ ਸਰਦਾਰ ਵਲੱਭਭਾਈ ਪਟੇਲ ਦੀ ਜੈਯੰਤੀ ਦੇ ਮੌਕੇ ਵਿਚ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਸੂਬਾ ਪੱਧਰੀ ਰਨ ਫਾਰ ਯੂਨਿਟੀ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਰਨ ਫਾਰ ਯੂਨਿਟੀ ਦਾ ਹਿੱਸਾ ਬਣੇ ਲੋਕਾਂ ਨੁੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਦੀ ਫੋਟੋ ‘ਤੇ ਪੁਸ਼ਪਾਂਜਲੀ ਅਰਪਿਤ ਕਰ ਉਨ੍ਹਾਂ ਨੂੰ ਨਮਨ ਕੀਤਾ।
ਇਹ ਵੀ ਪੜ੍ਹੋ:ਵੱਡੀ ਖ਼ਬਰ: ‘ਪਿਊ’ ਵੱਲੋਂ ਪਰਾਲੀ ਨੂੰ ਅੱਗ ਲਗਾਉਣ ’ਤੇ ਪ੍ਰਸ਼ਾਸਨ ਨੇ ਖ਼ੋਹੀ ‘ਪੁੱਤ’ ਦੀ ਨੰਬਰਦਾਰੀ
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਰਨ ਫਾਰ ਯੂਨਿਟੀ ਵਿਚ ਖੁਦ ਦੌੜ ਲਗਾਉਂਦੇ ਹੋਏ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜਬੂਤ ਕਰਨ ਦਾ ਸੰਦੇਸ਼ ਵੀ ਦਿੱਤਾ।ਅੱਜ ਪੂਰੇ ਭਾਰਤ ਵਿਚ ਸਰਦਾਰ ਵਲੱਭਭਾਈ ਪੇਟਲ ਦੀ 150ਵੀਂ ਜੈਯੰਤੀ ਦੇ ਮੌਕੇ ‘ਤੇ ਕੌਮੀ ਏਕਤਾ ਦਿਵਸ ਦਾ ਪ੍ਰਬੰਧ ਕੀਤਾ ਜਾ ਰਿਹਾਹੈ। ਰਾਸ਼ਟਰ ਦੀ ਏਕਤਾ ਦੀ ਦੌੜ ਵਿਚ ਹਰਿਆਣਾਵਾਸੀ ਵੀ ਅੱਗੇ ਆ ਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜਬੂਤ ਕਰਨ ਦਾ ਕੰਮ ਕਰਣਗੇ।ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਰਦਾਰ ਵਲੱਭਭਾਈ ਪਟੇਲ ਦੇ ਸਿਦਾਂਤਾਂ ‘ਤੇ ਚਲਦੇ ਹੋਏ ਜੰਮੂ-ਕਸ਼ਮੀਰ ਵਿਚ ਧਾਰਾ 370 ਅਤੇ 35-ਏ ਨੂੰ ਹਟਾ ਕੇ ਰਾਸ਼ਟਰ ਨੂੰ ਇਕ ਕਰ ਕੇ ਸਰਦਾਰ ਪਟਲੇ ਦੇ ਅਖੰਡ ਭਾਤਰ ਦੇ ਸਪਨੇ ਨੁੰ ਸਾਾਕਾਰ ਕਰਨ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਰਦਾਰ ਵਲੱਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਗੁਜਰਾਤ ਵਿਚ ਵਿਸ਼ਵ ਦੀ ਸੱਭ ਤੋਂ ਉੱਚੀ ਪ੍ਰਤਿਮਾ ਬਣਾਏ ਹੈ ਜਿਸ ਨੂੰ ਸਟੈਚੂ ਆਫ ਯੂਨਿਟੀ ਦਾ ਨਾਂਅ ਦਿੱਤਾ ਗਿਆ ਹੈ। ਇਹ ਪ੍ਰਤਿਮਾ ਨੌਜੁਆਨ ਪੀੜੀ ਦੇ ਨਾਲ-ਨਾਲ ਸਾਰਿਆਂ ਲਈ ਪੇ੍ਰਰਣਾਦਾਇਕ ਹੈ।
ਇਹ ਵੀ ਪੜ੍ਹੋ:ਅੰਮ੍ਰਿਤਸਰ ‘ਚ ਬੈਂਕ ਲੁੱਟ ਦਾ ਮਾਮਲਾ ਪੰਜਾਬ ਪੁਲਿਸ ਨੇ 24 ਘੰਟਿਆਂ ਚ ਸੁਲਝਾਇਆ, ਦੋਨੋਂ ਮੁਲਜ਼ਮ ਕਾਬੂ
ਨਾਂਇਬ ਸਿੰਘ ਸੈਨੀ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਨੂੰ ਕੌਮੀ ਏਕਤਾ ਦੀ ਸੁੰਹ ਵੀ ਦਿਵਾਈ ਅਤੇ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਮਜਬੂਤ ਕਰਨ ਲਈ ਪੇ੍ਰਰਿਤ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਓਲੰਪਿਕ ਤੇ ਏਸ਼ਿਅਨ ਖੇਡਾਂ ਵਿਚ ਧਾਕ ਜਮਾਉਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਮੌਜੂਦ ਸਾਰਿਆਂ ਨੂੰ ਦੀਵਾਲੀ ਪਰਵ, ਭਰਾ ਦੂਜ, ਗੋਵਰਧਨ ਪੂਜਾ, ਹਰਿਆਣਾ ਦਿਵਸ ਤੇ ਆਖੀਰੀ ਤਿਉਹਾਰਾਂ ਦੀ ਵਧਾਈ ਦਿੰਦੇ ਹੋਏ ਸਾਰਿਆਂ ਦੇ ਜੀਵਨ ਵਿਚ ਖੁਸ਼ਹਾਲੀ ਦੀ ਕਾਮਨਾ ਕੀਤੀ। ਰਨ ਫਾਰ ਯੂਨਿਟੀ ਦਰੋਣਾਚਾਰਿਆ ਸਟੇਡੀਅਮ ਤੋਂ ਸ਼ੁਰੂ ਹੋ ਕੇ ਮਿਨੀ ਸਕੱਤਰੇਤ , ਪੰਚ ਚੌਕ, ਜਿੰਦਲ ਚੌਕ ਤੋਂ ਵਾਪਸ ਹੁੰਦੇ ਹੋਏ ਦਰੋਣਾਚਾਰਿਆ ਸਟੇਡੀਅਮ ਵਿਚ ਸਪੰਨ ਹੋਈ।ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਅੰਬਾਲਾ ਡਿਵੀਜਨਲ ਕਮਿਸ਼ਨਰ ਗੀਤਾ ਭਾਰਤੀ, ਆਈਜੀ ਅੰਬਾਲਾ ਰੇਂਜ ਸਿਬਾਸ ਕਵੀਰਾਜ, ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਸਮੇਤ ਹੋਰ ਮਾਣਯੋਗ ਲੋਕ ਸ਼ਾਮਿਲ ਰਹੇ।
Share the post "ਸਰਦਾਰ ਵਲੱਭਭਾਈ ਪੇਟੇਲ ਦੀ ਜੈਯੰਤੀ ਮੌਕੇ ਵਿਚ ਰਾਸ਼ਟਰੀ ਏਕਤਾ ਦਿਵਸ ‘ਤੇ ਕੁਰੂਕਸ਼ੇਤਰ ਵਿਚ ਪ੍ਰਬੰਧਿਤ ਰਨ ਫਾਰ ਯੂਨਿਟੀ"