ਪੱਤਰਕਾਰ ਰਾਣਾ ਸ਼ਰਮਾ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭੋਗ ਭਲਕੇ

Date:

spot_img

ਬਠਿੰਡਾ, 4 ਨਵੰਬਰ: ਪੱਤਰਕਾਰ ਰਾਣਾ ਸ਼ਰਮਾ ਵਾਸੀ ਰਾਮਪੁਰਾ ਫੂਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਜੀ ਨਿਰਮਲਾ ਦੇਵੀ (58) ਪਤਨੀ ਤਰਸੇਮ ਸ਼ਰਮਾ (ਸਾਬਕਾ ਮੀਤ ਪ੍ਰਧਾਨ ਟਰੱਕ ਯੂਨੀਅਨ ਰਾਮਪੁਰਾ ਫੂਲ) ਬੀਤੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ। ਪ੍ਰਵਾਰਕ ਮੈਂਬਰਾਂ ਮੁਤਾਬਕ ਉਹ ਪਿਛਲੇ ਕੁੱਝ ਸਮੇਂ ਤੋਂ ਬਰੇਨ ਟਿਊਮਰ ਨਾਮਕ ਬੀਮਾਰੀ ਤੋਂ ਪੀੜਤ ਸਨ ਅਤੇ ਹੋਲੀ-ਹੋਲੀ ਠੀਕ ਹੋ ਰਹੇ ਸਨ ਪ੍ਰੰਤੂ ਲੰਘੀ 27 ਅਕਤੂਬਰ ਨੂੰ ਅਚਾਨਕ ਹੀ ਸਦੀਵੀ ਵਿਛੋੜਾ ਦੇ ਗਏ। ਸਵ. ਸ਼੍ਰੀਮਤੀ ਨਿਰਮਲਾ ਦੇਵੀ ਦੇ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 5 ਨਵੰਬਰ ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਸਤਿਸੰਗ ਸਭਾ ਰਾਮਪੁਰਾ ਫੂਲ ਵਿਖੇ ਦੁਪਹਿਰ 12:30 ਵਜੇ ਹੋ ਰਿਹਾ। ਇਸ ਦੁੱਖ ਦੀ ਘੜੀ ਵਿਚ ਇਲਾਕੇ ਦੇ ਪੱਤਰਕਾਰਾਂ ਅਤੇ ਮੋਹਤਬਰਾਂ ਨੇ ਸ਼ਰਮਾ ਪ੍ਰਵਾਰ ਨਾਲ ਦੁੱਖ ਪ੍ਰਗਟਾਇਆ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...