ਬਠਿੰਡਾ, 8 ਨਵੰਬਰ: ਦਿ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ (ਟੀ.ਬੀ.ਡੀ.ਸੀ.ਏ.) ਵੱਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਦੀ ਸਵਰਗੀ ਮਾਤਾ ਸੀਤਾ ਦੇਵੀ ਦੀ 13ਵੀਂ ਬਰਸੀ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਕੈਂਪ ਵਿੱਚ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀਆਂ ਸਾਰੀਆਂ ਯੂਨਿਟਾਂ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ, ਦੋਸਤ ਵੈਲਫੇਅਰ ਸੁਸਾਇਟੀ, ਬਾਲਿਆਂਵਾਲੀ ਮੂਲ ਨਿਵਾਸੀ ਸਭਾ ਅਤੇ ਭਾਜਪਾ ਪਰਿਵਾਰ ਨੇ ਪੂਰਣ ਸਹਿਯੋਗ ਦਿੰਦਿਆਂ ਖੂਨਦਾਨ ਕਰਕੇ ਮਾਤਾ ਸੀਤਾ ਦੇਵੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਗੁਰੂਨਾਨਕ ਦੇਵ ਬਲੱਡ ਬੈਂਕ ਦੀ ਟੀਮ ਨੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਲਗਭਗ 35 ਯੂਨਿਟ ਖੂਨ ਇਕੱਤਰ ਕੀਤਾ।
ਇਹ ਵੀ ਪੜ੍ਹੋਚੱਲਦੀ ਬੱਸ ਦੇ ਡਰਾਈਵਰ ਨੂੰ ਆਇਆ ਚੱਕਰ, ਦਰੱਖਤ ਨਾਲ ਟਕਰਾਉਣ ਕਾਰਨ ਸਵਾਰੀਆਂ ਹੋਈਆਂ ਜਖ਼ਮੀ
ਇਸ ਕੈਂਪ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਆਰਐਸਐਸ ਦੇ ਜ਼ਿਲ੍ਹਾ ਸੰਘ ਚਾਲਕ ਰਮਨੀਕ ਵਾਲੀਆ, ਸਾਬਕਾ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਮਿੱਤਲ, ਪੰਜਾਬ ਭਾਜਪਾ ਦੇ ਮੀਡੀਆ ਕੋ-ਕਨਵੀਨਰ ਸੁਨੀਲ ਸਿੰਗਲਾ, ਵੀਨਾ ਗਰਗ, ਵੀਨੂੰ ਗੋਇਲ ਸੀਨੀਅਰ ਭਾਜਪਾ ਆਗੂ, ਸੋਨੀਆ ਨਾਇਰ, ਟੀਬੀਡੀਸੀਏ ਦੇ ਜ਼ਿਲ੍ਹਾ ਵਿੱਤ ਸਕੱਤਰ ਅਤੇ ਦੋਸਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਮੇਸ਼ ਗਰਗ, ਸੁਸਾਇਟੀ ਦੇ ਜਨਰਲ ਸਕੱਤਰ ਰਾਕੇਸ਼ ਗੋਇਲ ਤੇ ਰਜਿੰਦਰ ਸਿੰਗਲਾ, ਗੁਰਜਿੰਦਰ ਸਿੰਘ ਸਾਹਨੀ, ਐਡਵੋਕੇਟ ਗੁਰਵਿੰਦਰ ਸਿੰਘ, ਪ੍ਰੀਤਮ ਸਿੰਘ ਵਿਰਕ, ਪ੍ਰਿੰਸ ਕੁਮਾਰ, ਪ੍ਰਿੰਸ ਕੁਮਾਰ ਆਈ.ਟੀ.ਆਈ., ਗੋਨਿਆਣਾ ਯੂਨਿਟ ਦੇ ਜਨਰਲ ਸਕੱਤਰ ਵਿਨੋਦ ਮਿੱਤਲ ਅਤੇ ਸਤੀਸ਼ ਸਿੰਗਲਾ,
ਇਹ ਵੀ ਪੜ੍ਹੋਧਾਰਾ 370 ਦੀ ਮੁੜ ਬਹਾਲੀ ਨੂੰ ਲੈ ਕੇ ਜੰਮੂ ਕਸ਼ਮੀਰ ਵਿਧਾਨ ਸਭਾ’ਚ ਹੰਗਾਮਾ,ਨੌਬਤ ਹੱਥੋਪਾਈ ਤੱਕ ਪੁੱਜੀ
ਰਾਮਪੁਰਾ ਯੂਨਿਟ ਪ੍ਰਧਾਨ ਛਿੰਦਰਪਾਲ ਸਿੰਘ ਸਿੰਗਲਾ, ਕੈਸ਼ੀਅਰ ਰਾਜਨ ਰਾਮਪੁਰਾ, ਨਥਾਣਾ ਯੂਨਿਟ ਪ੍ਰਧਾਨ ਵਿਜੇਂਦਰ ਸ਼ਰਮਾ, ਤਲਵੰਡੀ ਸਾਬੋ ਯੂਨਿਟ ਤੋਂ ਵਿਜੇ ਸਿੰਘ ਚੌਧਰੀ, ਹੋਲਸੇਲ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਗੋਇਲ, ਜ਼ਿਲ੍ਹਾ ਸਕੱਤਰ ਅਨਿਲ ਗਰਗ, ਮਨੋਜ ਕੁਮਾਰ ਸ਼ੰਟੀ, ਜਸਪਾਲ ਜੌੜਾ, ਭਾਜਪਾ ਮੰਡਲ ਪ੍ਰਧਾਨ ਆਨੰਦ ਗੁਪਤਾ, ਸੁਹੇਲ ਗੁੰਬਰ, ਸ਼ਾਮ ਸੁੰਦਰ ਅਗਰਵਾਲ, ਸ਼ਾਂਤਨੂ ਸ਼ਰਮਾ, ਲਵ ਸਚਦੇਵਾ, ਪ੍ਰੇਮ ਕਾਂਸਲ, ਕਰਨ ਸਿੰਘ, ਬਾਲਮੁਕੁੰਦ ਗਰਗ, ਪਵਨ ਪਨਸਪ ਵਾਲੇ, ਪ੍ਰੇਮ ਜਿੰਦਲ, ਅੰਕਿਤ ਗਰਗ ਨੇ ਮਾਤਾ ਸੀਤਾ ਦੇਵੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਕੈਂਪ ਵਿੱਚ ਕੈਮਿਸਟ ਐਸੋਸੀਏਸ਼ਨ ਦੀਆਂ ਸਾਰੀਆਂ ਯੂਨਿਟਾਂ ਗੋਨਿਆਣਾ, ਰਾਮਪੁਰਾ ਫੂਲ, ਨਥਾਣਾ, ਰਾਮਾਂ, ਤਲਵੰਡੀ ਸਾਬੋ, ਮੌੜ ਮੰਡੀ, ਹੋਲਸੇਲ ਅਤੇ ਰਿਟੇਲ ਯੂਨਿਟ ਨੇ ਭਰਪੂਰ ਸਹਿਯੋਗ ਦਿੱਤਾ।
Share the post "ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਸਵ. ਮਾਤਾ ਸੀਤਾ ਦੇਵੀ ਦੀ 13ਵੀਂ ਬਰਸੀ ਮੌਕੇ ਖੂਨਦਾਨ ਕੈਂਪ ਆਯੋਜਿਤ"