ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ : ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਜੱਚਾ-ਬੱਚਾ ਹਸਪਤਾਲ ਵਿਖੇ ‘ਗਲੋਬਲ ਆਇਓਡੀਨ ਡੈਫੀਸ਼ੈਂਸੀ ਡਿਸਆਰਡਰ ਪ੍ਰੀਵੈਂਸ਼ਨ ਡੇ’ ਉਤੇ ਆਇਓਡੀਨ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਮੌਕੇ ਬੱਚਿਆਂ ਦੇ ਮਾਹਿਰ ਡਾ. ਸਤੀਸ਼ ਜਿੰਦਲ, ਡਾ. ਮਨੀ ਗਰਗ, ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ, ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਅਤੇ ਬਲਾਕ ਐਜ਼ੂਕੇਟਰ ਪਵਨਜੀਤ ਕੌਰ ਤੇ ਗਗਨਦੀਪ ਸਿੰਘ ਹਾਜ਼ਰ ਸਨ। ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਆਇਓਡੀਨ ਇਕ ਜ਼ਰੂਰੀ ਖੁਰਾਕੀ ਤੱਤ ਹੈ। ਇਸ ਦੀ ਕਮੀ ਨਾਲ ਹੋਣ ਵਾਲੇ ਰੋਗ ਹਮੇਸ਼ਾ ਲਈ ਹੁੰਦੇ ਹਨ ਕਿਉਂਕਿ ਇਨ੍ਹਾਂ ਦਾ ਕੋਈ ਇਲਾਜ ਨਹੀਂ ਹੈ।ਇਸ ਮੌਕੇ ਡਾ. ਸਤੀਸ਼ ਜਿੰਦਲ ਅਤੇ ਡਾ. ਮਨੀ ਗਰਗ ਵਲੋਂ ਵੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਇਰਾਇਡ ਸਾਡੇ ਸਰੀਰ (ਗਲੇ) ਵਿਚ ਇਕ ਗਲੈਂਡ ਹੈ ਜੋ ਕਿ ਇਕ ਖਾਸ ਤੱੱਤ ਬਣਾਉਂਦਾ ਹੈ ਜੋ ਕਿ ਸਾਡੇ ਸਰੀਰ ਦੇ ਚੰਗੇ ਤਰੀਕੇ ਨਾਲ ਕੰਮ ਕਰਨ ਵਿਚ ਮੱਦਦ ਕਰਦਾ ਹੈ ਜੋ ਹੱਡੀਆਂ ਅਤੇ ਨਸਾਂ ਦਾ ਵਿਕਾਸ ਕਰਦਾ ਹੈ।ਇਸ ਲਈ ਆਇਓਡੀਨ ਇਕ ਅਜਿਹਾ ਲੋੜੀਂਦਾ ਖੁਰਾਕੀ ਤੱਤ ਹੈ ਹੋ ਥਾਇਰਾਇਡ ਗਲੈਂਡ ਨੂੰ ਸਹੀ ਤਰ੍ਹਾਂ ਨਾਲ ਕੰਮ ਕਰਨ ਲਈ ਚਾਹੀਦਾ ਹੈ।
ਸਿਹਤ ਵਿਭਾਗ ਵਲੋਂ ਆਈਓਡੀਨ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ ਆਯੋਜਿਤ
6 Views