ਤਰਨਤਾਰਨ, 13 ਨਵੰਬਰ: ਸੋਸਲ ਮੀਡੀਆ ’ਤੇ ਮੁੱਖ ਮੰਤਰੀ ਦੇ ਨਾਂ ਨਾਲ ਮਸ਼ਹੂਰ ਸਿੱਖ ਨੌਜਵਾਨ ਨੂੰ ਕੁੱਟਣ ਦੇ ਮਾਮਲੇ ਵਿਚ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਦੋ ਥਾਣੇਦਾਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਬੇਸ਼ੱਕ ਉਕਤ ਨੌਜਵਾਨ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਨਾਂ ਸਿਰਫ਼ ਪਿੰਡ ਵਾਲਿਆਂ ਨੂੰ ਧਮਕਾਇਆ ਸੀ, ਬਲਕਿ ਮੌਕੇ ‘ਤੇ ਪੁੱਜੇ ਪੁਲਿਸ ਮੁਲਾਜਮਾਂ ਨਾਲ ਵੀ ਧੱਕਾਮੁੱਕੀ ਕੀਤੀ। ਪ੍ਰੰਤੂ ਇਸਦੇ ਬਾਵਜੂਦ ਉਸਨੂੰ ਫ਼ੜਣ ਗਏ ਪੁਲਿਸ ਮੁਲਾਜਮਾਂ ਵੱਲੋਂ ਉਸਦੀ ਜਨਤਕ ਤੌਰ ‘ਤੇ ਕੁੱਟਮਾਰ ਕਰਨ ਨਾਲ ਪੁਲਿਸ ਦੀ ਛਵੀ ਨੂੰ ਨੁਕਸਾਨ ਹੋਇਆ ਹੈ,
ਇਹ ਵੀ ਪੜ੍ਹੋਸਰਪੰਚਾਂ ਤੋਂ ਬਾਅਦ ਹੁਣ ਇਸ ਦਿਨ ਹੋਵੇਗਾ ਪੰਚਾਂ ਦਾ ਸਹੁੰ ਚੁੱਕ ਸਮਾਗਮ
ਜਿਸਦੇ ਚੱਲਦੇ ਥਾਣੇਦਾਰ ਗੁਰਭੇਜ ਸਿੰਘ ਤੇ ਥਾਣੇਦਾਰ ਸੁਖਵਿੰਦਰ ਸਿੰਘ ਨੂੰ ਮੁਅੱਤ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਹ ਵੀਡੀਓ ਵਾਈਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਵੀ ਇਸਦਾ ਵਿਰੋਧ ਕੀਤਾ ਸੀ। ਦਸਣਾ ਬਣਦਾ ਹੈ ਕਿ ਸੋਸਲ ਮੀਡੀਆ ’ਤੇ ਧਮਕ ਬੇਸ ਵਾਲੇ ਮੁੱਖ ਮੰਤਰੀ ਵਜਂੋ ਮਸ਼ਹੂਰ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਦਾ ਪਿੰਡ ਦੀਨੇਵਾਲ ਥਾਣਾ ਗੋਇੰਦਵਾਲ ਵਿਚ ਪੈਦਾ ਹੈ, ਜਿੱਥੋਂ ਦੀ ਪੁਲਿਸ ਇਸ ਘਟਨਾ ਦੌਰਾਨ ਮੌਕੇ ’ਤੇ ਪੁੱਜੀ ਸੀ। ਇਸ ਕੁੱਟਮਾਰ ਦੀ ਵੀਡੀਓ ਬੀਤੇ ਕੱਲ ਤੋਂ ਹੀ ਸੋਸਲ ਮੀਡੀਆ ’ਤੇ ਲਗਾਤਾਰ ਵਾਈਰਲ ਹੋ ਰਹੀ ਹੈ, ਜਿਸਦੇ ਵਿਚ ਲੋਕ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।
Share the post "ਧਮਕ ਬੇਸ ਵਾਲੇ ‘ਮੁੱਖ ਮੰਤਰੀ’ ਨੂੰ ਲੰਮਾ ਪਾ ਕੇ ਕੁੱਟਣ ਵਾਲੇ ਪੰਜਾਬ ਪੁਲਿਸ ਦੇ ਦੋਨੋਂ ਥਾਣੇਦਾਰ ਮੁਅੱਤਲ"