ਬਠਿੰਡਾ, 13 ਨਵੰਬਰ: ਇਨਕਲਾਬੀ ਜਮਹੂਰੀ ਫਰੰਟ ਪੰਜਾਬ ਦੇ ਕਨਵੀਨਰ ਗੁਰਦਿਆਲ ਸਿੰਘ ਭੰਗਲ ਅਤੇ ਸੂਬਾ ਆਗੂ ਸੁਖਵੰਤ ਸੇਖੋਂ ਵਲੋਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਬਠਿੰਡਾ ਨੇੜਲੇ ਪਿੰਡ ਰਾਏ ਕੇ ਕਲਾਂ ਦੀ ਦਾਣਾ ਮੰਡੀ ਵਿੱਚ ਕਿਸਾਨਾਂ ਉਪਰ ਪੁਲਿਸ ੱਵੱਲੋਂ ਲਾਠੀਚਾਰਜ਼ ਦੀ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਸਮਸਿਆਵਾਂ ਅਤੇ ਉਨ੍ਹਾਂ ਨਾਲ ਆੜਤੀਆਂ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਕੋਈ ਵਾਜਬ ਹੱਲ ਕਰਨ ਦੀ ਥਾਂ, ਝੋਨੇ ਦੀ ਖਰੀਦ ਲਈ ਸਰਕਾਰ ਦੀ ਨਾਕਾਮੀ ਛੁਪਾਉਣ ਲਈ, ਕਿਸਾਨਾਂ ਉੱਪਰ ਅੰਨ੍ਹੇ ਵਾਹ ਲਾਠੀਚਾਰਜ ਕਰਕੇ ਉਨ੍ਹਾਂ ਦੇ ਵਿਰੋਧ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋਕੇਂਦਰ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ Z ਸਕਿਊਰਟੀ ਵਾਪਸ ਲਈ
ਇਨਕਲਾਬੀ ਜਮਹੂਰੀ ਫਰੰਟ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਵੱਲੋਂ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਕਿਸਾਨਾਂ ਉਪਰ ਜਬਰ ਢਾਉਣ ਦੀ ਇਹ ਕੋਈ ਪਹਿਲੀ ਅਤੇ ਆਖਰੀ ਘਟਨਾ ਨਹੀਂ ਹੈ ਪਹਿਲਾਂ ਵੀ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਲੋਕਾਂ ਉਪਰ ਕਈ ਵਾਰ ਅਜਿਹਾ ਜਬਰ ਢਾਹਿਆ। ਆਮ ਪਾਰਟੀ ਦੀ ਸਰਕਾਰ ਜੋ ਬਦਲ ਦਾ ਨਾਹਰਾ ਦੇ ਕੇ ਲੋਕਾਂ ਨੂੰ ਧੋਖਾ ਕੇ ਸਤਾ ਤੇ ਕਾਬਜ ਹੋਈ ਹੈ
ਇਹ ਵੀ ਪੜ੍ਹੋਧਮਕ ਬੇਸ ਵਾਲੇ ‘ਮੁੱਖ ਮੰਤਰੀ’ ਨੂੰ ਲੰਮਾ ਪਾ ਕੇ ਕੁੱਟਣ ਵਾਲੇ ਪੰਜਾਬ ਪੁਲਿਸ ਦੇ ਦੋਨੋਂ ਥਾਣੇਦਾਰ ਮੁਅੱਤਲ
ਇਸ ਨੇ ਵੀ ਸੰਘਰਸ਼ ਕਰਦੇ ਤਬਕਿਆਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਜਾਏ ਉਹਨਾਂ ਨੂੰ ਪੁਲਿਸ ਬਲਾਂ ਦੁਆਰਾ ਲਾਠੀ ਦੇ ਜੋਰ ਨਾਲ ਦਬਾਉਣ ਦਾ ਪਹਿਲੀਆਂ ਸਰਕਾਰਾਂ ਵਾਲਾ ਵਰਤਾਰਾ ਹੀ ਲਾਗੂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਰਾਏ ਕੇ ਕਲਾਂ ਵਿਖੇ ਕਿਸਾਨਾਂ ਉਪਰ ਮੜੇ ਝੂਠੇ ਪੁਲਿਸ ਕੇਸ ਰੱਦ ਕਰੇ, ਸਾਰੇ ਪੰਜਾਬ ਅੰਦਰ ਪੂਰੇ ਝੋਨੇ ਦੀ ਬਿਨਾਂ ਕੋਈ ਕਾਟ ਲਾਏ ਖਰੀਦ ਕਰੇ, ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨਾਲ ਕੀਤੇ ਵਾਅਦੇ ਪੂਰੇ ਕਰੇ ਅਤੇ ਮੰਗਾਂ ਦਾ ਸਹੀ ਹੱਲ ਕਰੇ।