ਮੁੱਖ ਮੰਤਰੀ ਆਤਿਸ਼ੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਨਵੀਂ ਦਿੱਲੀ, 15 ਨਵੰਬਰ : ਝੋਨੇ ਦੀ ਪਰਾਲੀ ਕਾਰਨ ਪੈਦੇ ਹੋਏ ਧੂੰਏ ਤੇ ਪਿਛਲੇ ਦੋ ਇੱਕ-ਦੋ ਦਿਨਾਂ ਤੋਂ ਉੱਤਰੀ ਭਾਰਤ ’ਚ ਧੁੰਦ ਵਰਗੇ ਬਣੇ ਮੌਸਮ ਦੇ ਚੱਲਦਿਆਂ ਹੁਣ ਦੇਸ ਦੀ ਰਾਜਧਾਨੀ ਦਿੱਲੀ ਦੇ ਵਿਚ ਸੂਬਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਵੱਲੋਂ ਕੀਤੇ ਇੱਕ ਟਵੀਟ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਇਸ ਵਾਤਾਵਰਣ ਕਾਰਨ ਹੁਣ ਦਿੱਲੀ ਦੇ ਵਿਚ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਕਲਾਸਾਂ ਆਨ ਲਾਈਨ ਲੱਗਣੀਆਂ।
ਇਹ ਵੀ ਪੜ੍ਹੋਸੰਘਣੀ ਧੁੰਦ ਕਾਰਨ ਪੰਜਾਬ ’ਚ ਤੜਕਸਾਰ ਵਾਪਰਿਆਂ ਵੱਡਾ ਹਾਦਸਾ, ਦੋ ਬੱਸਾਂ ਦੀ ਹੋਈ ਟੱਕਰ
ਇਸਦਾ ਸਿੱਧਾ ਅਰਥ ਇਹ ਹੀ ਹੈ ਕਿ ਬੱਚਿਆਂ ਨੂੰ ਸਕੂਲ ਦੀ ਬਜ਼ਾਏ ਘਰ ਬੈਠ ਕੇ ਹੀ ਪੜ੍ਹਾਈ ਕਰਨੀ ਹੋਵੇਗੀ। ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਜਿਆਦਾ ਗਰਮੀ ਤੇ ਸਰਦੀ ਕਾਰਨ ਦਿੱਲੀ ਤੋਂ ਇਲਾਵਾ ਪੰਜਾਬ ਸਹਿਤ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਵੀ ਲਾਗੂ ਕੀਤੇ ਜਾਂਦੇ ਰਹੇ ਹਨ। ਮੌਜੂਦਾ ਧੂੰਏ ਤੇ ਧੁੰਦ ਕਾਰਨ ਸੜਕੀ ਹਾਦਸਿਆਂ ਦਾ ਖ਼ਤਰਾ ਵੀ ਵਧਿਆ ਹੋਇਆ ਹੈ।
Share the post "ਵੱਡਾ ਫੈਸਲਾ: ਧੂੰਏ ਤੇ ਧੁੰਦ ਕਾਰਨ ਹੁਣ ਪੰਜਵੀਂ ਤੱਕ ‘ਆਨ-ਲਾਈਨ’ ਕਲਾਸਾਂ ਲੱਗਣੀਆਂ"