72 Views
ਬਠਿੰਡਾ, 15 ਨਵੰਬਰ: ਸਥਾਨਕ ਐਸ.ਐਸ.ਡੀ. ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਵਾਈਸ ਪ੍ਰਿੰਸੀਪਲ ਡਾ. ਸਵਿਤਾ ਭਾਟੀਆ ਦੀ ਅਗਵਾਈ ਹੇਠ ਪੀ.ਜੀ. ਵਿਭਾਗ ਗਣਿਤ ਅਤੇ ਮਨੋਵਿਗਿਆਨ ਵਿਭਾਗ ਵੱਲੋਂ ਮਹਿਲਾ ਸਸ਼ਕਤੀਕਰਨ, ਸੁਰੱਖਿਆ ਅਤੇ ਰੱਖਿਆ ’ਤੇ ਇਕ ਵਰਸ਼ਾਪ ਦਾ ਆਯੋਜਨ ਕੀਤਾ ਗਿਆ।
ਇਹ ਵੀ ਪੜ੍ਹੋਭਾਰਤ ਨੇ ਮੰਗੀ ਗੈਂਗਸਟਰ ਅਰਸ਼ ਡਾਲਾ ਦੀ ਹਵਾਲਗੀ, ਵਿਦੇਸ਼ ਵਿਭਾਗ ਨੇ ਜਾਰੀ ਕੀਤਾ ਬਿਆਨ
ਨਿਰਮਾਣ ਫਾਊਂਡੇਸ਼ਨ ਦੇ ਇੰਟਰਨੈਸ਼ਨਲ ਮਿਲਟਰੀ ਕੰਬੈਟ ਟਰੇਨਰ ਅਤ ਅੰਤਰਰਾਸ਼ਟਰੀ ਜੂਡੋ ਕੋਚ ਜਸਵੰਤ ਸਿੰਘ ਨੇ 100 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਆਤਮ ਰੱਖਿਆ ਅਤੇ ਸੁਰੱਖਿਆ ਲਈ ਸਿਖਲਾਈ ਦਿੱਤੀ। ਇਸ ਦੌਰਾਨ ਡਾ. ਤਾਰੂ ਮਿੱਤਲ (ਐਚ.ਓ.ਡੀ.) ਗਣਿਤ ਅਤੇ ਉਨ੍ਹਾਂ ਦੀ ਟੀਮ ਹਾਜ਼ਰ ਸਨ ਅਤੇ ਮਹਿਲਾ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
Share the post "ਪੀ.ਜੀ.ਵਿਭਾਗ ਦੇ ਗਣਿਤ ਅਤੇ ਮਨੋਵਿਗਿਆਨ ਵਿਭਾਗ ਵੱਲੋਂ ਸੁਰੱਖਿਆ ਅਤੇ ਰੱਖਿਆ ਵਿਸ਼ੇ ’ਤੇ ਵਰਕਸ਼ਾਪ ਦਾ ਆਯੋਜਨ"