15 ਤੋਂ ਵੱਧ ਬੱਚੇ ਗੰਭੀਰ ਜਖ਼ਮੀ, ਮੁੱਖ ਮੰਤਰੀ ਯੋਗੀ ਵੱਲੋਂ ਘਟਨਾ ਦੀ ਤੁਰੰਤ ਰੀਪੋਰਟ ਪੇਸ਼ ਕਰਨ ਦੇ ਆਦੇਸ਼
ਝਾਂਸੀ,15 ਨਵੰਬਰ: ਬੀਤੀ ਦੇਰ ਰਾਤ ਉੱਤਰ ਪ੍ਰਦੇਸ਼ ਦੇ ਝਾਂਸੀ ’ਚ ਸਥਿਤ ਮਹਾਰਾਣੀ ਲੱਛਮੀ ਬਾਈ ਮੈਡੀਕਲ ਕਾਲਜ਼ ਦੇ ਬਾਲ ਰੋਗ ਵਿਭਾਗ ਵਿਚ ਭਿਆਨਕ ਅੱਗ ਲੱਗਣ ਕਾਰਨ 10 ਨਵਜਾਤ ਬੱਚਿਆਂ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਹੈ। ਇਸ ਘਟਨਾ ਵਿਚ 15 ਤੋਂ ਵੱਧ ਬੱਚੇ ਜਲਣ ਕਾਰਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿੰਨ੍ਹਾਂ ਵਿਚੋਂ ਕਈਆਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਵਿਭਾਗ ਦੇ ਐਨਆਈਸੀਯੂ ਵਾਰਡ ਵਿਚ ਸਿਲੰਡਰ ਫਟਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਸਮੇਂ ਇਸ ਵਾਰਡ ਵਿਚ 50 ਦੇ ਕਰੀਬ ਬੱਚੇ ਦਾਖ਼ਲ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋਵਿਵਾਦਤ ਗਾਇਕ ਮਨਕੀਰਤ ਔਲਖ ਨੂੰ ਗੱਡੀ ’ਤੇ ਕਾਲੀ ਫ਼ਿਲਮ ਤੇ ਹੂਟਰ ਲਗਾ ਕੇ ਘੁੰਮਣਾ ਮਹਿੰਗਾ ਪਿਆ
ਘਟਨਾ ਦਾ ਪਤਾ ਲੱਗਦੇ ਹੀ ਜ਼ਿਲ੍ਹਾ ਮੈਜਿਸਟਰੇਟ ਸਹਿਤ ਸਿਵਲ ਤੇ ਪੁਲਿਸ ਦੇ ਉਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਫ਼ਾਈਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਉਪਰ ਕਾਬੂ ਪਾਇਆ ਗਿਆ। ਉਧਰ ਮੁੱਖ ਮੰਤਰੀ ਅਦਿਤਿਯ ਨਾਥ ਯੋਗੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆਂ ਅਧਿਕਾਰੀਆਂ ਕੋਲੋਂ ਘਟਨਾ ਦੀ ਤੁਰੰਤ ਰੀਪੋਰਟ ਦੇਣ ਲਈ ਕਿਹਾ ਹੈ। ਘਟਨਾ ਦੇ ਵਿਚ ਮਾਰੇ ਗਏ ਬੱਚਿਆਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਦੀਆਂ ਵਾਈਰਲ ਹੋਈਆਂ ਕੁੱਝ ਵੀਡੀਓ ਵਿਚ ਬੱਚਿਆਂ ਦੇ ਮਾਪਿਆਂ ਵਿਚ ਚੀਕ-ਚਿਹਾੜਾ ਸੁਣਾਈ ਦੇ ਰਿਹਾ ਹੈ ਤੇ ਨਾਲ ਹੀ ਕੁੱਝ ਲੋਕ ਬੱਚਿਆਂ ਨੂੰ ਵਾਰਡ ਵਿਚੋਂ ਲੈ ਕੇ ਨਿਕਲਦੇ ਦਿਖ਼ਾਈ ਦੇ ਰਹੇ ਹਨ।
Share the post "ਮੰਦਭਾਗੀ ਖ਼ਬਰ:ਮੈਡੀਕਲ ਕਾਲਜ਼ ਦੇ ਬੱਚਾ ਵਾਰਡ ’ਚ ਅੱਗ ਲੱਗਣ ਕਾਰਨ 10 ਬੱਚਿਆਂ ਦੀ ਹੋਈ ਮੌ+ਤ"