ਤਰਨਤਾਰਨ, 16 ਨਵੰਬਰ: ਪਿਛਲੇ ਕਈ ਦਿਨਾਂ ਤੋਂ ਸੋਸਲ ਮੀਡੀਆ ਅਤੇ ਖ਼ਬਰਾਂ ਵਿਚ ਚਰਚਾ ਦਾ ਵਿਸ਼ਾ ਬਣੇ ਆ ਰਹੇ ਇੱਕ ਗੁਰਸਿੱਖ ਨੌਜਵਾਨ ਧਰਮਪ੍ਰੀਤ ਸਿੰਘ ਉਰਫ਼ ਮੁੱਖ ਮੰਤਰੀ ਨੂੰ ਕੁੱਟਣ ਦੇ ਮਾਮਲੇ ਵਿਚ ਸ਼ਾਮਲ ਰਹੇ ਪੰਜਾਬ ਪੁਲਿਸ ਦੇ ਦੋਨਾਂ ਥਾਣੇਦਾਰਾਂ ਨੇ ਗੁਰੂਘਰ ’ਚ ਜਾ ਕੇ ਮੁਆਫ਼ੀ ਮੰਗ ਲਈ ਹੈ। ਥਾਣੇਦਾਰ ਗੁਰਭੇਜ ਸਿੰਘ ਤੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦਸਿਆ ਕਿ ਅਚਾਨਕ ਵਾਪਰੀ ਇਸ ਘਟਨਾ ਕਾਰਨ ਉਨ੍ਹਾਂ ਨੂੰ ਬਹੁਤ ਦੁੱਖ ਹੈ ਤੇ ਉਹ ਇਸ ਨੌਜਵਾਨਾਂ ਨੂੰ ਕੇਸਾਂ ਤੋਂ ਫ਼ੜਣ ਦੇ ਚੱਲਦੇ ਪੂਰੇ ਸਿੱਖ ਪੰਥ ਤੋਂ ਮੁਆਫ਼ੀ ਮੰਗਦੇ ਹਨ। ਐਸਐਸਪੀ ਤਰਨਤਾਰਨ ਵੱਲੋਂ ਪਹਿਲਾਂ ਹੀ ਇੰਨ੍ਹਾਂ ਦੋਨਾਂ ਥਾਣੇਦਾਰਾਂ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋਮੁਹਾਲੀ ਦੇ ਕੁੰਬੜਾਂ ’ਚ ਪੰਜਾਬੀ ਨੌਜਵਾਨ ਦੇ ਕ+ਤਲ ਕਰਨ ਵਾਲੇ ਪ੍ਰਵਾਸੀ ਪੰਜਾਬ ਪਲਿਸ ਨੇ ਚੁੱਕੇ
ਪ੍ਰੰਤੂ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰਨਾਂ ਧਾਰਮਿਕ ਜਥੇਬੰਦੀਆਂ ਵੱਲੋਂ ਇਹ ਮਾਮਲਾ ਚੁੱਕਣ ਕਾਰਨ ਲਗਾਤਾਰ ਤੁਲ ਫ਼ੜ ਰਿਹਾ ਸੀ ਤੇ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਇੱਕ ਘੱਟ ਬੁੱਧੀ ਵਾਲੇ ਨੌਜਵਾਨ ਦੀ ਦਸਤਾਰ ਉਤਾਰ ਕੇ ਪੁਲਿਸ ਵੱਲੋਂ ਉਸਦੇ ਕੇਸਾਂ ਦੀ ਬੇਅਦਬੀ ਕਰਨਾਂ ਵੱਡਾ ਗੁਨਾਹ ਹੈ। ਗੌਰਤਲਬ ਹੈ ਕਿ ਸ਼ੋਸਲ ਮੀਡੀਆ ’ਤੇ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਨਾਂ ’ਤੇ ਮਸ਼ਹੂਰ ਜ਼ਿਲ੍ਹੇ ਦੇ ਪਿੰਡ ਦੀਨੇਵਾਲ ਦੇ ਧਰਮਪ੍ਰੀਤ ਸਿੰਘ ਦਾ ਆਪਣੇ ਹੀ ਪਿੰਡ ਵਿਚ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਸੀ। ਜਿਸਤੋਂ ਬਾਅਦ ਮਾਮਲਾ ਪੁਲਿਸ ਕੋਲ ਪੁੱਜਿਆ ਸੀ।
ਇਹ ਵੀ ਪੜ੍ਹੋਵਿਵਾਦਤ ਗਾਇਕ ਮਨਕੀਰਤ ਔਲਖ ਨੂੰ ਗੱਡੀ ’ਤੇ ਕਾਲੀ ਫ਼ਿਲਮ ਤੇ ਹੂਟਰ ਲਗਾ ਕੇ ਘੁੰਮਣਾ ਮਹਿੰਗਾ ਪਿਆ
ਹਾਲਾਂਕਿ ਉਕਤ ਨੌਜਵਾਨ ਦੀਆਂ ਵੀ ਕਈ ਵੀਡੀਓ ਸੋਸਲ ਮੀਡੀਆ ’ਤੇ ਵਾਈਰਲ ਹੋਈਆਂ ਸਨ, ਜਿਸਦੇ ਵਿਚ ਉਹ ਆਪਣੇ ਪਿੰਡ ਵਿਚ ਤੇਜਧਾਰ ਹਥਿਆਰਾਂ ਤੇ ਇੱਟਾਂ-ਰੋੜਿਆਂ ਨਾਲ ਹੁੜਦੰਗ ਮਚਾਉਂਦਾ ਨਜ਼ਰ ਆ ਰਿਹਾ ਸੀ। ਇਸ ਦੌਰਾਨ ਜਦ ਪੁਲਿਸ ਉਸਨੂੰ ਲੈਣ ਗਈ ਤਾਂ ਉਸਨੇ ਪੁਲਿਸ ਨਾਲ ਵੀ ਦੁਰਵਿਵਹਾਰ ਕੀਤਾ, ਜਿਸਤੋਂ ਬਾਅਦ ਪੁਲਿਸ ਨੇ ਵੀ ਉਸਦੀ ਚੰਗੀ ਛਿੱਤਰ ਪਰੇਡ ਕੀਤੀ ਸੀ। ਪਰ ਇਸ ਕੁੱਟਮਾਰ ਦੌਰਾਨ ਉਸਨੂੰ ਵਾਲਾਂ ਤੋਂ ਫ਼ੜ ਕੇ ਘਸੀਟਣਾ ਮਹਿੰਗਾ ਪੈ ਗਿਆ। ਜਿਸ ਕਾਰਨ ਹੁਣ ਮੁਆਫ਼ੀ ਮੰਗੀ ਗਈ ਹੈ।
Share the post "ਮੁੱਖ ਮੰਤਰੀ ਨੂੰ ਕੁੱਟਣ ਵਾਲੇ ਪੁਲਿਸ ਮੁਲਾਜਮਾਂ ਨੇ ‘ਗੁਰੂਘਰ’ ਵਿਚ ਜਾ ਕੇ ਮੰਗੀ ਮੁਆਫ਼ੀ"