ਐਸਏਐਸ ਨਗਰ, 17 ਨਵੰਬਰ: ਐਤਵਾਰ ਸਵੇਰ ਸਮੇਂ ਲਾਲੜੂ ਇਲਾਕੇ ’ਚ ਹੋਏ ਇੱਕ ਸੰਖੇਪ ਪੁਲਿਸ ਮੁਕਾਬਲੇ ਤੋਂ ਬਾਅਦ ਰਾਹਗੀਰਾਂ ਨੂੰ ਲੁੱਟਣ ਵਾਲੇ ਇੱਕ ਗਿਰੋਹ ਦਾ ਸਰਗਨਾ ਗੋਲੀ ਲੱਗਣ ਕਾਰਨ ਜਖ਼ਮੀ ਹੋ ਗਿਆ। ਪੁਲਿਸ ਵੱਲੋਂ ਕਾਬੂ ਕੀਤੇ ਮੁਲਜਮ ਦੀ ਸਤਪ੍ਰੀਤ ਸਿੰਘ ਉਰਫ ਸੱਤੀ ਦੇ ਤੌਰ ’ਤੇ ਹੋਈ ਹੈ, ਜਿਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਗਿਰੋਹ ਦਾ ਇੱਕ ਹੋਰ ਸਰਗਰਮ ਮੈਂਬਰ ਇਸ ਮੁਕਾਬਲੇ ਦੌਰਾਨ ਨਜਦੀਕ ਲੱਗਦੇ ਸੰਘਣੇ ਜੰਗਲ ਵਿਚ ਲੁਕ ਗਿਆ, ਜਿਸਨੂੰ ਲੱਭਣ ਲਈ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਪੀ ਮਨਪ੍ਰੀਤ ਸਿੰਘ ਨੇ ਦਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਅੰਬਾਲਾ-ਡੇਰਾਬੱਸੀ ਹਾਈਵੇਅ ’ਤੇ ਸੁੰਨਸਾਨ ਥਾਵਾਂ ‘ਤੇ ਰਾਹਗੀਰਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਅਤੇ ਕਿਸੇ ਤਰੀਕੇ ਨਾਂਲ ਉਨ੍ਹਾਂ ਨੂੰ ਰੋਕ ਕੇ ਹਥਿਆਰਾਂ ਦੀ ਨੋਕ ’ਤੇ ਲੁੱਟ ਲਿਆ ਜਾਂਦਾ ਸੀ।
ਇਹ ਵੀ ਪੜ੍ਹੋ…’ਤੇ ਮੋਗਾ ਵਿਚ ਇੱਕ ਹੋਰ ਮਿਰਜ਼ਾ ਵੱਢਿਆ ਗਿਆ
ਇਸ ਸਬੰਧ ਵਿਚ ਪੁਲਿਸ ਨੇ ਨਵੰਬਰ ਮਹੀਨੇ ਦੀ ਹੀ 3 ਅਤੇ 11 ਤਰੀਕ ਨੂੰ ਲੁੱਟ-ਖੋਹ ਦੇ ਪਰਚੇ ਦਰਜ਼ ਹੋੲੈ ਸਨ, ਜਿਸਦੇ ਵਿਚ ਨਕਦੀ, ਮੋਬਾਈਲ ਫੋਨ ਅਤੇ ਸੋਨੇ ਦੇ ਗਹਿਣੇ ਖੋਹਣ ਦੇ ਦੋਸ਼ ਲੱਗੇ ਸਨ। ਐਸ.ਪੀ ਨੇ ਅੱਗੇ ਦਸਿਆ ਕਿ ਪੜਤਾਲ ਦੌਰਾਨ ਪਤਾ ਚੱਲਿਆ ਕਿ ਸੱਤੀ ਦੀ ਅਗਵਾਈ ਹੇਠਲਾ ਇੱਕ ਗਿਰੋਹ ਇਸ ਇਲਾਕੇ ਵਿਚ ਸਰਗਰਮ ਹਨ, ਜੋਕਿ ਹਥਿਆਰਬੰਦ ਹੋ ਕੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਗੁਪਤ ਸੂਚਨਾ ਮਿਲਣ ’ਤੇ ਪੁਲਿਸ ਨੇ ਅੱਜ ਸਵੇਰੇ ਡੀਐਸਪੀ ਬਿਕਰਮ ਸਿੰਘ ਬਰਾੜ ਤੇ ਐਸਐਚਓ ਲਾਲੜੂ ਦੀ ਅਗਵਾਈ ਹੇਠ ਟੀਮਾਂ ਵੱਲੋਂ ਇੰਨ੍ਹਾਂ ਨੂੰ ਕਾਬੂ ਕਰਨ ਦੀ ਕੋਸਿਸ ਕੀਤੀ ਪ੍ਰੰਤੂ ਇਹ ਮੋਟਰਸਾਈਕਲ ’ਤੇ ਹਾਈਵੇ ਨਾਲ ਲੱਗਦੀਆਂ ਸੰਘਣੀਆਂ ਝਾੜੀਆਂ ਵਿਚ ਭੱਜ ਗਏ।
ਇਹ ਵੀ ਪੜ੍ਹੋਟਰੱਕ ਦੀ ਚਪੇਟ ’ਚ ਆਉਣ ਕਾਰਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਹੋਈ ਮੌ+ਤ
ਇਸ ਦੌਰਾਨ ਜਦ ਪੁਲਿਸ ਨੇ ਪਿੱਛਾ ਕੀਤਾ ਤਾਂ ਮੁਲਜਮਾਂ ਨੇ ਗੋਲੀ ਚਲਾ ਦਿੱਤੀ। ਪੁਲਿਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿਚ ਇੱਕ ਗੋਲੀ ਸੱਤੀ ਦੀ ਲੱਤ ਵਿਚ ਲੱਗੀ ਅਤੇ ਉਹ ਜਖ਼ਮੀ ਹੋ ਗਿਆ, ਜਿਸਨੂੰ ਪੁਲਿਸ ਟੀਮ ਨੇ ਕਾਬੂ ਕਰ ਲਿਆ ਜਦ ਕਿ ਉਸਦਾ ਦੂਜਾ ਸਾਥੀ ਇੱਥੇ ਲੁਕ ਗਿਆ ਹੈ। ਸੱਤੀ ਕੋਲੋਂ ਇੱਕ.32 ਪਿਸਤੌਲ ਅਤੇ 5 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਫ਼ਰਾਰ ਮੁਲਜਮਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
Share the post "ਕੌਮੀ ਹਾਈਵੇ ’ਤੇ ਰਾਹਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਨਾਲ ਪੁਲਿਸ ਮੁਕਾਬਲਾ, ਗੋ+ਲੀ ਲੱਗਣ ਕਾਰਨ ‘ਕਿੰਗਪਿੰਨ’ ਜਖ਼ਮੀ"