Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਮੁਕਤਸਰ

ਅਮਨ ਅਰੋੜਾ ਨੇ ਗਿੱਦੜਬਾਹਾ ‘ਚ ਰਾਜਾ ਵੜਿੰਗ ਤੇ ਚਰਨਜੀਤ ਚੰਨੀ ‘ਤੇ ਕੀਤਾ ਤਿੱਖਾ ਹਮਲਾ

25 Views

ਗਿੱਦੜਬਾਹਾ, 18 ਨਵੰਬਰ:ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਗਿੱਦੜਬਾਹਾ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕਾਂਗਰਸੀ ਆਗੂਆਂ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ‘ਤੇ ਤਿੱਖੇ ਹਮਲੇ ਕੀਤੇ। ਅਰੋੜਾ ਨੇ ਗਿੱਦੜਬਾਹਾ ਦੇ ਸਾਬਕਾ ਵਿਧਾਇਕਾਂ (ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ) ‘ਤੇ ਇਸ ਖੇਤਰ ਨੂੰ ਨਜ਼ਰਅੰਦਾਜ਼ ਕਰਨ ਅਤੇ ਸੱਤਾ ‘ਤੇ ਆਪਣੀ ਪਕੜ ਬਣਾਈ ਰੱਖਣ ਲਈ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ।ਉਨ੍ਹਾਂ ਕਿਹਾ “ਤਿੰਨ ਵਾਰ ਚੁਣੇ ਗਏ ਰਾਜਾ ਵੜਿੰਗ ਨੇ ਗਿੱਦੜਬਾਹਾ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੀ ਨਿਰਾਸ਼ਾ ਹੁਣ ਦਿਖਾਈ ਦੇ ਰਹੀ ਹੈ-ਉਹ ਵੋਟਾਂ ਖ਼ਰੀਦਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਸੀ। ਪੁਲਿਸ ਨੇ ਨਗਦੀ ਅਤੇ ਉਨ੍ਹਾਂ ਦੇ ਵਰਕਰਾਂ (ਜੋ ਵੋਟਾਂ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਸਨ) ਨਾਲ ਜੁੜੀ ਇੱਕ ਗੱਡੀ ਜ਼ਬਤ ਕੀਤੀ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕ ਉਨ੍ਹਾਂ ਦੇ ਝੂਠ ਨੂੰ ਸਮਝ ਚੁੱਕੇ ਹਨ, ਅਤੇ ਉਹ ਉਨ੍ਹਾਂ ਦੀ ਭ੍ਰਿਸ਼ਟ ਰਾਜਨੀਤੀ ਨੂੰ ਜਾਰੀ ਨਹੀਂ ਰਹਿਣ ਦੇਣ ਲਈ ਦ੍ਰਿੜ੍ਹ ਹਨ।

ਇਹ ਵੀ ਪੜ੍ਹੋਪੰਜਾਬ ਵਿਧਾਨ ਸਭਾ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਤਿਆਰੀਆਂ ਮੁਕੰਮਲ: ਮੁੱਖ ਚੋਣ ਅਧਿਕਾਰੀ ਸਿਬਿਨ ਸੀ

ਅਰੋੜਾ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਔਰਤਾਂ ਬਾਰੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿਹਾ ਕਿ ਚਰਨਜੀਤ ਚੰਨੀ ਦੇ ਸ਼ਬਦ ਨਾ ਸਿਰਫ਼਼ ਅਪਮਾਨਜਨਕ ਹਨ ਸਗੋਂ ਔਰਤਾਂ ਦੀ ਸਨਮਾਨ ਲਈ ਵੀ ਨੁਕਸਾਨਦੇਹ ਹਨ। ਅਰੋੜਾ ਨੇ ਕਿਹਾ ਕਿ ਇੱਕ ਅਜਿਹਾ ਵਿਅਕਤੀ ਜੋ ਇਕ ਵਾਰ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹਿ ਚੁੱਕਾ ਹੋਵੇ ਨੂੰ ਅਜਿਹੀ ਅਸ਼ਲੀਲ ਅਤੇ ਫੁੱਟ ਪਾਊ ਭਾਸ਼ਾ ਦੀ ਵਰਤੋਂ ਕਰਕੇ ਸਿਆਸੀ ਵਿਰੋਧੀਆਂ ‘ਤੇ ਹਮਲਾ ਕਰਨਾ ਸੋਭਾ ਨਹੀਂ ਦਿੰਦੀ। ਅਜਿਹੀ ਬਿਆਨਬਾਜ਼ੀ ਨਾ ਸਿਰਫ ਰਾਜਨੀਤਿਕ ਮਾਹੌਲ ਲਈ ਨੁਕਸਾਨਦੇਹ ਹੈ, ਬਲਕਿ ਹਰ ਔਰਤ ਦੇ ਸਨਮਾਨ ਅਤੇ ਬਰਾਬਰੀ ਨੂੰ ਵੀ ਕਮਜ਼ੋਰ ਕਰਦੀ ਹੈ।”ਉਨ੍ਹਾਂ ਕਿਹਾ ਕਿ ਚੰਨੀ ਦੇ ਭਾਸ਼ਣ ਦੌਰਾਨ ਅੰਮ੍ਰਿਤਾ ਵੜਿੰਗ ਵੀ ਮੌਜੂਦ ਸਨ, ਪਰ ਉਨ੍ਹਾਂ ਨੇ ਔਰਤਾਂ ਦੇ ਸਨਮਾਨ ਲਈ ਖੜ੍ਹੇ ਹੋਣ ਦੀ ਬਜਾਏ ਚੁੱਪ ਰਹਿਣਾ ਚੁਣਿਆ। ਉਨ੍ਹਾਂ ਨੂੰ ਚੰਨੀ ਦੀ ਸ਼ਰਮਨਾਕ ਟਿੱਪਣੀ ‘ਤੇ ਤੁਰੰਤ ਇਤਰਾਜ਼ ਕਰਨਾ ਚਾਹੀਦਾ ਸੀ। ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਅਤੇ ਇਹ ਉਨ੍ਹਾਂ ਦੀ ਲੀਡਰਸ਼ਿਪ ਦੀ ਘਾਟ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗਿੱਦੜਬਾਹਾ ਦੇ ਲੋਕ ਅਜਿਹੇ ਨੇਤਾ ਦੇ ਹੱਕਦਾਰ ਹਨ ਜੋ ਉਨ੍ਹਾਂ ਲਈ ਖੜ੍ਹਾ ਹੋਵੇ, ਨਾ ਕਿ ਅਜਿਹੇ ਨੇਤਾ ਦੇ ਜੋ ਘਿਨਾਉਣੇ ਵਿਵਹਾਰ ਤੋਂ ਅੱਖਾਂ ਮੀਚ ਲੇਵੇ।

ਇਹ ਵੀ ਪੜ੍ਹੋਝੋਨੇ ਦੀ ਜਲਦ ਚੁਕਾਈ ਕਰਵਾ ਕੇ ਮੰਡੀਆਂ ਨੂੰ ਕਰਵਾਇਆ ਜਾਵੇ ਖਾਲੀ : ਡਿਪਟੀ ਕਮਿਸ਼ਨਰ

ਅਰੋੜਾ ਨੇ ਮਨਪ੍ਰੀਤ ਸਿੰਘ ਬਾਦਲ ‘ਤੇ ਗਿੱਦੜਬਾਹਾ ਛੱਡਣ ਦਾ ਦੋਸ਼ ਲਾਇਆ
ਅਰੋੜਾ ਨੇ ਕਿਹਾ, “ਗਿੱਦੜਬਾਹਾ ਦੇ ਨੁਮਾਇੰਦੇ ਹੋਣ ਅਤੇ ਦੋ ਵਾਰ ਵਿੱਤ ਮੰਤਰੀ ਦਾ ਅਹਿਮ ਅਹੁਦਾ ਸੰਭਾਲਣ ਦੇ ਬਾਵਜੂਦ ਮਨਪ੍ਰੀਤ ਬਾਦਲ ਨੇ ਇਸ ਖੇਤਰ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦਾ ਧਿਆਨ ਹਮੇਸ਼ਾ ਭ੍ਰਿਸ਼ਟ ਬਾਦਲ ਪਰਿਵਾਰ ਨਾਲ ਗੱਠਜੋੜ ਕਰਨ ‘ਤੇ ਰਿਹਾ ਅਤੇ ਗਿੱਦੜਬਾਹਾ ਦੇ ਲੋਕ ਪਿੱਛੇ ਰਹਿ ਗਏ। ਹੁਣ ਭਾਜਪਾ ਦੇ ਉਮੀਦਵਾਰ ਵਜੋਂ ਉਹ ਪਹਿਲਾਂ ਹੀ ਲੋਕਾਂ ਦਾ ਭਰੋਸਾ ਗੁਆ ਚੁੱਕੇ ਹਨ ਅਤੇ ਗਿੱਦੜਬਾਹਾ ਨੂੰ ਅਜਿਹੇ ਆਗੂ ਦੀ ਲੋੜ ਹੈ ਜੋ ਲੋਕਾਂ ਦੀਆਂ ਲੋੜਾਂ ਨੂੰ ਪਹਿਲ ਦੇਵੇ ਨਾ ਕਿ ਆਪਣੀ ਸਿਆਸੀ ਹੋਂਦ ਨੂੰ।

ਇਹ ਵੀ ਪੜ੍ਹੋWomen’s Commission ਵਲੋਂ ਔਰਤਾਂ ਸਬੰਧੀ ਟਿੱਪਣੀ ਕਰਨ ’ਤੇ Ex CM Charanjit Singh Channi ਨੂੰ ਨੋਟਿਸ ਜਾਰੀ

ਗਿੱਦੜਬਾਹਾ ਦੇ ਲੋਕ ਝੂਠ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਹਨ,ਉਨ੍ਹਾਂ ਨੇ ਡਿੰਪੀ ਢਿੱਲੋਂ ਨੂੰ ਚੁਣਨ ਦਾ ਫ਼ੈਸਲਾ ਕਰ ਲਿਆ ਹੈ
ਅਰੋੜਾ ਨੇ ਕਿਹਾ ਕਿ ਗਿੱਦੜਬਾਹਾ ਦੇ ਲੋਕ ਕਾਂਗਰਸ ਦੇ ਭ੍ਰਿਸ਼ਟਾਚਾਰ ਅਤੇ ਝੂਠ ਤੋਂ ਤੰਗ ਆ ਚੁੱਕੇ ਹਨ। ਝੂਠੇ ਅਤੇ ਖੋਖਲੇ ਵਾਅਦਿਆਂ ਦਾ ਸਮਾਂ ਖ਼ਤਮ ਹੋ ਗਿਆ ਹੈ। ਗਿੱਦੜਬਾਹਾ ਦੇ ਲੋਕ ਰਾਜਾ ਵੜਿੰਗ, ਚਰਨਜੀਤ ਚੰਨੀ ਅਤੇ ਮਨਪ੍ਰੀਤ ਬਾਦਲ ਦੇ ਭ੍ਰਿਸ਼ਟਾਚਾਰ ਅਤੇ ਧੋਖੇ ਤੋਂ ਅੱਕ ਚੁੱਕੇ ਹਨ। ਉਨ੍ਹਾਂ ਨੇ ਬਦਲਾਅ ਲਈ ਵੋਟ ਪਾਉਣ ਦਾ ਮਨ ਬਣਾ ਲਿਆ ਹੈ ਅਤੇ ਉਹ ਡਿੰਪੀ ਢਿੱਲੋਂ ਦਾ ਸਮਰਥਨ ਕਰ ਰਹੇ ਹਨ, ਜਿਨ੍ਹਾਂ ਨੇ ਇਮਾਨਦਾਰੀ ਅਤੇ ਕੰਮ ਦੇ ਆਗੂ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਿੰਪੀ ਢਿੱਲੋਂ ਦੀ ਅਗਵਾਈ ਵਿੱਚ, ਗਿੱਦੜਬਾਹਾ ਵਿੱਚ ਉਹ ਵਿਕਾਸ ਹੋਵੇਗਾ ਜਿਸ ਦਾ ਉਹ ਅਸਲ ਹੱਕਦਾਰ ਹੈ।

 

Related posts

‘ਆਪ’ ਨੇ ਕਾਂਗਰਸ ਦੁਆਰਾ ਪੰਜਾਬ ‘ਚ ਸਕੂਲ ਸਿੱਖਿਆ ਦੇ ਬਣਾਏ ਉੱਚੇ ਪੱਧਰ ਨੂੰ ਕੀਤਾ ਤਬਾਹ: ਰਾਜਾ ਵੜਿੰਗ

punjabusernewssite

ਗਿੱਦੜਬਾਹਾ ’ਚ ਹੁਣ ਹਰਸਿਮਰਤ ਕੌਰ ਬਾਦਲ ਸੰਭਾਲੇਗੀ ਅਕਾਲੀ ਦਲ ਦੀ ਚੋਣ ਮੁਹਿੰਮ

punjabusernewssite

ਪੰਜਾਬ ਦੇ ਅਮੀਰ ਵਿਰਸੇ ਨਾਲ ਸਾਂਝ ਪੁਆਏਗਾ ਤੀਆਂ ਦਾ ਮੇਲਾ, ਪਿੰਡ ਭਲਾਈਆਣਾ ਵਿਖੇ ਹੋਵੇਗਾ ਸਮਾਗਮ

punjabusernewssite