ਚਾਰ ਨੂੰ ਬਣਾਇਆ ਪਾਰਲੀਮਾਨੀ ਸਕੱਤਰ
ਨਵੀਂ ਦਿੱਲੀ, 19 ਨਵੰਬਰ: ਬੀਤੇ ਕੱਲ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਸੂਬੇ ਵਿਚ ਨਿਊ ਡੈਮੋਕਰੇਟਿਕ ਪਾਰਟੀ ਦੇ ਮੁੱਖ ਮੰਤਰੀ ਡੇਵਿਡ ਈਬੀ ਦੀ ਅਗਵਾਈ ਹੇਠ 23 ਕੈਬਨਿਟ ਵਜ਼ੀਰਾਂ ਅਤੇ 4 ਰਾਜ ਮੰਤਰੀਆਂ ਵੱਲੋਂ ਸਹੁੰ ਚੁੱਕੀ ਗਈ। ਇਸਤੋਂ ਇਲਾਵਾ ਸਰਕਾਰ ਦਾ ਕੰਮਕਾਜ਼ ਚਲਾਉਣ ਦੇ ਲਈ 14 ਵਿਧਾਇਕਾਂ ਨੂੰ ਪਾਰਲੀਮਾਨੀ ਸਕੱਤਰ ਵੀ ਬਣਾਇਆ ਗਿਆ। ਮਹੱਤਵਪੂਰਨ ਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਸ ਸੂਬੇ ਦੀ ਨਵੀਂ ਬਣੀ ਸਰਕਾਰ ਵਿਚ ਉਪ ਮੁੱਖ ਮੰਤਰੀ(ਡਿਪਟੀ ਪ੍ਰੀਮੀਅਰ) ਸਹਿਤ ਚਾਰ ਵਜੀਰ ਅਤੇ 4 ਪਾਰਲੀਮਾਨੀ ਸਕੱਤਰ ਪੰਜਾਬੀ ਭਾਈਚਾਰੇ ਵਿਚੋਂ ਹਨ।
ਇਹ ਵੀ ਪੜ੍ਹੋਬਿਕਰਮ ਮਜੀਠੀਆ ਨੇ ਜ਼ਿਮਨੀ ਚੋਣਾਂ ਲਈ ਕੀਤਾ ਇਸ ਉਮੀਦਵਾਰ ਦੀ ਹਿਮਾਇਤ ਦਾ ਐਲਾਨ
ਇੰਨ੍ਹਾਂ ਵਿਚ ਪਿਛਲੀ ਵਾਰ ਅਟਾਰਨੀ ਜਨਰਲ ਰਹੀ ਅਤੇ ਹੁਣ ਮੁੜ ਅਟਾਰਨੀ ਜਨਰਲ ਦੇ ਨਾਲ ਡਿਪਟੀ ਪ੍ਰੀਮੀਅਰ ਦਾ ਅਹੁੱਦਾ ਸੰਭਾਲਣ ਵਾਲੀ ਨਿੱਕੀ ਸ਼ਰਮਾ ਨੇ ਇਤਿਹਾਸ ਸਿਰਜ਼ ਦਿੱਤਾ ਹੈ। ਇਸੇ ਤਰ੍ਹਾਂ ਰਵੀ ਪਰਮਾਰ ਨੂੰ ਜੰਗਲਾਤ ਵਿਭਾਗ, ਰਵੀ ਕਾਹਲੋਂ ਨੂੰ ਹਾਊਸਿੰਗ ਅਤੇ ਮਿਊਂਸਪਲ ਮਾਮਲੇ , ਜਗਰੂਪ ਬਰਾੜ ਨੂੰ ਮਾਈਨਿੰਗ ਅਤੇ ਖਣਿਜ ਵਿਭਾਗ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸਤੋਂ ਇਲਾਵਾ ਨਵੇਂ ਬਣਾਏ 14 ਪਾਰਲੀਮਾਨੀ ਸਕੱਤਰਾਂ ਵਿਚ ਜੈਸੀ ਸੁੰਨੜ ਨੂੰ ਨਸਲਵਾਦ ਵਿਰੋਧੀ ਪਹਿਲਕਦਮੀਆਂ, ਹਰਵਿੰਦਰ ਸੰਧੂ ਨੂੰ ਖੇਤੀਬਾੜੀ , ਸੁਨੀਤਾ ਧੀਰ ਨੂੰ ਅੰਤਰਰਾਸ਼ਟਰੀ ਕ੍ਰਿਡੈਂਸ਼ੀਅਲ ਅਤੇ ਪਾਕਿਸਤਾਨੀ ਮੂਲ ਦੀ ਪੰਜਾਬਣ ਆਮਨਾ ਸ਼ਾਹ ਨੂੰ ਮਾਨਸਿਕ ਸਿਹਤ ਅਤੇ ਨਸ਼ਾਖੋਰੀ ਲਈ ਪਾਰਲੀਮਾਨੀ ਸਕੱਤਰ ਬਣਾਇਆ ਗਿਆ ਹੈ।
Share the post "ਪੰਜਾਬੀਆਂ ਲਈ ਮਾਣ ਵਾਲੀ ਗੱਲ: ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆ ਸੂਬੇ ’ਚ ਉਪ ਮੁੱਖ ਮੰਤਰੀ ਸਣੇ ਚਾਰ ਪੰਜਾਬੀ ਬਣੇ ਵਜ਼ੀਰ"