ਨਵੀਂ ਦਿੱਲੀ, 25 ਨਵੰਬਰ: ਦੇਸ ਦੀ ਸੰਸਦ ਦਾ ਅੱਜ ਸੋਮਵਾਰ ਤੋਂ ਸ਼ਰਤ ਰੁੱਤ ਦਾ ਸ਼ੈਸਨ ਸੁਰੂ ਹੋ ਗਿਆ ਹੈ। ਵਿਛੜ ਚੁੱਕੀਆਂ ਸਖ਼ਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਸ਼ੈਸਨ ਨੂੰ ਦੁਪਿਹਰ 12 ਵਜੇਂ ਤੱਕ ਉਠਾ ਦਿੱਤਾ ਗਿਆ ਸੀ। ਚਾਰ ਹਫ਼ਤਿਆਂ ਤੱਕ ਚੱਲਣ ਵਾਲੇ ਇਸ ਸੈਸ਼ਨ ਦੇ ਕਾਫ਼ੀ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਅਮਰੀਕੀ ਅਦਾਲਤ ਦੁਆਰਾ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੰਨੇ ਜਾਂਦੇ ਗੌਤਮ ਅਡਾਨੀ ਤੇ ਉਸਦੇ ਭਤੀਜੇ ਵਿਰੁਧ ਵਰੰਟ ਜਾਰੀ ਕਰਨ ਦੇ ਮੁੱਦੇ ’ਤੇ ਵਿਰੋਧੀ ਧਿਰਾਂ ਸੱਤਾਧਾਰੀ ਧਿਰ ਨੂੰ ਘੇਰਣ ਦੀ ਤਿਆਰੀ ਕਰ ਰਹੀਆਂ ਹਨ।
ਇਹ ਵੀ ਪੜ੍ਹੋ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ, ਜ਼ਿਮਨੀ ਚੋਣਾਂ ਵਿੱਚ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ ਦਿੱਤਾ
ਇਸਤੋਂ ਇਲਾਵਾ ਹੋਰਨਾਂ ਮੁੱਦਿਆਂ ’ਤੇ ਵੀ ਭਰਪੂਰ ਚਰਚਾ ਹੋਣ ਦੀ ਉਮੀਦ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਹਾਲ ਵਿਚ ਸੰਬੋਧਨ ਕਰਦਿਆਂ ਵਿਰੋਧੀ ਧਿਰਾਂ ’ਤੇ ਖ਼ੂਬ ਨਿਸ਼ਾਨੇ ਲਗਾਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ ਦੀ ਜਨਤਾ ਦੁਆਰਾ ਵਾਰ-ਵਾਰ ਰੱਦ ਕੀਤੇ ਮੁੱਠੀ ਭਰ ਲੋਕ ਸੰਸਦ ਦੇ ਸਮਾਗਮ ਨੂੰ ਭੰਗ ਕਰਨ ਦਾ ਯਤਨ ਕਰਦੇ ਹਨ। ਜਦੋਂਕਿ ਪੂਰੀ ਦੁਨੀਆਂ ਨਜ਼ਰਾਂ ਇਸ ਸਮੇਂ ਭਾਰਤ ’ਤੇ ਟਿਕੀਆਂ ਹੋਈਆਂ ਹਨ।
Share the post "ਸੰਸਦ ਦਾ ਸ਼ਰਦ ਰੁੱਤ ਸ਼ੈਸਨ ਸ਼ੁਰੂ, ਹੰਗਾਮੇਦਾਰ ਰਹਿਣ ਦੀ ਸੰਭਾਵਨਾ, ਮੋਦੀ ਵੱਲੋਂ ਵਿਰੋਧੀ ਧਿਰਾਂ ’ਤੇ ਨਿਸ਼ਾਨੇ"