Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਵਪਾਰ

ਯੋਗ ਟੈਕਸ ਪੇਅਰਸ ਨੂੰ ਰਜਿਸਟਰਡ ਕਰਵਾਉਣ ਤੇ ਜਾਗਰੂਕ ਕਰਨ ਸਬੰਧੀ ਮੀਟਿੰਗ ਆਯੋਜਿਤ

51 Views

ਬਠਿੰਡਾ, 25 ਨਵੰਬਰ : ਪੰਜਾਬ ਸਰਕਾਰ ਵੱਲੋ ਲਾਗੂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਪੀ.ਐਸ.ਡੀ.ਟੀ) ਐਕਟ 2018 ਅਧੀਨ ਯੋਗ ਟੈਕਸ ਪੇਅਰਸ ਨੂੰ ਰਜਿਸਟਰਡ ਕਰਵਾਉਣ ਅਤੇ ਜਾਗਰੂਕ ਕਰਨ ਸਬੰਧੀ ਡਿਪਟੀ ਕਮਿਸ਼ਨਰ ਰਾਜ ਕਰ (ਫਰੀਦਕੋਟ ਡਿਵੀਜ਼ਨ) ਸ਼ਾਲਿਨ ਵਾਲੀਆ ਦੀ ਰਹਿਨੁਮਾਈ ਹੇਠ ਪ੍ਰਭਦੀਪ ਕੌਰ, ਸਹਾਇਕ ਕਮਿਸ਼ਨਰ ਰਾਜ ਕਰ, ਬਠਿੰਡਾ ਵੱਲੋ ਬਾਰ ਐਸੋਸੀਏਸ਼ਨ, ਸੀ.ਏ. ਐਸੋਸੀਏਸ਼ਨ ਅਤੇ ਡਾਕਟਰ ਐਸੋਸੀਏਸ਼ਨ ਨਾਲ ਜੀ.ਐਸ.ਟੀ. ਵਿਭਾਗ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਰਾਜ ਕਰ, ਬਠਿੰਡਾ ਵੱਲੋ ਐਸੋਸੀਏਸ਼ਨ ਮੈਂਬਰਜ਼ ਨੂੰ ਆਪਣਾ ਪੀ.ਐਸ.ਡੀ.ਟੀ. ਅਧੀਨ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ। ਉਹਨਾਂ ਵੱਲੋ ਦੱਸਿਆ ਕਿ ਬਠਿੰਡਾ ਜੀ.ਐਸ.ਟੀ. ਦਫਤਰ ਵਿੱਚ ਪੀ.ਐਸ.ਡੀ.ਟੀ. ਰਜੀਸਟੇਸ਼ਨ ਕਰਵਾਉਣ ਸਬੰਧੀ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ ਨਵ-ਨਿਯੁਕਤ ਨੌਜਵਾਨਾਂ ਵੱਲੋਂ ਪਾਰਦਰਸ਼ੀ ਅਤੇ ਨਿਰਪੱਖ ਭਰਤੀ ਪ੍ਰਕਿਰਿਆ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦੀ ਸ਼ਲਾਘਾ

ਕੋਈ ਵੀ ਯੋਗ ਟੈਕਸ ਪੇਅਰ ਦਫਤਰ ਵਿਖੇ ਆ ਕੇ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਜਮ੍ਹਾਂ ਕਰਵਾ ਕੇ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਨੰਬਰ ਲੈ ਸਕਦਾ ਹੈ।ਸਹਾਇਕ ਕਮਿਸ਼ਨਰ ਰਾਜ ਕਰ ਵੱਲੋ ਜਲਦ ਤੋ ਜਲਦ ਸਾਰੇ ਯੋਗ ਟੈਕਸ ਪੇਅਰਜ਼ ਨੂੰ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਲੈਣ ਲਈ ਸੁਚੇਤ ਕੀਤਾ ਗਿਆ ਤਾਂ ਜੋ ਜੁਰਮਾਨੇ ਤੋਂ ਬਚਿਆ ਜਾ ਸਕੇ।ਐਸੋਸੀਏਸ਼ਨ ਮੈਂਬਰਜ਼ ਵੱਲੋਂ ਸਹਾਇਕ ਕਮਿਸ਼ਨਰ ਰਾਜ ਕਰ ਨੂੰ ਭਰੋਸਾ ਦਵਾਇਆ ਕਿ ਉਹ ਸਾਰੇ ਜਲਦ ਤੋਂ ਜਲਦ ਆਪਣਾ ਅਤੇ ਆਪਣੇ ਸਾਥਿਆ ਦਾ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਲੈਣਾ ਯਕੀਨੀ ਬਣਾਉਣਗੇ।ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਦਿਕਸਿਤ, ਸੀ.ਏ. ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜਿੰਮੀ ਮਿੱਤਲ ਅਤੇ ਡਾਕਟਰ ਐਸੋਸੀਏਸ਼ਨ ਸ੍ਰੀ ਵਿਕਾਸ ਛਾਵੜਾ ਆਦਿ ਸ਼ਾਮਲ ਸਨ।

 

Related posts

‘ਮੇਰਾ ਬਿੱਲ’ : ਅਕਤੂਬਰ ਮਹੀਨੇ ਦੌਰਾਨ ਐਪ ’ਤੇ ਬਿੱਲ ਅੱਪਲੋਡ ਕਰਕੇ 216 ਜੇਤੂਆਂ ਨੇ ਜਿੱਤੇ ਲੱਖਾਂ ਦੇ ਇਨਾਮ: ਵਿਤ ਮੰਤਰੀ

punjabusernewssite

ਆਮ ਲੋਕਾਂ ਨੂੰ ਮਹਿੰਗਾਈ ਦੀ ਵੱਡੀ ਮਾਰ , ਦੁੱਧ ਦੇ ਰੇਟਾਂ ਵਿੱਚ ਹੋਇਆ ਵਾਧਾ

punjabusernewssite

ਰਾਈਟ ਟੂ ਬਿਜਨਸ ਐਕਟ 2020 ਅਧੀਨ ਅਪਰੂਵਲ ਜਾਰੀ ਕਰਨ ਚ ਬਠਿੰਡਾ ਮੋਹਰੀ : ਸ਼ੌਕਤ ਅਹਿਮਦ ਪਰੇ

punjabusernewssite