ਬਠਿੰਡਾ, 27 ਨਵੰਬਰ: ਬਠਿੰਡਾ ਦੇ ਘਰੇਲੂ ਹਵਾਈ ਅੱਡੇ ਤੋਂ ਬੈਗ ਰਾਹੀਂ ਕਾਰਤੂਸ ਲਿਜਾਂਦੇ ਦੋ ਵਿਅਕਤੀਆਂ ਨੂੰ ਏਅਰਪੋਰਟ ਦੇ ਸੁਰੱਖਿਆ ਅਮਲੇ ਵੱਲੋਂ ਕਾਬੂ ਕਰਨ ਦੀ ਸੂਚਨਾ ਹੈ, ਜਿੰਨ੍ਹਾਂ ਨੂੰ ਬਾਅਦ ਵਿਚ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇੰੰਨ੍ਹਾਂ ਕੋਲਂੋ ਦੋ ਖਾਲੀ ਅਤੇ ਇੱਕ ਜਿੰਦਾ ਕਾਰਤੂਸ ਬਰਾਮਦ ਹੋਇਆ ਹੈ। ਇਹ ਗ੍ਰਿਫਤਾਰੀਆਂ ਹੈਂਡ ਬੈਗ ਦੀ ਸਕ੍ਰੀਨਿੰਗ ਦੌਰਾਨ ਹੋਈਆਂ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਵਿਕਰਮ ਸਿੰਘ (ਗੁਰੂਗ੍ਰਾਮ) ਅਤੇ ਗੁਰਿੰਦਰ ਸਿੰਘ (ਫ਼ਾਜ਼ਿਲਕਾ) ਵਜੋਂ ਹੋਈ ਹੈ।
ਇਹ ਵੀ ਪੜ੍ਹੋ 20 ਹਜ਼ਾਰ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਐਸੋਸੀਏਸ਼ਨ ਦਾ ਪ੍ਰਧਾਨ ਵਿਜੀਲੈਂਸ ਵੱਲੋਂ ਕਾਬੂ
ਸੂਚਨਾ ਮੁਤਾਬਕ ਇਹ ਯਾਤਰੀ ਵਜੋਂ ਬਠਿੰਡਾ ਤੋਂ ਦਿੱਲੀ ਜਾ ਰਹੇ ਸਨ। ਉਧਰ ਥਾਣਾ ਸਦਰ ਦੇ ਅਧੀਨ ਆਉਂਦੀ ਚੋਂਕੀ ਬੱਲੂਆਣਾ ਦੇ ਇੰਚਾਰਜ ਸੁਖਜੰਟ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਬਠਿੰਡਾ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਦੇ ਬਿਆਨ ਦੇ ਅਧਾਰ ’ਤੇ ਮੁਕੱਦਮਾ ਨੰਬਰ 200, 25 ਆਰਮਜ਼ ਐਕਟ ਅਧੀਨ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਇਸ ਗੱਲ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਕਾਰਤੂਸ ਕਿੱਥੋਂ ਲਿਆਂਦੇ ਗਏ ਸਨ ਅਤੇ ਉਨ੍ਹਾਂ ਦਾ ਕੀ ਉਦੇਸ਼ ਸੀ।
Share the post "ਬੈਗ ਰਾਹੀਂ ਕਾਰਤੂਸ ਲਿਜਾਂਦੇ ਦੋ ਜਣੇ ਬਠਿੰਡਾ ਏਅਰ ਪੋਰਟ ’ਤੇ ਪੁਲਿਸ ਵੱਲੋਂ ਕਾਬੂ"