ਪ੍ਰਵਾਰ ਨੂੰ 51 ਹਜ਼ਾਰ ਦੀ ਮਾਲੀ ਮੱਦਦ ਤੋਂ ਇਲਾਵਾ ਬੱਚੇ ਦੇ ਮਾਂ-ਪਿਊ ਨੂੰ ਦਿੱਤੀ ਆਪਣੀ ਫੈਕਟਰੀ ਵਿਚ ਦਿੱਤੀ ਨੌਕਰੀ
ਗੁਰੂਹਰਸਹਾਏ, 27 ਨਵੰਬਰ: ਪਿਛਲੇ ਦਿਨੀਂ ਪਿੰਡ ਸੈਦੋ ਕੇ ਨੋਲ ਦੇ ਇੱਕ ਮਾਸੂਮ ਬੱਚੇ ਅੰਮ੍ਰਿਤਪਾਲ ਦੀ ਭੁੱਖੇ ਪੇਟ ਸਕੂਲ ਜਾਣ ਦੀ ਵਾਇਰਲ ਹੋਈ ਇਕ ਵੀਡੀਓ ਤੋਂ ਬਾਅਦ ਜਿੱਥੇ ਵੱਡੀ ਗਿਣਤੀ ਵਿੱਚ ਸਮਾਜ ਸੇਵੀਆਂ ਅਤੇ ਹੋਰਨਾਂ ਲੋਕਾਂ ਵੱਲੋਂ ਇਸ ਬੱਚੇ ਦੇ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਉੱਥੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਵੀ ਹੁਣ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਹੈ।
ਇਹ ਵੀ ਪੜ੍ਹੋ 20 ਹਜ਼ਾਰ ਦੀ ਰਿਸ਼ਵਤ ਲੈਂਦਾ ਤਹਿਸੀਲਦਾਰ ਐਸੋਸੀਏਸ਼ਨ ਦਾ ਪ੍ਰਧਾਨ ਵਿਜੀਲੈਂਸ ਵੱਲੋਂ ਕਾਬੂ
ਅੱਜ ਇਸ ਬੱਚੇ ਦੇ ਵਿਸ਼ੇਸ਼ ਤੌਰ ‘ਤੇ ਘਰ ਪੁੱਜੇ ਸ੍ਰੀ ਆਵਲਾ ਨੇ ਨਾ ਸਿਰਫ ਇਸ ਬੱਚੇ ਦੇ ਪਰਿਵਾਰ ਦੀ ਹਾਲਤ ਜਾਣੀ ਬਲਕਿ ਬੱਚੇ ਨੂੰ ਵੀ ਗੋਦੀ ਚੁੱਕ ਕੇ ਲਾਡ ਲੜਾਉਂਦਿਆਂ ਉਸ ਦੀ ਬਾਂਹ ਫੜਨ ਦਾ ਐਲਾਨ ਕੀਤਾ। ਬੱਚੇ ਅੰਮ੍ਰਿਤਪਾਲ ਦੇ ਘਰ ਦੀ ਹਾਲਾਤ ਦੇਖਦੇ ਹੋਏ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੇ ਜਿੱਥੇ ਪ੍ਰਵਾਰ ਨੂੰ ਆਪਣੇ ਵੱਲੋਂ 51000 ਰੁਪਏ ਦੀ ਨਗਦ ਰਾਸ਼ੀ ਦੀ ਸਹਾਇਤਾ ਦਿੱਤੀ ਗਈ ਉੱਥੇ ਹੀ ਬੱਚੇ ਦੇ ਮਾਂ ਪਿਓ ਦੋਨਾਂ ਨੂੰ ਹੀ ਆਪਣੀ ਫੈਕਟਰੀ ਦੇ ਵਿੱਚ ਨੌਕਰੀ ਲਈ ਨਿਯੁਕਤੀ ਪੱਤਰ ਵੀ ਦਿੱਤੇ ਗਏ। ਇਸ ਮੌਕੇ ਪਰਿਵਾਰ ਨੇ ਸਾਬਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਅਸੀਂਸਾਂ ਦਿੱਤੀਆਂ।