ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਗਏ ਹਨ ਚੁਣੇ
ਨਵੀਂ ਦਿੱਲੀ, 28 ਨਵੰਬਰ: ਕਾਂਗਰਸ ਪਾਰਟੀ ਦੀ ਕੌਮੀ ਆਗੂ ਪ੍ਰਿਅੰਕਾ ਗਾਂਧੀ ਨੇ ਅੱਜ ਪਹਿਲੀ ਵਾਰ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਉਨ੍ਹਾਂ ਆਪਣੇ ਭਰਾ ਰਾਹੁਲ ਗਾਂਧੀ ਦੀ ਤਰਜ ‘ਤੇ ਹੱਥ ਵਿੱਚ ਸੰਵਿਧਾਨ ਦੀ ਕਾਪੀ ਲੈ ਕੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕੀ।ਇਸ ਦੌਰਾਨ ਕਾਂਗਰਸੀ ਮੈਂਬਰਾਂ ਨੇ ਤਾੜੀਆਂ ਵਜਾ ਕੇ ਉਹਨਾਂ ਦਾ ਸਵਾਗਤ ਕੀਤਾ।
ਕੈਨੇਡਾ ਵਿੱਚ ਡਾਕ ਵਿਭਾਗ ਦੇ ਕਾਮਿਆਂ ਦੀ ਹੜਤਾਲ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ
ਉਹ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ 4 ਲੱਖ 10 ਹਜਾਰ ਤੋਂ ਵੱਧ ਵੋਟਾਂ ਨਾਲ ਜਿਮਨੀ ਚੋਣ ਜਿੱਤ ਕੇ ਆਏ ਹਨ। ਇਹ ਚੋਣ ਪ੍ਰਿਅੰਕਾ ਦੇ ਭਰਾ ਰਾਹੁਲ ਗਾਂਧੀ ਵੱਲੋਂ ਇਸ ਹਲਕੇ ਤੋਂ ਅਸਤੀਫਾ ਦੇਣ ਕਾਰਨ ਹੋਈ ਹੈ ਕਿਉਂਕਿ 2024 ਦੀਆਂ ਆਮ ਲੋਕ ਸਭਾ ਚੋਣਾਂ ਵਿੱਚ ਰਾਹੁਲ ਗਾਂਧੀ ਵਾਇਨਾਡ ਤੋਂ ਇਲਾਵਾ ਰਾਏ ਬਰੇਲੀ ਹਲਕੇ ਤੋਂ ਵੀ ਚੁਣੇ ਗਏ ਸਨ। ਪ੍ਰਿਅੰਕਾ ਗਾਂਧੀ ਦੀ ਸਿੱਧੀ ਸਿਆਸਤ ਵਿੱਚ ਇਹ ਪਹਿਲੀ ਐਂਟਰੀ ਹੈ। ਇਸ ਤੋਂ ਪਹਿਲਾਂ ਉਹਨਾਂ ਕਦੇ ਵੀ ਚੋਣ ਨਹੀਂ ਲੜੀ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਚੋਣ ਨੂੰ ਲੈ ਗਠਜੋੜ ‘ਚ ਪੇਚ ਫ਼ਸਿਆ, ਛਿੰਦੇ ਨੇ ਦਿੱਤਾ ਅਸਤੀਫ਼ਾ
ਪ੍ਰਿਅੰਕਾ ਗਾਂਧੀ ਦੇ ਮੈਂਬਰ ਪਾਰਲੀਮੈਂਟ ਚੁਣੇ ਜਾਣ ਨਾਲ ਕਾਂਗਰਸ ਤੇ ਖਾਸ ਕਰਕੇ ਗਾਂਧੀ ਪਰਿਵਾਰ ਦੇ ਨਾਲ ਇਹ ਵੀ ਇਤਿਹਾਸ ਜੁੜ ਗਿਆ ਹੈ ਕਿ ਇਸਦੇ ਤਿੰਨੋ ਪ੍ਰਮੁੱਖ ਮੈਂਬਰ ਸ਼੍ਰੀਮਤੀ ਸੋਨੀਆ ਗਾਂਧੀ, ਸ਼੍ਰੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਇੱਕੋ ਵੇਲੇ ਪਾਰਲੀਮੈਂਟ ਦੇ ਮੈਂਬਰ ਬਣੇ ਹਨ। ਸ਼੍ਰੀਮਤੀ ਸੋਨੀਆ ਗਾਂਧੀ ਰਾਜਸਥਾਨ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ ਹਨ। ਜਦੋਂ ਕਿ ਰਾਹੁਲ ਗਾਂਧੀ ਰਾਏ ਬਰੇਲੀ ਅਤੇ ਪ੍ਰਿਅੰਕਾ ਗਾਂਧੀ ਹੁਣ ਵਾਇਨਾਡ ਦੇ ਸੰਸਦ ਮੈਂਬਰ ਵਜੋਂ ਲੋਕ ਸਭਾ ਵਿੱਚ ਪੁੱਜੇ ਹਨ।