ਬਠਿੰਡਾ, 28 ਨਵੰਬਰ:ਪ੍ਰਿੰਸੀਪਲ ਮੈਡਮ ਡਾ. ਅਨੁਰਾਧਾ ਭਾਟੀਆ ਦੀ ਰਹਿਨੁਮਾਈ ਹੇਠ ਆਰਟ ਵਿਭਾਗ ਵੱਲੋਂ ਪੰਚਕੂਲਾ ਵਿਖੇ ਪੇਂਟਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਵਾਈ ਗਈ।ਅੱਜ ਪੰਚਕੁੱਲਾ ਵਿਖੇ ਸਟੇਟ ਪੱਧਰ ਉੱਤੇ “ਊਰਜਾ ਸਾਂਭ ਸੰਭਾਲ” ਵਿਸ਼ੇ ਉੱਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਆਰ. ਬੀ.ਡੀ.ਏ.ਵੀ. ਸੀਨੀ.ਸਕੈਂ. ਪਬਲਿਕ ਸਕੂਲ ਬਠਿੰਡਾ ਨੇ ਫਿਰ ਆਪਣਾ ਨਾਮ ਦਰਜ ਕਰਵਾਇਆ “ਗਰੁੱਪ ਏ” ਮੁਕਾਬਲਿਆਂ ਵਿੱਚ ਸ਼ਗਨ ਪ੍ਰੀਤ ਕੌਰ ਕਲਾਸ ਸੱਤਵੀਂ ਜਮਾਤ ਦੀ ਬੱਚੀ ਨੇ ਫਸਟ ਪੁਜੀਸ਼ਨ ਹਾਸਲ ਕਰਕੇ 52 ਹਜਾਰ ਰੁਪਏ ਦਾ ਨਗਦ ਇਨਾਮ ਹਾਸਲ ਕੀਤਾ।
ਇਹ ਵੀ ਪੜ੍ਹੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਲਬ ਕੀਤੇ ਸੁਧਾਰ ਲਹਿਰ ਦੇ ਆਗੂਆਂ ਨੇ ਸੌਂਪੇ ਵਡਾਲਾ ਨੂੰ ਅਸਤੀਫੇ
ਇਸੇ ਕੰਪਟੀਸ਼ਨ ਤਹਿਤ ਗਰੁੱਪ ਬੀ ਮੁਕਾਬਲਿਆਂ ਵਿੱਚ ਅੱਠਵੀਂ ਕਲਾਸ ਦੀ ਬੱਚੀ ਖੁਸ਼ਬੂ ਨੇ ਕੰਸੋਲੇਸ਼ਨ ਪ੍ਰਾਈਜ ਹਾਸਲ ਕਰਕੇ 9500 ਰੁਪਏ ਦੀ ਨਗਦ ਰਾਸ਼ੀ ਪ੍ਰਾਪਤ ਕੀਤੀ ਇਹ ਆਰ.ਬੀ. ਡੀ.ਏ.ਵੀ. ਸੀਨੀਅਰ ਸੈਕਡਰੀ ਪਬਲਿਕ ਸਕੂਲ ਲਈ ਹਮੇਸ਼ਾ ਦੀ ਤਰ੍ਹਾਂ ਬੜਾ ਮਾਣ ਵਾਲਾ ਦਿਨ ਹੈ। ਇਹ ਮੁਕਾਬਲੇ ਹਰ ਸਾਲ “ਅੰਡਰ ਨੈਸ਼ਨਲ ਕੰਪੇਨ ਔਨ ਐਨਰਜੀ ਕੰਜਰਵੇਸ਼ਨ ਆਫ ਪਾਵਰ- 2024 ਆਫ ਮਨਿਸਟਰੀ ਆਫ ਪਾਵਰ , ਭਾਰਤ ਸਰਕਾਰ”ਵੱਲੋਂ ਕਰਵਾਏ ਜਾਂਦੇ ਹਨ। ਇਨਾ ਮੁਕਾਬਲਿਆਂ ਲਈ ਸਕੂਲ ਦੇ ਆਰਟ ਵਿਭਾਗ ਦੇ ਅਧਿਆਪਕ ਸ੍ਰੀਮਤੀ ਸੁਪਨਦੀਪ ਕੌਰ ਅਤੇ ਸ੍ਰੀ ਮਿਥੁਨ ਮੰਡਲ ਦੇ ਅਣਥੱਕ ਯਤਨਾ ਸਦਕਾ ਹਰ ਵਰੇ ਬੱਚੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ।
ਇਹ ਵੀ ਪੜ੍ਹੋ ਪ੍ਰਧਾਨ ਦੀ ਗਿਰਫਤਾਰੀ ਦੇ ਵਿਰੋਧ ‘ਚ ਤਹਿਸੀਲਦਾਰਾਂ ਨੇ ਵਿਜੀਲੈਂਸ ਵਿਰੁੱਧ ਖੋਲਿਆ ਮੋਰਚਾ
ਪ੍ਰਿੰਸੀਪਲ ਮੈਡਮ ਡਾ. ਅਨੁਰਾਧਾ ਭਾਟੀਆ ਨੇ ਦੋਨੋਂ ਬੱਚਿਆ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਇਹ ਵੀ ਅਨਾਉਂਸ ਕੀਤਾ ਕਿ ਫਸਟ ਪੁਜੀਸ਼ਨ ਹਾਸਲ ਕਰਨ ਵਾਲੀ ਬੱਚੀ ਸਗਨ ਪ੍ਰੀਤ ਨੈਸ਼ਨਲ ਲੈਵਲ ਉਪਰ ਦਸੰਬਰ ਮਹੀਨੇ ਵਿੱਚ ਜਾ ਰਹੀ ਹੈ।ਉਹਨਾਂ ਮਾਪਿਆਂ ਨੂੰ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ।ਉਹਨਾਂ ਨੇ ਆਰਟ ਵਿਭਾਗ ਦੇ ਅਧਿਆਪਕਾਂ ਨੂੰ ਵੀ ਇਸ ਪ੍ਰਾਪਤੀ ਉੱਤੇ ਬਹੁਤ ਮੁਬਾਰਕਬਾਦ ਦਿੱਤੀ ਅਤੇ ਵੱਧ ਤੋਂ ਵੱਧ ਬੱਚਿਆਂ ਅੰਦਰ ਛੁਪੀਆਂ ਅਜਹੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਲਈ ਹਮੇਸ਼ਾ ਤਤਪਰ ਰਹਣ ਦਾ ਸੱਦਾ ਦਿੱਤਾ।
Share the post "RBDAV School ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਨੇ ਪੇਂਟਿੰਗ ਮੁਕਾਬਲੇ ਵਿੱਚ 52000 ਰੁਪਏ ਦਾ ਨਕਦ ਇਨਾਮ ਜਿੱਤਿਆ"