Meril CUVIS
WhatsApp Image 2024-10-26 at 19.49.35
WhatsApp Image 2024-10-30 at 18.52.52
previous arrow
next arrow
Punjabi Khabarsaar
ਫ਼ਾਜ਼ਿਲਕਾ

ਫਾਜਿਲਕਾ ਪੁਲਿਸ ਦੀ ਸਾਈਬਰ ਠੱਗਾਂ ਤੇ ਵੱਡੀ ਕਾਰਵਾਈ; ਗੁਜਰਾਤ ਸਟੇਟ ਤੋਂ ਦੋ ਸਾਈਬਰ ਠੱਗਾਂ ਨੂੰ ਕੀਤਾ ਕਾਬੂ

25 Views

15,50,000/- ਰੁਪਏ ਦੀ ਰਕਮ ਬਰਾਮਦ ਕਰਕੇ ਮੁਦਈ ਮੁੱਕਦਮਾ ਨੂੰ ਕਰਵਾਈ ਗਈ ਵਾਪਸ
ਫਾਜਿਲਕਾ: 29 ਨਵੰਬਰ:  ਸੀਨੀਅਰ ਕਪਤਾਨ ਪੁਲਿਸ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਇੰਸਪੈਕਟਰ ਮਨਜੀਤ ਸਿੰਘ ਦੀ ਨਿਗਰਾਨੀ ਹੇਠ ਥਾਣਾ ਸਾਈਬਰ ਕਰਾਈਮ ਦੀ ਟੀਮ ਵੱਲੋਂ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਮੁੱਕਦਮਾ ਨੰਬਰ 03 ਮਿਤੀ 18-09-2024 ਜੁਰਮ 316,318,61 (2) BNS ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਬਰ ਬਿਆਨ ਕ੍ਰਿਸ਼ਨ ਲਾਲ ਨਾਗਪਾਲ ਵਾਸੀ ਸਰਕੂਲਰ ਰੋਡ ਅਬੋਹਰ ਬਰਖਿਲਾਫ ਯਸ਼ਪਾਲ ਵਗੈਰਾ ਜੋ ਕਿ ਮੁੱਦਈ ਮੁਕੱਦਮਾ ਨਾਲ 60,23000/- ਰੂਪੈ ਦੀ ਧੋਖਾਧੜੀ ਕਰਨ ਸੰਬੰਧੀ INSP/SHO ਮਨਜੀਤ ਸਿੰਘ ਵੱਲੋ ਦਰਜ ਰਜਿਸਟਰ ਕੀਤਾ ਗਿਆ ਸੀ । ਦੌਰਾਨੇ ਤਫਤੀਸ਼ ਮੁਕੱਦਮਾ ਉਕਤ ਦੇ ਦੋਸ਼ੀ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਪੁੱਤਰ ਜਸਵੰਤ ਭਾਈ ਪੁੱਤਰ ਨਟਵਰ ਲਾਲ ਵਾਸੀ ਨਿਊ ਕ੍ਰਿਸ਼ਨਾਪਾਰੂ, ਜਵੇਰੀਆਪਾਰੂ ਤਹਿਸੀਲ ਉਨਜਾਂ ਜਿਲਾ ਮਹਿਸਾਨਾ ਸਟੇਟ ਗੁਜਰਾਤ

ਇਹ ਵੀ ਪੜ੍ਹੋ ਵੱਡੇ ਸ਼ਹਿਰਾਂ ਦੀ ਤਰਜ਼ ਉਤੇ ਹਰ ਸ਼ਹਿਰ ਵਿੱਚ ਬਣੇਗੀ ਅਰਬਨ ਅਸਟੇਟ: ਹਰਦੀਪ ਸਿੰਘ ਮੁੰਡੀਆ

ਨੂੰ ਮਿਤੀ 27.10.2024 ਨੂੰ ASI ਸੁਖਪਾਲ ਸਿੰਘ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਗ੍ਰਿਫਤਾਰ ਕਰਕੇ ਮਿਤੀ 28.10.2024 ਨੂੰ ਅਦਾਲਤ ਸਟੇਟ ਗੁਜਰਾਤ ਦੇ ਪੇਸ਼ ਕਰਕੇ ਮਿਤੀ 31.10.2024 ਤੱਕ ਟਰਾਂਜਿਟ ਰਿਮਾਂਡ ਹਾਸਿਲ ਕੀਤਾ ਗਿਆ ਸੀ । ਦੌਰਾਨੇ ਰਿਮਾਂਡ ਮੁਸੱਮੀ ਨਾਇਕ ਰਾਹੁਲ ਕੁਮਾਰ ਉਰਫ ਯਸ਼ਪਾਲ ਉਕਤ ਨੇ ਆਪਣਾ ਬਿਆਨ ਅ/ਧ 23(2) BSA ਕੀਤਾ ਕਿ ” ਮੇਰਾ ਇੱਕ ਦੋਸਤ ਰਾਵਲ ਅੰਕਿਤ ਪੁੱਤਰ ਬਾਬੂ ਲਾਲ ਵਾਸੀ ਸਾਸ਼ਤਰੀ ਨਗਰ ਉੜਕਾ ਵੀਸਟ ਚੌਕੜੀ ਤਹਿਸੀਲ ਉਨਜਾਂ ਜਿਲਾ ਮਹਿਸਾਨਾ ਹੈ, ਜਿਸਨੇ ਮੈਨੂੰ ਦੱਸਿਆ ਕਿ ਅੱਜਕੱਲ ਲੋਕ ਟ੍ਰੇਡਿੰਗ ਦਾ ਕੰਮਕਾਰ ਕਰਕੇ ਕਾਫੀ ਪੈਸੇ ਕਮਾ ਰਹੇ ਹਨ ਅਤੇ ਆਪਾ ਵੀ ਮਿਲ ਕੇ ਟ੍ਰੈਡਿੰਗ ਦਾ ਕੰਮਕਾਰ ਕਰਦੇ ਹਾਂ। ਮੈ ਆਪਣੇ ਦੋਸਤ ਦੀ ਗੱਲਬਾਤ ਸੁਣ ਕੇ ਲਾਲਚ ਵਿੱਚ ਆ ਕੇ ਸਹਿਮਤੀ ਦੇ ਦਿੱਤੀ ਤੇ ਬੈਂਕ ਖਾਤਾ ਖੋਲਣ ਲਈ ਮੈਨੇ ਆਪਣਾ ਅਧਾਰ ਕਾਰਡ ਤੇ ਪੈੱਨ ਕਾਰਡ ਆਪਣੇ ਦੋਸਤ ਰਾਵਲ ਅੰਕਿਤ ਨੂੰ ਦੇ ਦਿੱਤਾ ਸੀ। ਜਿਸਨੇ INDIAN ਬੈਂਕ ਮੇਰੇ ਨਾਮ ਪਰ ਖਾਤਾ ਨੰਬਰ 7772992802 ਖੁਲ੍ਹਵਾ ਦਿੱਤਾ ਤੇ ਅੰਕਿਤ ਰਾਵਲ ਨੇ ਮੇਰੇ ਨਾਮ ਪਰ ਖੋਹਲੇ ਬੈਂਕ ਖਾਤੇ ਦੀ ਚੈੱਕ ਬੁੱਕ ਪਰ ਮੇਰੇ ਦਸਤਖਤ ਕਰਵਾ ਲਏ ਸੀ ਤੇ ਚੈੱਕ ਬੁੱਕ ਆਪਣੇ ਪਾਸ ਰੱਖ ਲਈ ਤੇ ਮੈਨੂੰ ਬੋਲਿਆ ਕਿ ਮੈਂ ਆਪ ਨੂੰ 10,000/- ਰੂਪ ਮਹੀਨਾ ਦੇ ਦੇਵਾਗਾ ਕਰਾਗਾਂ।

ਇਹ ਵੀ ਪੜ੍ਹੋ ਬੇਅਦਬੀ ਕੇਸ ’ਚ ਰਾਮ ਰਹੀਮ ਵਿਰੁਧ ਮੁੜ ਸ਼ੁਰੂ ਹੋਈ ਸੁਣਵਾਈ, ਵੀਡੀਓ ਕਾਨਫਰੰਸ ਰਾਹੀਂ ਹੋਇਆ ਪੇਸ਼

ਜਿਸਤੇ ਰਾਵਲ ਅੰਕਿਤ ਉਕਤ ਮੈਨੂੰ ਮਹੀਨੇ ਬਾਅਦ ਦਸ ਹਾਜ਼ਰ ਰੁਪਏ ਦੇ ਦਿੰਦਾ ਸੀ ਤੇ ਹੁਣ ਤੱਕ 3,07,70,175/- ਰੂਪੈ ਦਾ ਲੈਣ ਦੇਣ ਮੇਰੇ ਖਾਤੇ ਵਿੱਚ ਹੋਇਆ ਹੈ, ਉਸ ਲੈਣ ਦੇਣ ਬਾਰੇ ਮੇਰੇ ਦੋਸਤ ਅੰਕਿਤ ਰਾਵਲ ਨੂੰ ਹੀ ਪਤਾ ਹੈ।” ਜਿਸਤੇ ਮੁਕੱਦਮਾ ਵਿੱਚ ਅੰਕਿਤ ਰਾਵਲ ਉਕਤ ਨੂੰ ਮਿਤੀ 01.11.2024 ਅੰਕਿਤ ਰਾਵਲ ਉਕਤ ਦੇਸੀ ਨਾਮਜ਼ਦ ਕੀਤਾ ਗਿਆ ਸੀ ਦੋਰਾਨੇ ਤਫਤੀਸ਼ ਦੋਸ਼ੀ ਅੰਕਿਤ ਰਾਵਲ ਨੂੰ ਮਿਤੀ 24-11-2024 ਨੂੰ ਊਂਝਾ ਗੁਜਰਾਤ ਸਟੇਟ ਤੋਂ ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਈਮ ਸਮੇਤ ਪੁਲਿਸ ਪਾਰਟੀ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚੋਂ 04 ਦਿਨ ਦਾ ਰਿਮਾਂਡ ਹਾਸਲ ਕਰਕੇ ਮਿਤੀ 28-11-2024 ਨੂੰ ਮਾਨਯੋਗ ਅਦਾਲਤ ਫਾਜਿਲਕਾ ਵਿਖੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ
ਹਾਸਲ ਕੀਤਾ ਗਿਆ ਹੈ। ਦੌਰਾਨੇ ਤਫਤੀਸ਼ ਮੁਦਈ ਮੁੱਕਦਮਾ ਸੁਸ਼ਾਤ ਨਾਗਪਾਲ ਉਕਤ ਨੂੰ 15,50,000/- ਰੁਪਏ ਦੀ ਰਕਮ ਉਸਦੇ ਖਾਤੇ ਵਿੱਚ RTGS ਰਾਹੀਂ ਵਾਪਸ ਕਰਵਾਈ ਗਈ ਹੈ। ਇਸਤੋਂ ਇਲਾਵਾ ਦੋਸ਼ੀ ਦੇ ਖਾਤੇ ਵਿੱਚ ਪਈ ਰਕਮ ਕਰੀਬ 5,50,000 ਰੁਪਏ ਫਰੀਜ ਕਰਵਾਈ ਗਈ ਹੈ, ਜੋ ਜਲਦ ਅਨਫਰੀਜ ਰਕਵਾ ਕੇ ਮੁਦਈ ਮੁਕੱਦਮਾ ਨੂੰ ਵਾਪਸ ਕਰਵਾਈ ਜਾਵੇਗੀ । ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

 

Related posts

ਡੀਸੀ ਅਤੇ ਐਸਐਸਪੀ ਵੱਲੋਂ ਅੰਤਰਰਾਜੀ ਨਾਕਿਆਂ ਦੀ ਜਾਂਚ

punjabusernewssite

Panchayat Election: ਜਲਾਲਾਬਾਦ ਗੋ+ਲੀ ਕਾਂਡ ’ਚ ਅਕਾਲੀ ਆਗੂਆਂ ਨੌਨੀ ਮਾਨ ਤੇ ਬੌਬੀ ਮਾਨ ਵਿਰੁਧ ਪਰਚਾ ਦਰਜ਼

punjabusernewssite

ਅਬੋਹਰ ਦੇ ਮੌਜਗੜ੍ਹ ਹਾਈਵੇਅ ’ਤੇ ਢਾਈ ਲੱਖ ਰੁਪਏ ਦੀ ਲੁੱਟ ਦੀ ਕਹਾਣੀ ਨਿਕਲੀ ਝੂਠੀ

punjabusernewssite