canada immigration news: ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਨੂੰ ਦਿੱਤਾ ਵੱਡਾ ਝਟਕਾ

0
228
+3

1 ਦਸੰਬਰ ਤੋਂ ਵਿਦਿਆਰਥੀ ਵੀਜ਼ੇ ਸਹਿਤ 7 ਸ੍ਰੈਣੀਆਂ ਦੀਆਂ ਫ਼ੀਸਾਂ ’ਚ ਕੀਤਾ ਵਾਧਾ
ਨਵੀਂ ਦਿੱਲੀ, 1 ਦਸੰਬਰ: canada immigration news:ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਦੇਸ ਵਿਚ ਆਉਣ ਵਾਲੇ ਵਿਦੇਸੀ ਵਿਦਿਆਰਥੀਆਂ, ਵਰਕ ਪਰਮਿਟ ਹੋਲਡਰਾਂ ਅਤੇ ਸੈਲਾਨੀਆਂ ਉਪਰ ਲਾਗੂ ਨਿਯਮਾਂ ‘ਚ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ। ਇਸਦਾ ਮੁੱਖ ਉਦੇਸ਼ ਦੇਸ ’ਚ ਵਧਦੀਆਂ ਅਪਰਾਧਕ ਘਟਨਾਵਾਂ, ਪ੍ਰਵਾਸੀਆਂ ਦੀ ਵਧਦੀ ਗਿਣਤੀ ਅਤੇ ਇਸਦੇ ਨਾਲ ਕੰਮ ਨਾ ਮਿਲਣ ਅਤੇ ਘਰਾਂ ਦੀਆਂ ਕੀਮਤਾਂ ਅਤੇ ਮਹਿੰਗਾਈ ਵਿਚ ਵਾਧਾ ਹੋਣ ਆਦਿ ਦੇ ਤਰਕ ਦਿੱਤੇ ਜਾ ਰਹੇ ਹਨ। ਪ੍ਰੰਤੂ ਕੈਨੇਡਾ ਦੀਆਂ ਇੰਨ੍ਹਾਂ ਸਖ਼ਤੀਆਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬੀ ਨੌਜਵਾਨ ਹੋ ਰਹੇ ਹਨ,

Arvind Kejriwal ਨੇ ਦਿੱਲੀ ਦੀ ਵਿਗੜਦੀ ਅਮਨ ਤੇ ਕਾਨੂੰਨ ਦੀ ਸਥਿਤੀ ਉਪਰ ਚੁੱਕੇ ਸਵਾਲ

ਜੋਕਿ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਊਥੇ ਪੜ੍ਹਣ ਲਈ ਜਾਂਦੇ ਹਨ ਤੇ ਬਾਅਦ ਵਿਚ ਵਰਕ ਪਰਮਿਟ ਲੈ ਕੇ ਉਥੇ ਹੀ ਕਮਾਈ ਕਰਦੇ ਹਨ ਤੇ ਪੀਆਰ ਲੈ ਕੇ ਸੈੱਟ ਹੋ ਜਾਂਦੇ ਹਨ ਪ੍ਰੰਤੂ ਹੁਣ ਲਗਾਤਾਰ ਬਦਲੇ ਜਾ ਰਹੇ ਨਿਯਮਾਂ ਦੇ ਹੁਣ ਇਹ ਕਾਫ਼ੀ ਔਖਾਂ ਹੋ ਗਿਆ ਹੈ। ਇਸਤੋਂ ਇਲਾਵਾ ਵਿਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਤੇ ਕੱਟ ਲਗਾ ਦਿੱਤਾ ਗਿਆ ਹੈ ਅਤੇ ਨਾਲ ਹੀ ਸੈਲਾਨੀ ਵੀਜ਼ੇ ’ਤੇ ਆਉਣ ਵਾਲੇ ਵਿਦੇਸ਼ੀਆਂ ਨੂੰ ਵੀ 10-10 ਸਾਲਾਂ ਦੇ ਖੁੱਲੇ ਵੀਜ਼ੇ ਦੇਣ ਉਪਰ ਰੋਕ ਲਗਾ ਦਿੱਤੀ ਗਈ ਹੈ। ਹੁਣ ਤਾਜ਼ਾ ਲਏ ਫੈਸਲੇ ਲਏ ਮੁਤਾਬਕ ਕੈਨੇਡਾ ਵੱਲੋਂ ਵਿਦਿਆਰਥੀ ਫ਼ੀਸ ਸਹਿਤ ਸੱਤ ਸ੍ਰੈਣੀਆਂ ਦੀ ਫ਼ੀਸ ਵਧਾ ਦਿੱਤੀ ਗਈ ਹੈ।

 

+3

LEAVE A REPLY

Please enter your comment!
Please enter your name here