spot_img
spot_img

ਜਿੱਤ ਨੂੰ ਅਹੰਕਾਰ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ: ਜਸਵੀਰ ਸਿੰਘ ਗਿੱਲ

Date:

spot_img

ਬਠਿੰਡਾ, 5 ਦਸੰਬਰ:68 ਵੀਆਂ ਸੂਬਾ ਪੱਧਰੀ ਸਕੂਲੀ ਖੇਡਾਂ ਗੱਤਕਾ ਅੰਡਰ 14 ਮੁੰਡੇ ਕੁੜੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸ਼ਾਨੋ ਸ਼ੌਕਤ ਨਾਲ ਸੰਪੰਨ ਹੋ ਗਈਆ ਹਨ।ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਹੈੱਡ ਗ੍ਰੰਥੀ ਤਖ਼ਤ ਸ੍ਰੀ ਦਮਦਮਾ ਸਾਹਿਬ ਜਗਤਾਰ ਸਿੰਘ ਵਲੋਂ ਕੀਤੀ ਗਈ।ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵਲੋਂ ਪਹੁੰਚੀਆਂ ਟੀਮਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ Bathinda News: ਲੇਲੇਵਾਲਾ ਗੈਸ ਪਾਈਪ ਲਾਈਨ ਮਾਮਲਾ: ਕਿਸਾਨਾਂ ਤੇ ਪੁਲਿਸ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ

ਇਸ ਮੌਕੇ ਜਸਵੀਰ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਜਿੱਤ ਨੂੰ ਸਫਲਤਾ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ, ਪਰ ਇਸਨੂੰ ਅਹੰਕਾਰ ਦੇ ਰੂਪ ਵਿੱਚ ਨਹੀਂ ਦੇਖਣਾ ਚਾਹੀਦਾ। ਜਿੱਤ ਤੋਂ ਬਾਅਦ ਅਹੰਕਾਰ ਕਰਨ ਦੀ ਬਜਾਏ, ਇਸਨੂੰ ਇੱਕ ਸਿੱਖਣ ਦੇ ਤਜਰਬੇ ਦੇ ਰੂਪ ਵਿੱਚ ਦੇਖਣਾ ਚਾਹੀਦਾ ਹੈ।ਹੋਏ ਮੁਕਾਬਲਿਆਂ ਵਿੱਚ ਅੰਡਰ 14 ਕੁੜੀਆਂ ਸਿੰਗਲ ਸੋਟੀ ਟੀਮ ਵਿੱਚ ਹੁਸ਼ਿਆਰਪੁਰ ਨੇ ਪਹਿਲਾ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ,ਸਿੰਗਲ ਸੋਟੀ ਵਿਅਕਤੀਗਤ ਵਿੱਚ ਜਸਪ੍ਰੀਤ ਕੌਰ ਪਟਿਆਲਾ ਨੇ ਪਹਿਲਾ, ਗਗਨਪ੍ਰੀਤ ਕੌਰ ਹੁਸ਼ਿਆਰਪੁਰ ਨੇ ਦੂਜਾ,ਫਰੀ ਸੋਟੀ ਟੀਮ ਵਿੱਚ ਬਠਿੰਡਾ ਨੇ ਪਹਿਲਾ, ਫਾਜ਼ਿਲਕਾ ਨੇ ਦੂਜਾ, ਫਰੀ ਸੋਟੀ ਵਿਅਕਤੀਗਤ ਵਿੱਚ ਕੀਰਤ ਕੌਰ ਬਠਿੰਡਾ ਨੇ ਪਹਿਲਾ, ਸੁਖਵੀਰ ਕੌਰ ਫਾਜ਼ਿਲਕਾ ਨੇ ਦੂਜਾ,

ਇਹ ਵੀ ਪੜ੍ਹੋ ਧਾਰਮਿਕ ਸਜ਼ਾ: ਭਾਰੀ ਪੁਲਿਸ ਸੁਰੱਖਿਆ ਹੇਠ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ‘ਪਹਿਰੇਦਾਰ’ ਦੀ ਸੇਵਾ ਨਿਭਾ ਰਹੇ ਹਨ ਸੁਖਬੀਰ ਬਾਦਲ

ਟੀਮ ਡੋਮੋ ਵਿੱਚ ਲੁਧਿਆਣਾ ਨੇ ਪਹਿਲਾ, ਮਲੇਰਕੋਟਲਾ ਨੇ ਦੂਜਾ, ਵਿਅਕਤੀਗਤ ਪ੍ਰਦਰਸ਼ਨ ਵਿੱਚ ਨਿਰਮਤਪ੍ਰੀਤ ਕੌਰ ਗੁਰਦਾਸਪੁਰ ਨੇ ਪਹਿਲਾ, ਗੂਰਨੂਰ ਕੌਰ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਓਵਰ ਆਲ ਟਰਾਫ਼ੀ ਉੱਪਰ ਲੁਧਿਆਣਾ ਨੇ ਬਾਜ਼ੀ ਮਾਰੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਮਨਪ੍ਰੀਤ ਸਿੰਘ, ਲੈਕਚਰਾਰ ਰਵਨੀਤ ਸਿੰਘ, ਲੈਕਚਰਾਰ ਜਗਦੀਸ਼ ਕੁਮਾਰ,ਮੁੱਖ ਅਧਿਆਪਕ ਰਮੇਸ ਕੁਮਾਰ, ਸੁਖਮੰਦਰ ਸਿੰਘ, ਰਾਜਿੰਦਰ ਸਿੰਘ, ਸੁਰਜੀਤ ਸਿੰਘ, ਗੁਰਜੀਤ ਸਿੰਘ ਝੱਬਰ, ਇਸ਼ਟਪਾਲ ਸਿੰਘ ਕੰਗ, ਭੁਪਿੰਦਰ ਸਿੰਘ ਤੱਗੜ, ਗੁਰਜੰਟ ਸਿੰਘ ਚੱਠੇਵਾਲਾ, ਜਗਤਾਰ ਸਿੰਘ, ਅਮਨਦੀਪ ਸਿੰਘ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਪ੍ਰਧਾਨ ਮੰਤਰੀ ਮੋਦੀ ਪੰਜਾਬ ਦੇ ਅਸਲ ਮੁੱਦਿਆਂ ਦਾ ਜਵਾਬ ਦੇਣ ਵਿੱਚ ਨਾਕਾਮ ਰਹੇ, ਸਿਰਫ ਝੂਠੇ ਦੋਸ਼ ਲਾਏ: ਬਲਤੇਜ ਪੰਨੂ

👉ਪੰਜਾਬ ਭਾਜਪਾ-ਅਕਾਲੀ 'ਡਬਲ ਇੰਜਣ' ਸਰਕਾਰ ਵੱਲੋਂ ਕੀਤੇ ਨੁਕਸਾਨ ਨੂੰ...

ਪਟਿਆਲਾ ‘ਚ ਤ੍ਰਿਪੜੀ ਵਸਨੀਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੋਈ ਪੂਰੀ – ਡਾ ਬਲਬੀਰ ਸਿੰਘ

👉ਨਾਜਾਇਜ਼ ਕਬਜ਼ੇ ਹਟਾ ਕੇ ਲੋਕਾਂ ਲਈ ਸੁਵਿਧਾਜਨਕ ਆਵਾਜਾਈ ਦਾ...