SKM News: ਹਰਿਆਣਾ ਸਰਕਾਰ ਦੇ ਰੁੱਖ ਨੂੰ ਦੇਖਦਿਆਂ ਕਿਸਾਨਾਂ ਦੀ ਅਹਿਮ ਮੀਟਿੰਗ ਅੱਜ, ਹੋਵੇਗੀ ਅਗਲੀ ਰਣਨੀਤੀ ’ਤੇ ਚਰਚਾ

0
207

👉ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ

ਸ਼ੰਭੂ/ਖਨੌਰੀ, 9 ਦਸੰਬਰ: SKM News: ਸ਼ਾਂਤਮਈ ਤਰੀਕੇ ਦੇ ਨਾਲ ਪੈਦਲ ਦਿੱਲੀ ਜਾਣ ਲਈ ਕਿਸਾਨਾਂ ਦੇ ਜਥਿਆਂ ਨੂੰ ਸ਼ੰਭੂ ਬਾਰਡਰ ’ਤੇ ਅੱਥਰੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਵਛਾੜਾਂ ਮਾਰ ਕੇ ਰੋਕ ਰਹੀ ਹਰਿਆਣਾ ਸਰਕਾਰ ਦੇ ਸਖ਼ਤ ਰੁੱਖ ਨੂੰ ਦੇਖਦਿਆਂ ਕਿਸਾਨ ਮੋਰਚੇ ਵੱਲੋਂ ਅੱਜ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ, ਜਿਸਦੇ ਵਿਚ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾ ਸਕਦਾ ਹੈ। 6 ਅਤੇ 8 ਦਸੰਬਰ ਨੂੰ 101-101 ਜਥਿਆਂ ਦੇ ਕਾਫ਼ਲਿਆਂ ਨੂੰ ਪੈਦਲ ਕੂਚ ਲਈ ਸ਼ੰਭੂ ਮੋਰਚੇ ਤੋਂ ਰਵਾਨਾ ਕੀਤਾ ਗਿਆ ਪ੍ਰੰਤੂ ਦੋਨੋਂ ਵਾਰ ਹੀ ਹਰਿਆਣਾ ਪੁਲਿਸ ਨੇ ਦਿੱਲੀ ਜਾਣ ਲਈ ਇਜਾਜ਼ਤ ਦਿਖਾਉਣ ਦੇ ਨਾਂ ’ਤੇ ਹਰਿਆਣਾਂ ਵਿਚ ਦਾਖ਼ਲ ਨਹੀਂ ਹੋਣ ਦਿੱਤਾ।

ਇਹ ਵੀ ਪੜ੍ਹੋ Sukhbir Badal News: ਧਾਰਮਿਕ ਸੇਵਾ ਨਿਭਾਉਣ ਲਈ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਪੁੱਜੇ ਸੁਖਬੀਰ ਬਾਦਲ

ਇਸ ਦੌਰਾਨ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣ ਦਾ ਯਤਨ ਕਰਦੇ ਕਿਸਾਨਾਂ ਉਪਰ ਸੁੱਟੇ ਗੋਲਿਆਂ ਨਾਲ ਦਰਜ਼ਨਾਂ ਤੋਂ ਵੱਧ ਕਿਸਾਨ ਜਖ਼ਮੀ ਵੀ ਹੋ ਚੁੱਕੇ ਹਨ, ਜਿੰਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ਼ ਚੱਲ ਰਿਹਾ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਝੰਡੇ ਹੇਠ ਸਮੂਹ ਫ਼ਸਲਾਂ ਉਪਰ ਐਮ.ਐਸ.ਪੀ ਦੇਣ ਅਤੇ ਹੋਰਨਾਂ ਬਕਾਇਆ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਚਲ ਰਹੇ ਇਸ ਸੰਘਰਸ ਵਿਚ ਕਿਸਾਨਾਂ ਤੋਂ ਇਲਾਵਾ ਆਮ ਲੋਕਾਂ ਦੀ ਵੀ ਭਾਗੀਦਾਰ ਵਧ ਰਹੀ ਹੈ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਫ਼ਰਵਰੀ ਦੇ ਵਿਚ ਕਿਸਾਨਾਂ ਨੇ ਟਰੈਕਟਰ-ਟਰਾਲੀਆਂ ਰਾਹੀਂ ਦਿੱਲੀ ਜਾਣ ਦਾ ਯਤਨ ਕੀਤਾ ਸੀ

ਇਹ ਵੀ ਪੜ੍ਹੋ Hoshiarpur News : ETO ਦੇ ਘਰ ਦਿਨ-ਦਿਹਾੜੇ ਚੋਰੀ; ਚੋਰਾਂ ਨੇ ਗਹਿਣੇ ਤੇ ਡਾਲਰਾਂ ਦੇ ਨਾਲ 2 ‘ਪਿਸਤੌਲ’ ਵੀ ਚੁੱਕੇ

ਪ੍ਰੰਤੂ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰਕੇ ਕਿਸਾਨਾਂ ਉਪਰ ਭਾਰੀ ਤਸਦੱਦ ਕੀਤਾ ਸੀ। ਇਸਤੋਂ ਬਾਅਦ ਕੇਂਦਰੀ ਮੰਤਰੀ ਰਵਨੀਤ ਬਿੱਟੂ ਸਣੇ ਕਈ ਭਾਜਪਾ ਆਗੂਆਂ ਵੱਲੋਂ ਦਾਅਵਾ ਕੀਤਾ ਸੀ ਕਿ ਜੇਕਰ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਹਨ ਤਾਂ ਕੋਈ ਰੋਕ ਨਹੀਂ ਪ੍ਰੰਤੂ ਹੁਣ ਬਿਲਕੁੱਲ ਨਿਹੱਥੇ ਅਤੇ ਪੈਦਲ ਦਿੱਲੀ ਜਾਣ ਦੀ ਕੋਸ਼ਿਸ ਕਰ ਰਹੇ ਕਿਸਾਨਾਂ ਛੋਟੇ-ਛੋਟੇ ਜਥਿਆਂ ਨੂੰ ਵੀ ਹਰਿਆਣਾਂ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ। ਜਿਸਦੇ ਚੱਲਦੇ ਹੁਣ ਕਿਸਾਨਾਂ ਵੱਲੋਂ ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਕਰਨ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ SKM News: 101 ਕਿਸਾਨਾਂ ਨੇ ਮੁੜ ਕੀਤਾ ਦਿੱਲੀ ਵੱਲ ਕੂਚ, ਬਾਰਡਰ ’ਤੇ ਅੱਗੇ ਡਟੀ ਹਰਿਆਣਾ ਪੁਲਿਸ, ਮਾਹੌਲ ਤਨਾਅਪੂਰਨ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ
ਖ਼ਨੌਰੀ: ਉਧਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ। ਹਾਲਾਂਕਿ ਉਨ੍ਹਾਂ ਦੀ ਸਿਹਤ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ ਤੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਸਿਹਤ ਦੀਆਂ ਤਾਜ਼ਾਂ ਰੀਪੋਰਟਾਂ ਨੂੰ ਲੈ ਕੇ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਪ੍ਰੰਤੂ ਉਹ ਆਪਣੇ ਫੈਸਲੇ ’ਤੇ ਅਡਿੱਗ ਹਨ। ਵੱਡੀ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਨਤਕ ਤੌਰ ’ਤੇ ਗੱਲਬਾਤ ਲਈ ਕਿਸਾਨਾਂ ਨੂੰ ਅੱਗੇ ਆਉਣ ਦਾ ਸੱਦਾ ਦੇਣ ਵਾਲੀ ਕੇਂਦਰ ਵੱਲੋਂ ਹਾਲੇ ਤੱਕ ਹਕੀਕੀ ਤੌਰ ‘ਤੇ ਗੱਲਬਾਤ ਕਰਨ ਤੋ ਟਾਲਾ ਵੱਟਿਆ ਜਾ ਰਿਹਾ, ਜਿਸ ਕਾਰਨ ਕਿਸਾਨਾਂ ਵਿਚ ਵੀ ਗੁੱਸਾ ਵਧਦਾ ਜਾ ਰਿਹਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here