👉ਜੀ.ਕੇ.ਯੂ. ਦੀ ਝੌਲੀ ਪਾਏ ਕੁੱਲ 3 ਤਗਮੇ
ਤਲਵੰਡੀ ਸਾਬੋ, 12 ਦਸੰਬਰ : 6 ਪੰਜਾਬ (ਗਰਲਜ਼) ਬਟਾਲੀਅਨ ਐਨ.ਸੀ.ਸੀ. ਅਕਾਦਮੀ ਮਲੋਟ ਵਿਖੇ ਲਗਾਏ ਸਲਾਨਾ ਟ੍ਰੇਨਿੰਗ ਕੈਂਪ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਕੈਡੇਟ ਕਾਰਪੋਰਲ ਮਨਜਿੰਦਰ ਕੌਰ ਨੇ ਨਿਸ਼ਾਨੇਬਾਜ਼ੀ ਅਤੇ ਖੋ-ਖੋ ਵਿੱਚ 2 ਸੋਨ ਅਤੇ ਡਰਿਲ ਟੀਮ ਇਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ।ਇਸ ਮੌਕੇ ਕੈਡੇਟ ਦੀ ਹੌਂਸਲਾ ਅਫ਼ਜਾਈ ਕਰਦਿਆਂ ਪ੍ਰੋ.(ਡਾ.) ਪੀਯੂਸ਼ ਵਰਮਾ ਰਜਿਸਟਰਾਰ ਨੇ ਦੱਸਿਆ ਕਿ ‘ਵਰਸਿਟੀ ਦੀ ਐਸੋਸਿਏਟ ਐਨ.ਸੀ.ਸੀ. ਅਫ਼ਸਰ ਲੈਫਟੀਨੈਂਟ ਮਿਸਾਲ ਦੀ ਰਹਿ-ਨੁਮਾਈ ਹੇਠ ਕੈਡੇਟ ਨੇ ਇਹ ਸ਼ਾਨਾਮੱਤੀ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ।
ਇਹ ਵੀ ਪੜ੍ਹੋ
ਉਨ੍ਹਾਂ ਦੱਸਿਆ ਕਿ ‘ਵਰਸਿਟੀ ਵੱਲੋਂ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਅਤੇ ਆਰਥਿਕ ਪੱਖੋਂ ਨਿਰਭਰ ਹੋਣ ਲਈ ਵੱਖ-ਵੱਖ ਗਤੀਵਿਧੀਆਂ, ਟ੍ਰੇਨਿੰਗ ਕੈਂਪ ਅਤੇ ਕਾਰਜਸ਼ਾਲਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਦੇ ਨਤੀਜੇ ਵਜੋਂ ਵਿਦਿਆਰਥੀ ਆਪਣੇ ਉਦਯੋਗ ਸਥਾਪਿਤ ਕਰਨ ਅਤੇ ਰੁਜ਼ਗਾਰ ਹਾਸਿਲ ਕਰਨ ਵਿੱਚ ਕਾਮਯਾਬ ਹੁੰਦੇ ਹਨ। ਉਨ੍ਹਾਂ ਬਾਕੀ ਕੈਡਿਟਾਂ ਨੂੰ ਵੀ ਉਜੱਵਲ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਡਾਇਰੈਕਟਰ ਵਿਦਿਆਰਥੀ ਭਲਾਈ ਸਰਦੂਲ ਸਿੰਘ ਸਿੱਧੂ ਨੇ ਦੱਸਿਆ ਕੇ ਕੈਂਪ ਵਿੱਚ ਕਰਨਲ ਰਣਬੀਰ ਸਿੰਘ, ਸੈਨਾ ਮੈਡਲ ਦੀ ਸਰਪ੍ਰਸਤੀ ਹੇਠ 18 ਵਿੱਦਿਅਕ ਅਦਾਰਿਆਂ ਦੇ 300 ਕੈਡਿਟਾਂ ਨੇ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ
ਜਿਨ੍ਹਾਂ ਨੂੰ ਅਲਫਾ, ਬਰੈਵੋ ਤੇ ਚਾਰਲੀ ਤਿੰਨ ਕੰਪਨੀਆਂ ਵਿੱਚ ਵੰਡ ਕੇ ਇਨ੍ਹਾਂ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਕੈਡਿਟਾਂ ਨੂੰ ਨਿਸ਼ਾਨੇਬਾਜ਼ੀ, ਸੰਕਟਕਾਲ ਸਮੇਂ ਦਿੱਤੀਆਂ ਜਾਂਦੀਆਂ ਡਿਉਟੀਆਂ, ਡਰਿਲ ਅਤੇ ਖੇਡਾਂ ਆਦਿ ਦੀ ਟ੍ਰੇਨਿੰਗ ਵੀ ਦਿੱਤੀ ਗਈ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਈ ਹੁੰਦੀ ਹੈ। ਉਨ੍ਹਾਂ ‘ਵਰਸਿਟੀ ਵਿਖੇ ਚੱਲ ਰਹੀਆਂ ਐਨ.ਸੀ.ਸੀ. ਲੜਕੇ ਅਤੇ ਲੜਕੀਆਂ ਦੇ ਯੂਨਿਟਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK