Fazilka News: ਸਵਾ ਲੱਖ ਨਜਾਇਜ਼ ਸਰਾਬ ਬਰਾਮਦ, ਕੀਤੀ ਨਸ਼ਟ

0
47

ਫਾਜਲਿਕਾ, 15 ਦਸੰਬਰ:Fazilka News: ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਐਸ.ਐਸ.ਪੀ ਸ਼੍ਰੀ ਵਰਿੰਦਰ ਸਿੰਘ ਬਰਾੜ , ਉਪ ਕਮਿਸ਼ਨਰ ਆਬਕਾਰੀ ਫਿਰੋਜ਼ਪੁਰ ਜੋਨ ਪਵਨਜੀਤ ਸਿੰਘ ਅਤੇ ਸਹਾਇਕ ਆਬਕਾਰੀ ਕਮਿਸ਼ਨਰ ਰਣਧੀਰ ਸਿੰਘ ਵੱਲੋਂ ਪੰਜਾਬ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਦੇ ਮੱਦੇ ਨਜ਼ਰ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਰਾਜਸਥਾਨ ਅਤੇ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਜ਼ਿਲਾ ਫਾਜ਼ਿਲਕਾ ਦੇ ਰਾਜਸਥਾਨ ਨਾਲ ਲੱਗਦੇ ਸਰਹੱਦੀ ਏਰੀਏ ਦੀ ਨਹਿਰ ਗੰਗ ਕਨਾਲ ਦੇ ਸਰਕੰਡਿਆਂ ਵਿੱਚੋ ਸਪੈਸ਼ਲ ਆਪਰੇਸ਼ਨ ਕਰਦੇ ਹੋਏ ਕਰੀਬ ਸਵਾ ਲੱਖ ਲੀਟਰ ਲਾਹਣ ਰਿਕਵਰ ਕਰਕੇ ਨਸ਼ਟ ਕੀਤੀ ਗਈ ਹੈ।

ਇਹ ਵੀ ਪੜ੍ਹੋ Big News: ਖ਼ਨੌਰੀ ਵੱਡੀ ਹਲਚਲ; ਡੀਜੀਪੀ ਤੇ ਕੇਂਦਰ ਦੇ ਨੁਮਾਇੰਦਿਆਂ ਵੱਲੋਂ ਡੱਲੇਵਾਲ ਨਾਲ ਮੁਲਾਕਾਤ

ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦਸਿਆ ਕਿ ਇਹ ਨਜਾਇਜ਼ ਸਰਾਬ ਤਿਰਪਾਲਾਂ ਵਿਚ 40000 ਲੀਟਰ, ਡਿੱਗੀਆਂ 76000 ਲੀਟਰ, ਡਰੰਮਾਂ ਵਿਚ 7000 ਲੀਟਰ ਬਰਾਮਦ ਹੋਈ ਹੈ। ਉਨ੍ਹਾਂ ਦਸਿਆ ਕਿ ਲਾਹਣ ਲਵਾਰਿਸ ਹੋਣ ਕਾਰਨ ਟੀਮਾਂ ਵੱਲੋਂ ਮੌਕੇ ਉੱਪਰ ਇਸਨੂੰ ਨਸ਼ਟ ਕਰ ਦਿੱਤਾ ਗਿਆ ਮੌਕੇ ਉੱਪਰ ਸ਼ਰਾਬ ਤਿਆਰ ਕਰਨ ਸਮੇਂ ਵਰਤੇ ਜਾਣ ਵਾਲੇ ਡਰਮ ਪਾਈਪਾਂ ਅਤੇ ਕੇਨੀਆਂ ਬਰਾਮਦ ਕੀਤੀਆਂ ਗਈਆਂ। ਇਸ ਤਰ੍ਹਾਂ ਇੱਕ ਵੱਡੀ ਸ਼ਰਾਬ ਦੀ ਖੇਪ ਨੂੰ ਰੋਕਿਆ ਗਿਆ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲੇ ਵਿਅਕਤੀਆਂ ਦੀ ਸੂਚਨਾ ਪੁਲਿਸ ਅਤੇ ਆਬਕਾਰੀ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਸ਼ਰਾਬ ਦੇ ਸਮਗਲਰਾਂ ਉੱਪਰ ਬਣਦੀ ਯੋਗ ਕਾਰਵਾਈ ਕਰਦੇ ਹੋਏ ਇਸ ਨਜਾਇਜ਼ ਧੰਦੇ ਨੂੰ ਰੋਕਿਆ ਜਾ ਸਕੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here