18 ਦਸੰਬਰ ਨੂੰ ਸ਼ੁਰੂ ਹੋਵੇਗਾ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਖੇਡ ਮਹਾਂ-ਕੁੰਭ: ਚਾਂਸਲਰ ਸਿੱਧੂ

0
54

👉ਭਾਰਤ ਦੀਆਂ 159 ਯੂਨੀਵਰਸਿਟੀਆਂ ਦੇ 1100 ਖਿਡਾਰੀ ਲੈਣਗੇ ਹਿੱਸਾ
ਤਲਵੰਡੀ ਸਾਬੋ 16 ਦਸੰਬਰ: ਅਕਾਦਮਿਕ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਹਰ ਰੋਜ਼ ਨਵੇਂ ਮੀਲ-ਪੱਥਰ ਸਥਾਪਿਤ ਕਰ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਖੇਡ ਮਹਾਂ-ਕੁੰਭ ਚਾਂਸਲਰ ਗੁਰਲਾਭ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ 18 ਦਿਸੰਬਰ ਨੂੰ ਆਲ ਇੰਡੀਆ ਇੰਟਰ ਯੂਨੀਵਰਸਿਟੀ ਬਾਕਸਿੰਗ ਚੈਂਪੀਅਨਸ਼ਿੱਪ (ਲੜਕੀਆਂ) ਨਾਲ ਸ਼ੁਰੂ ਹੋਵੇਗਾ। ਜਿਸ ਵਿੱਚ ਮੁਕੇਬਾਜੀ ਏਸ਼ੀਅਨ ਸੋਨ ਤਗਮਾ ਜੇਤੂ, ਐਸਐਸਪੀ ਵਿਜੀਲੈਂਸ ਬਠਿੰਡਾ ਹਰਪਾਲ ਸਿੰਘ ਬਤੌਰ ਮੁੱਖ ਮਹਿਮਾਨ, ਸਿਮਰਨਜੀਤ ਕੌਰ ਉਲੰਪੀਅਨ ਬਾਕਸਿੰਗ, ਅਮਨਪ੍ਰੀਤ ਕੌਰ ਮੁੱਖ ਕੋਚ, ਯੂਥ ਇੰਡੀਅਨ ਟੀਮ ਸਪੋਰਟਸ ਅਥਾਰਿਟੀ ਆੱਫ ਇੰਡੀਆ ਤੇ ਅਭਿਸ਼ੇਕ ਮਾਲਵੀਆ ਹਾਕੀ ਪਰਫਾਰਮੈਂਸ ਮੈਨੇਜਰ ਮੁਕੇਬਾਜੀ, ਸਪੋਰਟਸ ਅਥਾਰਿਟੀ ਆੱਫ ਇੰਡੀਆ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਏ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼

ਖੇਡ ਮੇਲੇ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਾਂਸਲਰ ਸਿੱਧੂ ਨੇ ਦੱਸਿਆ ਕਿ ਇਸ ਵਿਸ਼ਾਲ ਖੇਡ ਮੇਲੇ ਲਈ ਯੂਨੀਵਰਸਿਟੀ ਵੱਲੋਂ ਹਰ ਤਰ੍ਹਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਦੱਸਿਆ ਕਿ ਐਸੋਸੀਏਸ਼ਨ ਆੱਫ ਇੰਡੀਅਨ ਯੂਨੀਵਰਸਿਟੀਜ ਵੱਲੋਂ ਜੀ. ਕੇ. ਯੂ ਨੂੰ 9 ਚੈਂਪੀਅਨਸ਼ਿੱਪਸ ਦੇ ਆਯੋਜਨ ਦੀ ਮੇਜਬਾਨੀ ਸੋਂਪੀ ਗਈ ਹੈ। ਜਿਸ ਲਈ ਯੂਨੀਵਰਸਿਟੀ ਵੱਲੋਂ ਉੱਤਮ ਦਰਜੇ ਦੇ ਇਨਡੋਰ ਅਤੇ ਆਉਟ-ਡੋਰ ਖੇਡ ਮੈਦਾਨ ਤਿਆਰ ਕਰ ਲਏ ਗਏ ਹਨ। ਇਸ ਤੋਂ ਇਲਾਵਾ ਆਯੋਜਨ ਨੂੰ ਸਮੇਂ ਬੱਧ ਅਤੇ ਨਿਯਮਾਂ ਅਨੁਸਾਰ ਚਲਾਉਣ ਲਈ 200 ਅਧਿਕਾਰੀਆਂ ਅਤੇ ਲਗਭਗ 300 ਵਲੰਟੀਅਰਾਂ ਦੀ ਡਿਉਟੀ ਲਗਾਈ ਗਈ ਹੈ। ਉਹਨਾਂ ਡਾ.ਪੀਯੂਸ਼ ਵਰਮਾ ਕਾਰਜਕਾਰੀ ਉੱਪ-ਕੁਲਪਤੀ ਨੂੰ ਮੇਜਬਾਨੀ ਹਾਸਿਲ ਕਰਨ ਦੀ ਵਧਾਈ ਦਿੰਦਿਆਂ ਕਿਹਾ ਕਿ ਯੂਨਿਵਰਸਿਟੀ ਵਲੋਂ ਪਿਛਲੇ ਵਰ੍ਹੇ ਸਫਲਤਾ ਪੂਰਵਕਅ ਾਯੋਜਿਤ ਕੀਤੀਆਂ ਗਈਆਂ ਵੱਖ-ਵੱਖ ਚੈਂਪੀਅਨਸ਼ਿੱਪਸ ਦੀ ਕਾਮਯਾਬੀ ਨੂੰ ਧਿਆਨ ਵਿੱਚ ਰੱਖਦੇ ਹੋਇਆਂ ‘ਵਰਸਿਟੀ ਨੂੰ ਇਹ ਮਾਣਮੱਤੀ ਪ੍ਰਾਪਤੀ ਹਾਸਿਲ ਹੋਈ ਹੈ।

ਇਹ ਵੀ ਪੜ੍ਹੋ Barnala News: AAP ਨਾਲ ਸਬੰਧਤ Sarpanch ਦਾ ਘਰ ’ਚ ਵੜ੍ਹ ਕੇ ਕੀਤਾ ਕ+ਤਲ

ਡਾ. ਵਰਮਾ ਨੇ ਆਯੋਜਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੀ.ਕੇ.ਯੂ ਪਰਿਵਾਰ ਇਸ ਆਯੋਜਨ ਦੀ ਸਫਲਤਾ ਲਈ ਕੋਈ ਕਸਰ ਬਾਕੀ ਨਹੀਂ ਛੱਡੇਗਾ। ਉਹਨਾਂ ਕਿਹਾ ਕਿ ਨੌਜਵਾਨ ਵਰਗ ਵਿੱਚ ਖੇਡਾਂ ਅਤੇ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇਸ ਤਰਾਂ ਦੇ ਆਯੋਜਨ ਕੀਤੇ ਜਾਂਦੇ ਹਨ । ਉਹਨਾਂ ਕਿਹਾ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਨੌਜਵਾਨ ਸਮੇਂ ਦੇ ਪਾਬੰਦ, ਅਨੁਸ਼ਾਸਨ ਵਿੱਚ ਰਹਿਣਾ ਸਿੱਖਦੇ ਹਨ ਅਤੇ ਨਸ਼ੇ ਵਰਗੀ ਨਾ-ਮੁਰਾਦ ਬੀਮਾਰੀ ਤੋਂ ਦੂਰ ਰਹਿੰਦੇ ਹਨ। ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ 45 ਦਿਨ ਚੱਲਣ ਵਾਲੇ ਇਸ ਖੇਡ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕਸਿੰਗ ਚੈਂਪੀਅਨਸ਼ਿੱਪ ਵਿੱਚ ਭਾਰਤ ਦੀਆਂ 159 ਯੂਨੀਵਰਸਿਟੀਆਂ ਦੇ ਲਗਭਗ 1100 ਖਿਡਾਰੀ ਆਪਣੀ ਜੋਰ ਅਜ਼ਮਾਇਸ਼ ਕਰਨਗੇ। ਉਹਨਾਂ ਦੱਸਿਆ ਕਿ 12 ਵੇਟਕੈਟੇਗਰੀ ਵਿੱਚ ਖਿਡਾਰੀਆਂ ਦਾ ਭਾਰ ਚੈੱਕਅਪ ਅਤੇ ਮੈਡੀਕਲ ਫਿੱਟਨੈੱਸ ਟੈਸਟ 17 ਦਿਸੰਬਰ 2024 ਤੋਂ ਹੀ ਸ਼ੁਰੂ ਹੋ ਜਾਵੇਗਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here