ਪਲਾਂਟ ਡਾਕਟਰ ਸਰਵਿਸ ਐਸੋਸ਼ੀਏਸ਼ਨ ਪੰਜਾਬ ਵੱਲੋਂ ਸੂਬਾ ਕਮੇਟੀ ਦੀ ਚੌਣ

0
260

ਲੁਧਿਆਣਾ,16 ਦਸੰਬਰ: ਖੇਤੀਬਾੜੀ ਵਿਕਾਸ ਅਫਸਰਾਂ ਅਤੇ ਬਾਗਬਾਨੀ ਵਿਕਾਸ ਅਫਸਰਾਂ ਦੀ ਜਥੇਬੰਦੀ ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ (ਪੀ ਡੀ ਐਸ ਏ) ਪੰਜਾਬ ਦੀ ਹੋਈ ਮੀਟਿੰਗ ਵਿੱਚ ਸੂਬਾ ਕਮੇਟੀ ਨੂੰ ਭੰਗ ਕਰਕੇ ਨਵੀਂ ਬਾਡੀ ਦੀ ਚੌਣ ਕੀਤੀ ਗਈ।ਜਿਸ ਵਿੱਚ ਸਮੂਹ ਜਿਲਾ ਪ੍ਰਧਾਨ ਅਤੇ ਜਰਨਲ ਸਕੱਤਰਾਂ ਵੱਲੋਂ ਸਰਬਸੰਮਤੀ ਨਾਲ ਡਾ ਹਰਮਨਦੀਪ ਸਿੰਘ ਘੁੰਮਣ ਖੇਤੀਬਾੜੀ ਵਿਕਾਸ ਅਫਸਰ ਗੁਰਦਾਸਪੁਰ ਨੂੰ ਸੂਬਾ ਪ੍ਰਧਾਨ ਅਤੇ ਡਾ ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਨੂੰ ਜਰਨਲ ਸਕੱਤਰ ਚੁਣਿਆ ਗਿਆ। ਇਸ ਮੌਕੇ ਡਾ ਜਸਵਿੰਦਰ ਸਿੰਘ ਸਾਬਕਾ ਪ੍ਰਧਾਨ ਪੀ ਡੀ ਐਸ ਏ ਨੇ ਨਵੀਂ ਚੁਣੀ ਟੀਮ ਨੂੰ ਵਧਾਈ ਦਿੰਦਿਆਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ।

ਇਹ ਵੀ ਪੜ੍ਹੋ Pathankot News: RTA ਦਫ਼ਤਰ ਦੇ ਦੋ ਮੁਲਾਜ਼ਮ 5500 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਨਵੇਂ ਚੁਣੇ ਗਏ ਪ੍ਰਧਾਨ ਡਾ ਹਰਮਨਦੀਪ ਸਿੰਘ ਘੁੰਮਣ ਨੇ ਕਿਹਾ ਕਿ ਪੀ ਡੀ ਐਸ ਏ ਦਾ ਆਪਣੇ ਹੱਕਾਂ ਲਈ ਲੜਨ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ ਅਤੇ ਉਹ ਇਸ ਇਤਿਹਾਸ ਤੋ ਸੇਧ ਲੈ ਕੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਜਰਨਲ ਸਕੱਤਰ ਡਾ ਮਨਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਨੇ ਕਿਹਾ ਕਿ ਜਿਲਿਆਂ ਵਿੱਚ ਜਥੇਬੰਦੀ ਦੇ ਕਾਡਰ ਨੂੰ ਸਰਗਰਮ ਕਰਨ ਜਿਲਿਆਂ ਵਿੱਚ ਇਸ ਸਬੰਧੀ ਮੀਟਿੰਗਾਂ ਕੀਤੀਆਂ ਜਾਣਗੀਆ। ਉਨ੍ਹਾਂ ਕਿਹਾ ਕਿ ਪੇ ਪੈਰਿਟੀ, ਸਮੇਂ ਸਿਰ ਖੇਤੀਬਾੜੀ ਵਿਕਾਸ ਅਫਸਰ ਤੋਂ ਖੇਤੀਬਾੜੀ ਅਫ਼ਸਰ ਪਦਉਨਤੀ, ਡੀ ਏ ਸੀ ਪੀ ਦੀ ਬਹਾਲੀ ਆਦਿ ਲਈ ਜਥੇਬੰਦੀ ਵੱਲੋਂ ਕੰਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਅਰਸ਼ ਡੱਲਾ ਦੇ ਚਾਰ ਗੁਰਗੇ ਗ੍ਰਿਫਤਾਰ; ਤਿੰਨ ਪਿਸਤੌਲ ਬਰਾਮਦ

ਇਸ ਮੌਕੇ ਸਮੂਹ ਮੈਬਰਾਂ ਵੱਲੋਂ ਡਾ ਸਤਵਿੰਦਰਬੀਰ ਸਿੰਘ ਨੂੰ ਸੀਨੀਆਰ ਮੀਤ ਪ੍ਰਧਾਨ, ਡਾ ਸੁਖਚੈਨ ਸਿੰਘ ਮੀਤ ਪ੍ਰਧਾਨ , ਡਾ ਲਵਜੀਤ ਸਿੰਘ ਜੁਆਇੰਟ ਸਕੱਤਰ , ਡਾ ਕੰਚਨ ਯਾਦਵ ਜੁਆਇੰਟ ਸਕੱਤਰ ਡਾ ਵਿਕਰਾਂਤ ਚੌਧਰੀ ਵਿੱਤ ਸਕੱਤਰ, ਡਾ ਜਸਪਾਲ ਸਿੰਘ ਧੰਜੂ ਪ੍ਰੈਸ ਸਕੱਤਰ, ਡਾ ਗੁਰਲਵਲੀਨ ਸਿੰਘ ਰਾਣਾ ਸਿਧੂ ਮੁੱਖ ਬੁਲਾਰਾ, ਕਾਨੂੰਨੀ ਸਲਾਹਕਾਰ ਡਾ ਗੁਰਬੀਰ ਸਿੰਘ , ਡਾ ਗੁਰਵੰਤ ਸਿੰਘ, ਨਰਿੰਦਰ ਸਿੰਘ ਅਤੇ ਰਜਨੀਸ਼ ਕੁਮਾਰ, ਗਗਨ ਕੁਮਾਰ , ਜਸਵੰਤ ਸਿੰਘ ਅਮਨਪ੍ਰੀਤ ਸਿੰਘ ਨੂੰ ਕਾਰਜਕਾਰੀ ਮੈਂਬਰ ਚੁਣਿਆ ਗਿਆ

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here