ਪੀਸੀਏ ਪ੍ਰਧਾਨ ਅਮਰਜੀਤ ਮਹਿਤਾ ਦਾ ਵੱਡਾ ਐਲਾਨ; ਜਨਤਾ ਨਗਰ ਦੇ ਪੁਲ ਦੀ ਵਧੇਗੀ ਲੰਬਾਈ

0
31

👉ਸੰਤਪੁਰਾ ਰੋਡ ਤੋਂ ਰਾਜੀਵ ਗਾਂਧੀ ਕਲੋਨੀ ਤੱਕ ਬਣੇਗਾ ਪੁਲ, ਅਬੋਹਰ ਫਾਟਕ ਤੋਂ ਵੀ ਮਿਲੇਗੀ ਰਾਹਤ : ਮਹਿਤਾ
ਬਠਿੰਡਾ, 18 ਦਸੰਬਰ: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਅੱਜ ਆਪਣੇ ਪੁੱਤਰ ਤੇ ਵਾਰਡ ਨੰਬਰ 48 ਤੋਂ ਆਪ ਉਮੀਦਵਾਰ ਪਦਮਜੀਤ ਮਹਿਤਾ ਦੇ ਹੱਕ ਵਿੱਚ ਪ੍ਰਚਾਰ ਕਰਨ ਉਪਰੰਤ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦਸਿਆ ਕਿ ਜਨਤਾ ਨਗਰ ਵਿਖੇ ਜੋ ਪੰਜਾਬ ਸਰਕਾਰ ਵੱਲੋਂ ਪੁਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਉਸ ਪੁਲ ਦੀ ਲੰਬਾਈ ਨੂੰ ਵਧਾਇਆ ਜਾਵੇਗਾ। ਅਰਜੁਨ ਨਗਰ ਅਤੇ ਰਾਜੀਵ ਗਾਂਧੀ ਕਲੋਨੀ ਨਿਵਾਸੀਆਂ ਦੀ ਵੱਡੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਪੁੱਲ ਦੀ ਲੰਬਾਈ ਨੂੰ ਵਧਾ ਕੇ ਸੰਤਪੁਰਾ ਰੋਡ ਤੋਂ ਸ਼ੁਰੂ ਕਰਕੇ ਇਸ ਨੂੰ ਰਾਜੀਵ ਗਾਂਧੀ ਕਲੋਨੀ ਅਤੇ ਅਰਜੁਨ ਨਗਰ ਵਾਲੀ ਸੜਕ ਤੱਕ ਉਤਾਰਿਆ ਜਾਵੇਗਾ।

ਇਹ ਵੀ ਪੜ੍ਹੋ Jalandhar News: 21 ਦਸੰਬਰ ਨੂੰ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪਣੇ ਬੱਚਿਆਂ ਦੇ ਭਵਿੱਖ ਅਤੇ ਸ਼ਹਿਰ ਦੇ ਵਿਕਾਸ ਲਈ ਪਾਓ ਵੋਟ – ਭਗਵੰਤ ਮਾਨ

ਜਿਸ ਨਾਲ ਰਸਤੇ ਵਿੱਚ ਪੈਂਦੇ ਅਬੋਹਰ ਵਾਲੀ ਰੇਲਵੇ ਲਾਈਨ ’ਤੇ ਬਣੇ ਫਾਟਕ ਤੋਂ ਵੀ ਵੱਡੀ ਰਾਹਤ ਮਿਲੇਗੀ, ਕਿਉਂਕਿ ਨਹਿਰ ਦੇ ਨਾਲ ਬਣੇ ਬਾਈਪਾਸ ਸੜਕ ’ਤੇ ਇਸ ਫਾਟਕ ਕਰਕੇ ਵੀ ਲੋਕਾਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਹੁਣ ਸੰਤਪੁਰਾ ਰੋਡ ਤੋਂ ਜਨਤਾ ਨਗਰ ਤੱਕ ਬਣਨ ਵਾਲੇ ਪੁਲ ਦੀ ਲੰਬਾਈ ਨੂੰ ਵਧਾ ਕੇ ਅਰਜੁਨ ਨਗਰ ਕਲੋਨੀ ਤੱਕ ਕੀਤੀ ਜਾਵੇਗੀ, ਜਿਸ ਲਈ ਉਹ ਪੰਜਾਬ ਸਰਕਾਰ ਤੋਂ ਪ੍ਰਪੋਜ਼ਲ ਮਨਜ਼ੂਰ ਕਰਵਾਉਣ ਲਈ ਮੁੱਖ ਮੰਤਰੀ ਨਾਲ ਵੀ ਜਲਦ ਮੁਲਾਕਾਤ ਕਰਨਗੇ।

ਇਹ ਵੀ ਪੜ੍ਹੋ ਭਾਜਪਾ ਅੰਬੇਡਕਰ, ਸੰਵਿਧਾਨ ਅਤੇ ਦਲਿਤਾਂ ਨੂੰ ਨਫ਼ਰਤ ਕਰਦੀ ਹੈ: ਹਰਪਾਲ ਚੀਮਾ

ਉਨ੍ਹਾਂ ਕਿਹਾ ਕਿ ਇਸ ਇਲਾਕੇ ਵੱਲੋਂ ਪਦਮਜੀਤ ਮਹਿਤਾ ਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਦਿੰਦੇ ਹੋਏ ਇਸ ਉਪ ਚੋਣ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਦਾ ਉਹ ਹਮੇਸ਼ਾ ਰਿਣੀ ਰਹਿਣਗੇ ਅਤੇ ਇਸ ਇਲਾਕੇ ਦੀ ਸੁੰਦਰਤਾ ਤੇ ਤਰੱਕੀ ਦੇ ਨਾਲ ਹਰ ਵਰਗ ਦੀ ਖੁਸ਼ਹਾਲੀ ਲਈ ਕੰਮ ਕਰਨ ਲਈ ਯਤਨਸ਼ੀਲ ਹਨ। ਗੌਰਤਲਬ ਹੈ ਕਿ ਬੀਤੇ ਦਿਨ ਪਦਮਜੀਤ ਮਹਿਤਾ ਦੇ ਹੱਕ ਵਿੱਚ ਆਪ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵੀ ਪ੍ਰਚਾਰ ਕੀਤਾ ਗਿਆ ਤੇ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ ਗਿਆ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here