ਕਾਂਗਰਸ ਨੇ ਵਾਰਡ ਨੰਬਰ 48 ਵਿੱਚ ਪਾਰਟੀ ਉਮੀਦਵਾਰ ਮੱਖਣ ਠੇਕੇਦਾਰ ਦੇ ਹੱਕ ਵਿਚ ਆਖ਼ਰੀ ਦਿਨ ਭਖਾਈ ਚੋਣ ਮੁਹਿੰਮ

0
40

ਬਠਿੰਡਾ, 19 ਦਸੰਬਰ: ਨਗਰ ਨਿਗਮ ਦੇ ਵਾਰਡ ਨੰਬਰ 48 ਦੀ ਉਪ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਮੱਖਣ ਠੇਕੇਦਾਰ ਦੇ ਹੱਕ ਵਿਚ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਕਾਂਗਰਸ ਦੇ ਆਗੂਆਂ ਵੱਲੋਂ ਘਰ ਘਰ ਜਾ ਕੇ ਵੋਟ ਮੰਗੀ ਗਈ। ਇਸ ਮੌਕੇ ਉਮੀਦਵਾਰ ਮੱਖਣ ਠੇਕੇਦਾਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਰਜੀਵ ਗਾਂਧੀ ਕਲੋਨੀ ਅਰਜੁਨ ਨਗਰ ਅਤੇ ਜੋਗੀ ਨਗਰ ਦੇ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਉਣ ਲਈ ਯਤਨਸ਼ੀਲ ਰਹੇ ਹਨ ਜਿਸ ਕਰਕੇ ਅੱਜ ਚੋਣ ਮੈਦਾਨ ਵਿੱਚ ਆਉਂਦਿਆਂ ਸਮਾਜ ਸੇਵਾ ਦੀ ਸੋਚ ਨਾਲ ਇਸ ਇਲਾਕੇ ਦੇ ਵਿਕਾਸ ਲਈ ਵੋਟ ਦੀ ਮੰਗ ਕਰ ਰਹੇ।

ਇਹ ਵੀ ਪੜ੍ਹੋ Big News: SGPC ਦੀ ਅੰਤ੍ਰਿੰਗ ਕਮੇਟੀ ਦਾ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਵੱਡਾ Action

ਇਸ ਮੌਕੇ ਜ਼ਿਲਾ ਪ੍ਰਧਾਨ ਰਾਜਨ ਗਰਗ, ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਤੋਂ ਇਲਾਵਾ ਬਲਜਿੰਦਰ ਠਕੇਦਾਰ, ਰੁਪਿੰਦਰ ਬਿੰਦਰਾ, ਕਿਰਨਜੀਤ ਸਿੰਘ ਗਹਿਰੀ, ਟਹਿਲ ਸਿੰਘ ਸੰਧੂ, ਸੁਖਦੇਵ ਸਿੰਘ ਸੁੱਖਾ ਐਮਸੀ, ਕਮਲਜੀਤ ਸਿੰਘ ਭੰਗੂ, ਜਸਵੀਰ ਸਿੰਘ , ਟਹਿਲ ਸਿੰਘ ਬੁੱਟਰ ਐਮਸੀ, ਸੁਰੇਸ਼ ਚੌਹਾਨ ਅਤੇ ਸਾਬਕਾ ਮੇਅਰ ਬਲਵੰਤ ਰਾਏ ਨਾਥ, ਬਲਾਕ ਪ੍ਰਧਾਨ ਹਰਵਿੰਦਰ ਲੱਡੂ, ਪਵਨ ਮਾਨੀ, ਸੰਜੇ ਬੋਬੀ , ਹਰਿ ਓਮ ਠਾਕੁਰ, ਸੁਨੀਲ ਕੁਮਾਰ ਹਰਜੀਤ ਸਿੰਘ ਮੋਖਾ, ਸਾਧੂ ਸਿੰਘ ਐਮਸੀ, ਗੰਡਾ ਸਿੰਘ, ਸਾਜਨ ਸ਼ਰਮਾ ਸਮੇਤ ਸਮੁੱਚੀ ਕਾਂਗਰਸ ਟੀਮ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 21 ਦਸੰਬਰ ਨੂੰ ਪੰਜੇ ਦੇ ਚੋਣ ਨਿਸ਼ਾਨ ਤੇ ਵੋਟ ਪਾ ਕੇ ਮੱਖਣ ਠੇਕੇਦਾਰ ਨੂੰ ਜਿਤਾਉਣ ਤਾਂ ਜੋ ਇਸ ਇਲਾਕੇ ਦਾ ਚਹੁੰ ਮੁਖੀ ਵਿਕਾਸ ਕਰਵਾਇਆ ਜਾ ਸਕੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here