ਲੁਧਿਆਣਾ, 19 ਦਸੰਬਰ: ਵੀਰਵਾਰ ਦਿਨੇਂ ਸਥਾਨਕ ਸ਼ਹਿਰ ਦੇ ਦਸਮੇਸ਼ ਟ੍ਰਾਂਸਪੋਰਟ ਨਗਰ ਸਾਹਮਣੇ ਫ਼ਲਾਈਓਵਰ ’ਤੇ ਟਰਾਲਾ ਪਲਟ ਗਿਆ। ਟਰਾਲਾ ਪਲਟਣ ਤੋਂ ਬਾਅਦ ਉਸਨੂੰ ਅੱਗ ਲੱਗ ਗਈ ਤੇ ਡਰਾਈਵਰ ਟਰਾਲੇ ਦੇ ਕੈਬਿਨ ਵਿਚ ਹੀ ਫ਼ਸਣ ਕਾਰਨ ਜਿੰਦਾ ਸੜ ਗਿਆ। ਇਹ ਟਰਾਲਾ ਕਰਨਾਲ ਤੋਂ ਪਲਾਸਟਿਕ ਦਾਣਾ ਭਰ ਕੇ ਲਿਆਇਆ ਸੀ ਤੇ ਅੱਗੇ ਜੰਮੂ ਜਾ ਰਿਹਾ ਸੀ। ਮੁੁਢਲੀ ਪੜਤਾਲ ਦੌਰਾਨ ਟਾਈਰ ਫ਼ਟਣ ਕਾਰਨ ਟਰਾਲਾ ਤੋਂ ਡਰਾਈਵਰ ਦਾ ਸੰਤੁਲਨ ਖੋਹ ਗਿਆ ਤੇ ਉਹ ਰੈਲੰਗ ਦੇ ਵਿਚ ਵੱਜ ਕੇ ਫ਼ਲਾਈਓਵਰ ਦੇ ਉਪਰ ਪਲਟ ਗਿਆ।
ਇਹ ਵੀ ਪੜ੍ਹੋ ਵਿਦੇਸੋਂ ਪਰਤੇ ਨੌਜਵਾਨ ਦੀ ਘਰ ਪਹੁੰਚਣ ਤੋਂ ਪਹਿਲਾਂ ਹੀ ਸੜਕ ਹਾਦਸੇ ’ਚ ਹੋਈ ਮੌ+ਤ
ਟਰਾਲਾ ਪਲਟਣ ਤੋਂ ਤੁਰੰਤ ਬਾਅਦ ਅੱਗ ਪੈ ਗਈ। ਘਟਨਾ ਦਾ ਪਤਾ ਲੱਗਦੇ ਹੀ ਲੋਕਾਂ ਨੇ ਪੁਲਿਸ ਤੇ ਫ਼ਾਈਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਕਾਫ਼ੀ ਮੁਸ਼ੱਕਤ ਦੇ ਬਾਅਦ ਅੱਗ ਉਪਰ ਕਾਬੂ ਪਾਇਆ ਜਾ ਸਕਿਆ। ਮੌਕੇ ’ਤੇ ਪੁੱਜੇ ਏਸੀਪੀ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਦਸਿਆ ਕਿ ‘‘ ਅੱਗ ’ਤੇ ਕਾਬੂ ਪਾ ਲਿਆ ਗਿਆ ਤੇ ਕੈਬਿਨ ਵਿਚੋਂ ਇੱਕ ਲਾਸ਼ ਬਰਾਮਦ ਹੋਈ ਹੈ, ਜਿਸਦੀ ਪਹਿਚਾਣ ਨਹੀਂ ਹੋ ਸਕੀ। ’’ ਉਨ੍ਹਾਂ ਦਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK