ਗੁਰਦਾਸਪੁਰ, 21 ਦਸੰਬਰ: ਪਿਛਲੇ ਕੁੱਝ ਸਮੇਂ ਤੋਂ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਵੱਲੋਂ ਲਗਾਤਾਰ ਪੁਲਿਸ ਥਾਣਿਆਂ ਅਤੇ ਚੌਕੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਹੁਣ ਬੀਤੀ ਰਾਤ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਬਡਾਲਾ ਵਾਂਗਰ ਪੁਲਿਸ ਚੌਕੀ ਵਿਚ ਵੱਡਾ ਧਮਾਕਾ ਹੋਇਆ ਹੈ। ਧਮਾਕੇ ਦੀ ਅਵਾਜ਼ ਇੰਨ੍ਹੀਂ ਜਿਆਦਾ ਸੀ ਕਿ ਦੂਰ ਦੂਰ ਤੱਕ ਰਹਿੰਦੇ ਲੋਕ ਵੀ ਸੁੱਤੇ ਊੱਠ ਖੜੇ ਹੋਏ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ Bathinda News: ਬਠਿੰਡਾ ’ਚ ਸਾਬਕਾ ਥਾਣੇਦਾਰ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ
ਹਾਲੇ ਤੱਕ ਇਸ ਧਮਾਕੇ ਦੇ ਪਿਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਨਾਂ ਹੀ ਹੁਣ ਤੱਕ ਕਿਸੇ ਵੱਲੋਂ ਜਿੰਮੇਵਾਰੀ ਦੀ ਪੋਸਟ ਸਾਹਮਣੇ ਆਈ ਹੈ। ਇਹ ਵੀ ਕਿਹਾ ਜਾ ਰਿਹਾ ਕਿ ਕੁੱਝ ਦਿਨ ਪਹਿਲਾਂ ਇਸੇ ਚੌਕੀ ਵਿਚ ਧਮਾਕਾ ਹੋਇਆ ਸੀ, ਜਿਸਤੋਂ ਬਾਅਦ ਇਸਨੂੰ ਬੰਦ ਕਰ ਦਿੱਤਾ ਗਿਆ ਸੀ। ਪੁਲਿਸ ਥਾਣਿਆਂ ਤੇ ਚੌਕੀਆਂ ਉਪਰ ਲਗਾਤਾਰ ਇਹ ਛੇਵੇਂ ਹਮਲਾ ਹੈ। ਇਸਤੋਂ ਦੋ ਦਿਨ ਪਹਿਲਾਂ ਇਸੇ ਜ਼ਿਲ੍ਹੇ ਦੇ ਬੰਦ ਪਈ ਇੱਕ ਪੁਲਿਸ ਚੌਕੀ ਬਖ਼ਸੀਵਾਲਾ ਵਿਖੇ ਬਲਾਸਟ ਹੋਇਆ ਸੀ। ਉਸਤੋਂ ਪਹਿਲਾਂ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਨਜਦੀਕ ਵੀ ਇੱਕ ਬਲਾਸਟ ਕੀਤਾ ਗਿਆ ਸੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK