mohali building collapse news: ਮਲਬੇ ਹੇਠੋਂ ਤਿੰਨ ਜਣੇ ਕੱਢੇ, ਇੱਕ ਲੜਕੀ ਦੀ ਹੋਈ ਮੌਤ, ਮਾਲਕਾਂ ਵਿਰੁਧ ਪਰਚਾ ਦਰਜ਼

0
200

ਮੁਹਾਲੀ, 22 ਦਸੰਬਰ: mohali building collapse news: ਬੀਤੀ ਸ਼ਾਮ ਮੁਹਾਲੀ ਦੇ ਪਿੰਡ ਸੋਹਾਣਾ ’ਚ ਅਚਾਨਕ ਡਿੱਗੀ ਤਿੰਨ ਮੰਜਿਲਾਂ ਰਿਹਾਇਸ਼ੀ ਇਮਾਰਤ ਦੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੇ ਲਈ ਸਾਰੀ ਰਾਤ ਬਚਾਓ ਕਾਰਜ਼ ਜਾਰੀ ਰਹੇ। ਮੌਕੇ ’ਤੇਜਿੱਥੇ ਐਨਡੀਆਰਐਫ਼ ਦੀਆਂ ਟੀਮਾਂ ਨੂੰ ਵੀ ਬੁਲਾਇਆ ਗਿਆ, ਉਥੇ ਫ਼ੌਜ ਦੇ ਜਵਾਨਾਂ ਵੱਲੋਂ ਵੀ ਮੋਰਚਾ ਸੰਭਾਲਿਆ ਗਿਆ। ਸਿਵਲ ਪ੍ਰਸ਼ਾਸਨ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਵੀ ਇੱਥੇ ਪੁੱਜੇ। ਇਸੇ ਤਰ੍ਹਾਂ ਸਥਾਨਕ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ਹੋਰੀ ਵੀ ਮੌਕੇ ‘ਤੇ ਮੌਜੂਦ ਰਹੇ।

ਇਹ ਵੀ ਪੜ੍ਹੋ Punjab MC Election: ਜਲੰਧਰ ਤੇ ਪਟਿਆਲਾ ’ਚ ਆਪ ਨੂੰ ਮਿਲੀ ਵੱਡੀ ਜਿੱਤ, ਫ਼ਗਵਾੜਾ ’ਚ ਕਾਂਗਰਸ ਜਿੱਤੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਗਿਆ। ਰਾਤ ਨੂੰ ਮਲਬੇ ਹੇਠਾਂ ਤਿੰਨ ਜਣਿਆਂ ਨੂੰ ਲੱਭਿਆ ਗਿਆ, ਜਿਸਦੇ ਵਿਚੋਂ ਇੱਕ ਲੜਕੀ ਦੀ ਮੌਤ ਹੋ ਗਈ। ਇਸਤੋਂ ਇਲਾਵਾ ਹਾਲੇ ਵੀ ਕੁੱਝ ਲੋਕਾਂ ਦੇ ਮਲਬੇ ਹੇਠ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਦਿਆਂ ਇਸ ਇਮਾਰਤ ਦੇ ਮਾਲਕ ਭਰਾਵਾਂ ਗਗਨਦੀਪ ਸਿੰਘ ਤੇ ਪਰਵਿੰਦਰ ਸਿੰਘ ਵਿਰੁਧ ਬੀਐਨਐਸ ਦੀ ਧਾਰਾ 105 ਤਹਿਤ ਕੇਸ ਦਰਜ਼ ਕਰ ਲਿਆ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਮਾਡਿਊਲ ਦੇ ਦੋ ਮੈਂਬਰ ਗ੍ਰਿਫ਼ਤਾਰ; ਦੋ ਗਲਾਕ ਪਿਸਤੌਲ ਬਰਾਮਦ

ਮੁਢਲੀ ਜਾਣਕਾਰੀ ਮੁਤਾਬਕ ਇਹ ਘਟਨਾ ਇਸ ਇਮਾਰਤ ਦੇ ਨਾਲ ਹੀ ਖਾਲੀ ਪਏ ਪਲਾਟ ’ਚ ਬੇਸਮੈਟ ਬਣਾਉਣ ਦੇ ਲਈ ਕੀਤੀ ਜਾ ਰਹੀ ਖ਼ੁਦਾਈ ਨੂੰ ਜਿੰਮੇਵਾਰੀ ਦਸਿਆ ਜਾ ਰਿਹਾ। ਵੱਡੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਉਕਤ ਖਾਲੀ ਪਲਾਟ ਵੀ ਇੰਨ੍ਹਾਂ ਭਰਾਵਾਂ ਦਾ ਹੀ ਸੀ, ਜਿੱਥੇ ਹੋਰ ਇਮਰਾਤ ਬਣਾਉਣ ਦੇ ਲਈ ਕੰਮ ਚੱਲ ਰਿਹਾ ਸੀ। ਹਾਲਾਂਕਿ ਇਸਦੇ ਲਈ ਨਿਗਮ ਤੋਂ ਕੋਈ ਮੰਨਜੂਰੀ ਨਹੀਂ ਲਈ ਸੀ। ਪ੍ਰਸ਼ਾਸਿਨਕ ਅਧਿਕਾਰੀਆਂ ਮੁਤਾਬਕ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ, ਇਸਦੇ ਲਈ ਜਾਂਚ ਕਰਵਾਈ ਜਾਵੇਗੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here