ਨਗਰ ਨਿਗਮ ਚੋਣਾਂ: ਲੁਧਿਆਣਾ ’ਚ ਸਾਬਕਾ ਮੰਤਰੀ ਤੇ ਦੋ ਵਿਧਾਇਕਾਂ ਦੀਆਂ ‘ਪਤਨੀਆਂ’ ਨੂੰ ਵੋਟਰਾਂ ਨੇ ਹਰਾਇਆ

0
340

ਲੁਧਿਆਣਾ, 22 ਦਸੰਬਰ: ਬੀਤੇ ਕੱਲ ਪੰਜਾਬ ਭਰ ਵਿਚ ਪੰਜ ਨਗਰ ਨਿਗਮ ਤੇ 43 ਨਗਰ ਕੋਂਸਲ ਲਈ ਹੋਈਆਂ ਚੋਣਾਂ ਦੇ ਦੇਰ ਸ਼ਾਮ ਸਾਹਮਣੇ ਆਏ ਨਤੀਜਿਆਂ ਵਿਚ ਕਈਆਂ ਸਿਆਸੀ ‘ਧੁਨੰਤਰਾਂ’ ਨੂੰ ਵੋਟਰਾਂ ਨੇ ਵੱਡੇ ਝਟਕੇ ਦਿੱਤੇ ਹਨ। ਜੇਕਰ ਗੱਲ ਲੁਧਿਆਣਾ ਨਗਰ ਨਿਗਮ ਦੀ ਕਰੀਏ ਤਾਂ ਇੱਥੈ ਇੱਕ ਪਾਸੇ ਵੋਟਰਾਂ ਨੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਧਰਮਪਤਨੀ ਮਮਤਾ ਆਸ਼ੂ ਨੂੰ ਹਰਾ ਦਿੱਤਾ ਹੈ,ਉਥੇ ਆਪ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਤੇ ਅਸੋਕ ਪ੍ਰਾਸ਼ਰ ਪੱਪੀ ਦੀ ਪਤਨੀ ਨੂੰ ਵੀ ਮਾਤ ਦੇ ਦਿੱਤੀ ਹੈ। ਮਮਤਾ ਆਸ਼ੂ ਵਾਰਡ ਨੰਬਰ 60 ਤੋਂ ਚੋਣ ਲੜ ਰਹੀ ਸੀ, ਜਿੱਥੈ ਆਪ ਦੇ ਗੁਰਮੀਤ ਬਬਲੂ ਨੇ ਉਨ੍ਹਾਂ ਨੂੰ ਹਰਾ ਦਿੱਤਾ।

ਇਹ ਵੀ ਪੜ੍ਹੋ ਪੰਜਾਬ ਦੀਆਂ ਲੋਕਲ ਬਾਡੀ ਚੋਣਾਂ ਵਿੱਚ ‘ਆਪ’ ਦਾ ਇਤਿਹਾਸਕ ਪ੍ਰਦਰਸ਼ਨ: ਲੋਕਤੰਤਰ ਦੀ ਹੋਈ ਜਿੱਤ, ਭਾਜਪਾ ਅਤੇ ਅਕਾਲੀ ਦਲ ਦਾ ਸਫਾਇਆ: ਅਮਨ ਅਰੋੜਾ

ਇਸਤੋਂ ਇਲਾਵਾ ਅਸ਼ੋਕ ਪਰਾਸ਼ਰ ਪੱਪੀ ਦੇ ਪਤਨੀ ਮੀਨੂੰ ਪਰਾਸ਼ਰ ਵਾਰਡ ਨੰਬਰ 77 ਤੋਂ ਉਮੀਦਵਾਰ ਦੀ ਚੋਣ ਲੜ ਰਹੀ ਸੀ ਪ੍ਰੰਤੂ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਜਦੋਂਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਸੂਖਚੈਨ ਕੌਰ ਵਾਰਡ ਨੰਬਰ 61 ਤੋਂ ਉਮੀਦਵਾਰ ਸਨ ਪਰ ਉਹ ਵੀ ਜਿੱਤਣ ਵਿਚ ਅਸਫ਼ਲ ਰਹੇ। ਇਸੇ ਤਰ੍ਹਾਂ ਕੁੱਝ ਸਮਾਂ ਪਹਿਲਾਂ ਆਪ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗਰੂਲ ਦਾ ਭਰਾ ਵੀ ਚੋਣ ਹਾਰ ਗਿਆ। ਜਦੋਂਕਿ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਪਤਨੀ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਪਟਿਆਲਾ ਤੋਂ ਮੋਤੀ ਮਹਿਲ ਦੇ ਗੜ੍ਹ ਵਿਚੋਂ ਆਪ ਦੇ ਹਰਪਾਲ ਜੁਨੇਜ਼ਾ ਚੋਣ ਜਿੱਤ ਗਏ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here