ਦਿੱਲੀ ’ਚ ਔਰਤਾਂ ਨੂੰ 2100 ਤੇ ਬਜ਼ੁਰਗਾਂ ਦੇ ਮੁਫ਼ਤ ਇਲਾਜ਼ ਸਕੀਮ ਲਈ ਭਲਕ ਤੋਂ ਸ਼ੁਰੂ ਹੋਵੇਗੀ ਰਜਿਸਟਰੇਸ਼ਨ

0
49

ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਮੁੱਖ ਮੰਤਰੀ ਆਤਿਸ਼ੀ ਅਤੇ ਮਨੀਸ਼ ਸੁਸੋਦੀਆ ਦੀ ਹਾਜ਼ਰੀ ’ਚ ਕੀਤਾ ਐਲਾਨ
ਨਵੀਂ ਦਿੱਲੀ, 22 ਦਸੰਬਰ: ਦਿੱਲੀ ’ਚ ਰਹਿੰਦੀਆਂ ਲੱਖਾਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਮਹੀਨਾਵਰ ਰਾਸ਼ੀ ਅਤੇ 60 ਸਾਲਾਂ ਤੋਂ ਉਪਰ ਬਜ਼ੁਰਗਾਂ ਦੇ ਲਈ ਮੁਫ਼ਤ ਇਲਾਜ਼ ਦੀ ਯੋਜਨਾ ਲਈ ਭਲਕੇ 23 ਦਸੰਬਰ ਨੂੰ ਰਜਿਸਟਰੇਸ਼ਨ ਸ਼ੁਰੂ ਹੋ ਰਹੀ ਹੈ, ਜਿਸਦੇ ਤਹਿਤ ਦਿੱਲੀ ਸਰਕਾਰ ਦੀਆਂ ਟੀਮਾਂ ਘਰ ਘਰ ਜਾ ਕੇ ਇੰਨ੍ਹਾਂ ਯੋਜਨਾਵਾਂ ਦੇ ਫ਼ਾਰਮ ਭਰਾਉਣਗੀਆਂ। ਇਸਦਾ ਐਲਾਨ ਅੱਜ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਵੱਲੋਂ ਮੁੱਖ ਮੰਤਰੀ ਆਤਿਸ਼ੀ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੁਸੋਦੀਆ ਦੀ ਹਾਜ਼ਰੀ ’ਚ ਕੀਤਾ ਗਿਆ। ਉਨ੍ਹਾਂ ਦਸਿਆ ਕਿ ਭਲਕੇ ਕੁੱਝ ਇਲਾਕਿਆਂ ’ਚ ਉਹ ਖ਼ੁਦ ਮੁੱਖ ਮੰਤਰੀ ਆਤਿਸ਼ੀ ਦੇ ਨਾਲ ਜਾ ਕੇ ਇਸ ਸਕੀਮ ਨੂੰ ਸ਼ੁਰੂ ਕਰਨਗੇ।

ਇਹ ਵੀ ਪੜ੍ਹੋ ਰਾਘਵ ਚੱਢਾ ਦੀ ਪਹਿਲਕਦਮੀ ’ਤੇ ਸਰਕਾਰ ਵੱਲੋਂ ਏਅਰਪੋਰਟ ’ਤੇ ‘‘ਉਡਾਨ ਯਾਤਰੀ ਕੈਫ਼ੇ’’ ਯੋਜਨਾ ਸ਼ੁਰੂ

ਇਸ ਮੌੇਕੇ ਸ਼੍ਰੀ ਕੇਜ਼ਰੀਵਾਲ ਨੇ ਦਸਿਆ ਕਿ ਸੰਜੀਵਨੀ ਯੋਜਨਾ ਤਹਿਤ 60 ਸਾਲ ਤੋਂ ਉਪਰ ਬਜ਼ੁਰਗਾਂ ਦਾ ਹੋਵੇਗਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸਦੇ ਲਈ ਕੋਈ ਸ਼ਰਤ ਨਹੀਂ।ਬੇਸ਼ੱਕ ਬਜ਼ੁਰਗ ਗਰੀਬ ਹੋਵੇ ਜਾਂ ਅਮੀਰ ਅਤੇ ਉਸਦਾ ਇਲਾਜ਼ ਸਰਕਾਰੀ ਹਸਪਤਾਲ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਵਿਚ, ਇਸ ਸਭ ਦਾ ਖ਼ਰਚਾ ਦਿੱਲੀ ਸਰਕਾਰ ਝੱਲੇਗੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਮਿਡਲ ਕਲਾਸ ਪ੍ਰਵਾਰਾਂ ਦੇ ਬਜ਼ੁਰਗਾਂ ਨੂੰ ਦੇਖਦਿਆਂ ਸ਼ੁਰੂ ਕੀਤੀ ਗਈ ਕਿਉਂਕਿ ਸਾਰੀ ਉਮਰ ਆਪਣੇ ਪ੍ਰਵਾਰ ਅਤੇ ਦੇਸ਼ ਦੇ ਲਈ ਕੰਮ ਕਰਨ ਵਾਲੇ ਇੰਨ੍ਹਾਂ ਬਜ਼ੁਰਗਾਂ ਨੂੰ 60 ਸਾਲ ਤੋਂ ਬਾਅਦ ਆਪਣੀ ਸਿਹਤ ਦੀ ਚਿੰਤਾਂ ਪੈਦਾ ਹੋ ਜਾਂਦੀ ਹੈ ਪ੍ਰੰਤੂ ਹੁਣ ਬਜੁਰਗਾਂ ਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ। ਉਨ੍ਹਾਂ ਦੇ ਇਲਾਜ਼ ਲਈ ਦਿੱਲੀ ਸਰਕਾਰ ਅੱਗੇ ਆਵੇਗੀ। ਸ਼੍ਰੀ ਕੇਜ਼ਰੀਵਾਲ ਨੇ ਦਸਿਆ ਕਿ 15 ਲੱਖ ਦਿੱਲੀ ’ਚ ਬਜੁਰਗ ਇਸ ਯੋਜਨਾ ਦੇ ਤਹਿਤ ਆਉਣ ਦੀ ਉਮੀਦ ਹੈ।

ਇਹ ਵੀ ਪੜ੍ਹੋ ਪੰਜਾਬ ਦੀਆਂ ਲੋਕਲ ਬਾਡੀ ਚੋਣਾਂ ਵਿੱਚ ‘ਆਪ’ ਦਾ ਇਤਿਹਾਸਕ ਪ੍ਰਦਰਸ਼ਨ: ਲੋਕਤੰਤਰ ਦੀ ਹੋਈ ਜਿੱਤ, ਭਾਜਪਾ ਅਤੇ ਅਕਾਲੀ ਦਲ ਦਾ ਸਫਾਇਆ: ਅਮਨ ਅਰੋੜਾ

ਇਸੇ ਤਰ੍ਹਾਂ ਆਪਣੀ ਦੂਜੀ ਯੋਜਨਾ ‘ਮਹਿਲਾ ਸਮਾਨ ਯੋਜਨਾ’ ਦੀ ਵੀ ਸ਼ੁਰੂਆਤ ਕਰਦਿਆਂ ਅਰਵਿੰਦ ਕੇਜ਼ਰੀਵਾਲ ਨੇ ਕਿਹਾ ਕਿ ਇਸਦੇ ਲਈ ਭਲਕੇ ਤੋਂ ਰਜਿਸਟਰੇਸ਼ਨ ਸ਼ੁਰੂ ਹੋਵੇਗੀ ਅਤੇ ਦਿੱਲੀ ਦੀਆਂ 35-40 ਲੱਖ ਔਰਤਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇੰਨ੍ਹਾਂ ਯੋਜਨਾਵਾਂ ਦਾ ਲਾਭ ਉਠਾਉਣ ਦੇ ਲਈ ਦਿੱਲੀ ਦਾ ਵੋਟਰ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਭਾਜਪਾ ਉਪਰ ਦੋਸ਼ ਲਗਾਇਆ ਕਿ ਉਹ ਦਿੱਲੀ ਵਿਚ ਵੱਡੇ ਪੱਧਰ ’ਤੇ ਵੋਟਾਂ ਕਟਵਾ ਰਹੀ ਹੈ। ਇਸਦੇ ਲਈ ਜਦ ਸਰਕਾਰ ਦੀਆਂ ਟੀਮਾਂ ਲੋਕਾਂ ਦੇ ਘਰਾਂ ਵਿਚ ਆਉਣ ਤਾਂ ਉਹ ਆਪਣੇ ਵੋਟਰ ਕਾਰਡ ਦਿਖਾਉਣਾ। ਇਸਦੇ ਇਲਾਵਾ ਜੇਕਰ ਕਿਸੇ ਦਾ ਵੋਟ ਕੱਟ ਵੀ ਗਿਆ ਤਾਂ ਵੀ ਉਹ ਇਸਦੇ ਬਾਰੇ ਦੱਸਣ ਤਾਂ ਕਿ ਉਨ੍ਹਾਂ ਦਾ ਮੁੜ ਵੋਟ ਬਣਾਇਆ ਜਾ ਸਕੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here