ਇਮਰਾਤ ਦੇ ਮਲਬੇ ਹੇਠੋਂ ਦੋ ਲਾਸ਼ਾਂ ਹੋਈਆਂ ਬਰਾਮਦ; ਬਚਾਓ ਕਾਰਜ਼ ਹੋਏ ਸਮਾਪਤ, ਮਾਲਕਾਂ ਦੇ ਨਾਲ ਠੇਕੇਦਾਰ ਵਿਰੁਧ ਵੀ ਹੋਇਆ ਪਰਚਾ

0
279

ਮੁਹਾਲੀ, 22 ਦਸੰਬਰ: mohali building collapse news: ਬੀਤੀ ਸ਼ਾਮ ਮੁਹਾਲੀ ਦੇ ਪਿੰਡ ਸੋਹਾਣਾ ਦੇ ਰਿਹਾਇਸ਼ੀ ਇਲਾਕੇ ’ਚ ਅਚਾਨਕ ਡਿੱਗੀ ਤਿੰਨ ਮੰਜਿਲਾਂ ਇਮਾਰਤ ਦੇ ਮਲਬੇ ਹੇਠੋਂ ਹੁਣ ਤੱਕ ਦੋ ਲਾਸਾਂ ਬਰਾਮਦ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਇੱਕ ਲਾਸ਼ ਅਭਿਸ਼ੇਕ ਨਾਂ ਦੇ ਨੌਜਵਾਨ ਦੀ ਹੈ ਅਤੇ ਦੂਜੀ ਲਾਸ਼ ਦ੍ਰਿਸ਼ਟੀ ਨਾਂ ਦੀ ਲੜਕੀ ਦੀ। ਫ਼ੌਜ ਤੇ ਐਨਡੀਆਰਐਫ਼ ਦੀਆਂ ਟੀਮਾਂ ਦੀ ਸਹਾਇਤਾ ਨਾਲ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸਾਸਨ ਵੱਲੋਂ ਚਲਾਇਆ ਜਾ ਰਿਹਾ ਬਚਾਓ ਕਾਰਜ਼ ਅਪਰੇਸ਼ਨ ਵੀ ਬੰਦ ਹੋ ਗਿਆ ਹੈ।

ਇਹ ਵੀ ਪੜ੍ਹੋ “ਸ਼ਹਿਰਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਆਪ, ਮਿਊਨੀਸਿਪਲ ਚੋਣਾਂ ਵਿੱਚ ਜਨਤਾ ਨੇ ਲਗਾਈ ਮੋਹਰ”:ਅਮਨ ਅਰੋੜਾ

ਮੁਹਾਲੀ ਦੇ ਐਸ.ਐਸ.ਪੀ ਦੀਪਕ ਪਾਰੇਕ ਅਤੇ ਏਡੀਸੀ ਨੇ ਇਸਦੀ ਪੁਸ਼ਟੀ ਕਰਦਿਆਂ ਮੀਡੀਆ ਨੂੰ ਦਸਿਆ ਕਿ ‘‘ ਇਸ ਘਟਨਾ ਲਈ ਜਿੰਮੇਵਾਰ ਇਮਰਾਤ ਦੇ ਮਾਲਕ ਦੋ ਭਰਾਵਾਂ ਪਰਵਿੰਦਰ ਸਿੰਘ ਤੇ ਗਗਨਦੀਪ ਸਿੰਘ ਤੋਂ ਇਲਾਵਾ ਨਾਲ ਖਾਲੀ ਪਏ ਪਲਾਟ ’ਚ ਨਵੀਂ ਇਮਾਰਤ ਬਣਾ ਰਹੇ ਠੇਕੇਦਾਰ ਵਿਰੁਧ ਵੀ ਪਰਚਾ ਦਰਜ਼ ਕਰ ਲਿਆ ਗਿਆ। ’’ ਉਨ੍ਹਾਂ ਦਸਿਆ ਕਿ ਜਲਦੀ ਹੀ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਧਰ ਪਤਾ ਲੱਗਿਆ ਹੈ ਕਿ ਜਿਸ ਦ੍ਰਿਸ਼ਟੀ ਨਾਂ ਦੀ ਲੜਕੀ ਦੀ ਲਾਸ਼ ਬਰਾਮਦ ਹੋਈ ਹੈ, ਉਸਦਾ ਅਗਲੇ ਮਹੀਨੇ ਵਿਆਹ ਹੋਣ ਜਾ ਰਿਹਾ ਸੀ। ਦ੍ਰਿਸ਼ਟੀ ਮੂਲ ਰੂਪ ਵਿਚ ਹਿਮਾਚਲ ਦੀ ਰਹਿਣ ਵਾਲੀ ਸੀ ਤੇ ਇੱਥੇ ਨੌਕਰੀ ਕਰਦੀ ਸੀ। ਇਸੇ ਤਰ੍ਹਾਂ ਅਭਿਸ਼ੇਕ ਅੰਬਾਲਾ ਦਾ ਰਹਿਣ ਵਾਲਾ ਸੀ ਤੇ ਆਈਟੀ ਸੈਕਟਰ ਵਿਚ ਨੌਕਰੀ ਕਰਦਾ ਸੀ।

ਇਹ ਵੀ ਪੜ੍ਹੋ kisan andolan: ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 27ਵੇਂ ਦਿਨ ’ਚ ਹੋਇਆ ਦਾਖ਼ਲ, ਸਰਕਾਰ ਨੇ ਬਣਾਇਆ ਆਰਜ਼ੀ ਹਸਪਤਾਲ

ਅਭਿਸ਼ੇਕ ਦੀ ਲਾਸ਼ ਬਰਾਮਦ ਹੋਣ ਸਮੇਂ ਉਸਦੇ ਮਾਪਿਆਂ ਤੇ ਪ੍ਰਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਇਸਤੋਂ ਇਲਾਵਾ ਇਸ ਇਮਰਾਤ ਦੀ ਡਿੱਗਦੇ ਹੋਏ ਦੀ ਇੱਕ 6 ਸਕਿੰਟਾਂ ਦੀ ਇੱਕ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਿਹਾ ਸੀ, ਜਿਸਦੇ ਵਿਚ ਸਾਫ਼ ਦੇਖਿਆ ਜਾ ਸਕਿਆ ਕਿ ਇਹ ਇਮਾਰਤ ਕੁੱਝ ਹੀ ਸਕਿੰਟਾਂ ਵਿਚ ਤਾਸ਼ ਦੇ ਪੱਤਿਆ ਵਾਂਗ ਢਹਿ-ਢੇਰੀ ਹੋ ਗਈ। ਦਸਣਾ ਬਣਦਾ ਹੈ ਕਿ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਇਮਰਾਤ ਦੀਆਂ ਸਾਰੀਆਂ ਮੰਜਿਲਾਂ ਦਾ ਨਕਸ਼ਾ ਵੀ ਪਾਸ ਨਹੀਂ ਸੀ ਤੇ ਇਸਦੇ ਇਲਾਵਾ ਇਸਦੇ ਨਾਲ ਖਾਲੀ ਪਏ ਪਲਾਟ ਵਿਚ ਖੁਦਾਈ ਕਰਕੇ ਬਣਾਈ ਜਾ ਰਹੀ ਬੇਸਮੈਟ ਵੀ ਨਜਾਇਜ਼ ਸੀ। ਜਿਸਦੇ ਲਈ ਪ੍ਰਸ਼ਾਸਨ ਤੋਂ ਕੋਈ ਮੰਨਜੂਰੀ ਨਹੀਂ ਲਈ ਸੀ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here