ਬਠਿੰਡਾ ਦੇ ਨਾਮੀਂ ਹੋਟਲ ’ਚ ਕੁੜੀ ਪਿੱਛੇ ਚੱਲੀਆਂ ਗੋ+ਲੀਆਂ, ਦੇਹ ਵਪਾਰ ਦਾ ਵੀ ਹੋਇਆ ਪਰਚਾ ਦਰਜ਼

0
835

ਬਠਿੰਡਾ, 22 ਦਸੰਬਰ: ਸਥਾਨਕ ਸ਼ਹਿਰ ਦੇ ਪੁਰਾਣੇ ਅਤੇ ਨਾਮੀ ਹੋਟਲਾਂ ਵਿਚੋਂ ਇੱਕ ਮੰਨੇ ਜਾਂਦੇ ਬਾਹੀਆ ਫ਼ੋਰਟ ਹੋਟਲ ਨੇੜੇ ਮਾਲ ਰੋਡ ਦੇ ਵਿਚ ਬੀਤੀ ਰਾਤ ਇੱਕ ਕੁੜੀ ਦੇ ਪਿੱਛੇ ਗੋਲੀਆਂ ਚੱਲਣ ਦੀ ਸੂਚਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਪੰਜ ਨੌਜਵਾਨ ਜਖ਼ਮੀ ਹੋ ਗਏ, ਜਿੰਨ੍ਹਾਂ ਦਾ ਹਸਪਤਾਲ ਅੰਦਰ ਇਲਾਜ਼ ਚੱਲ ਰਿਹਾ। ਇਸ ਗੋਲੀਬਾਰੀ ਘਟਨਾ ਦੇ ਪਿੱਛੇ ਇੱਕ ਹੋਰ ਕਾਲਾ ਸੱਚ ਸਾਹਮਣੇ ਆਇਆ ਹੈ, ਜਿਸਦੇ ਵਿਚ ਪਤਾ ਲੱਗਿਆ ਹੈ ਕਿ ਇੱਥੇ ਦੇਹ ਵਪਾਰ ਦਾ ਧੰਦਾ ਵੀ ਕਰਵਾਇਆ ਜਾਂਦਾ ਸੀ। ਜਿਸਦੇ ਚੱਲਦੇ ਬਠਿੰਡਾ ਦੀ ਕੋਤਵਾਲੀ ਪੁਲਿਸ ਨੇ ਹੋਟਲ ਦੇ ਸੰਚਾਲਕ ਸਹਿਤ ਕੁੜੀਆਂ ਸਪਲਾਈ ਕਰਨ ਵਾਲੇ ਇੱਕ ਦਲਾਲ ਅਤੇ ਹੋਰਨਾਂ ਵਿਰੁਧ ਇਮੋਰਲ ਐਕਟ ਦਾ ਪਰਚਾ ਦਰਜ਼ ਕੀਤਾ ਹੈ ਜਦਕਿ ਗੋਲੀਆਂ ਚਲਾਉਣ ਵਾਲੇ ਸਾਹਿਲ ਨਾਂ ਦੇ ਨੌਜਵਾਨ ਵਿਰੁਧ ਅਲੱਗ ਤੋਂ ਪਰਚਾ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ ਇਮਰਾਤ ਦੇ ਮਲਬੇ ਹੇਠੋਂ ਦੋ ਲਾਸ਼ਾਂ ਹੋਈਆਂ ਬਰਾਮਦ; ਬਚਾਓ ਕਾਰਜ਼ ਹੋਏ ਸਮਾਪਤ, ਮਾਲਕਾਂ ਦੇ ਨਾਲ ਠੇਕੇਦਾਰ ਵਿਰੁਧ ਵੀ ਹੋਇਆ ਪਰਚਾ

ਜਾਣਕਾਰੀ ਮੁਤਾਬਕ 21 ਦਸੰਬਰ ਦੀ ਰਾਤ ਨੂੰ ਕਰੀਬ ਢਾਈ-ਤਿੰਨ ਵਜਂੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਹੀਆ ਫੋਰਟ ਹੋਟਲ ਵਿਖੇ ਫਾਈਰਿੰਗ ਹੋਈ ਹੈ। ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ਪੜਤਾਲ ਦੌਰਾਨ ਪਤਾ ਲੱਗਿਆ ਕਿ ਹਰਪ੍ਰੀਤ ਪੁੱਤਰ ਸਤਪਾਲ ਸਿੰਘ, ਅਮਿਤ ਕੁਮਾਰ ਪੁੱਤਰ ਸੁਭਾਸ਼ ਚੰਦਰ, ਵਿਕਾਸ ਕੁਮਾਰ ਪੁੱਤਰ ਰਾਜ ਕੁਮਾਰ, ਧਰਮਿੰਦਰ ਸਿੰਘ ਪੁੱਤਰ ਨੱਥਾ ਸਿੰਘ ਸਾਰੇ ਵਾਸੀ ਗਿੱਦੜਬਾਹਾ ਇਸ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਮਨਾਉਣ ਲਈ ਆਏ ਸਨ। ਇਸ ਦੌਰਾਨ ਇੱਥੈ ਕੁੱਝ ਲੜਕੀਆਂ ਵੀ ਮੌਜੂਦ ਸਨ। ਜਿੰਨ੍ਹਾਂ ਨੂੰ ਲੈਕੇ ਇੱਕ ਨੌਜਵਾਨ ਦੀ ਸਾਹਿਲ ਨਾਲ ਬਹਿਸਬਾਜ਼ੀ ਹੋਈ ਤਾਂ ਮਾਮਲਾ ਵਧ ਗਿਆ। ਇਸ ਦੌਰਾਨ ਮੁਲਜਮ ਸਾਹਿਲ ਕੁਮਾਰ ਨੇ ਆਪਣੇ ਲਾਈਸੰਸੀ ਪਿਸਟਲ 32 ਬੋਰ ਦੇ ਨਾਲ ਹਰਪ੍ਰੀਤ ਸਿੰਘ ਉਪਰ ਫਾਇਰ ਕਰ ਦਿੱਤੇ, ਜਿਸਦੇ ਵਿਚ ਹਰਪ੍ਰੀਤ ਦੇ ਨਾਲ-ਨਾਲ ਉਸਦੇ ਦੋਸਤ ਵੀ ਜਖ਼ਮੀ ਹੋ ਗਏ।

ਇਹ ਵੀ ਪੜ੍ਹੋ Bathinda News: ਵਾਰਡ 48 ਦੀ ਉਪ ਚੋਣ; ਬਠਿੰਡਾ ਨਿਗਮ ਵਿਚ ਵੱਡੀ ਸਿਆਸੀ ਉਥਲ-ਪੁਥਲ ਦੀ ਚੱਲੀ ਚਰਚਾ

ਪੁਲਿਸ ਅਧਿਕਾਰੀਆਂ ਮੁਤਾਬਕ ਕਥਿਤ ਦੋਸ਼ੀ ਬਲਵਿੰਦਰ ਸਿੰਘ ਜੋਕਿ ਹੋਟਲ ਦਾ ਸੰਚਾਲਕ ਦਸਿਆ ਜਾ ਰਿਹਾ ਹੈ, ਤੋਂ ਇਲਾਵਾ ਗੁਰਚਰਨ ਸਿੰਘ ਉਰਫ਼ ਕਾਲਾ ਕੋਟਭਾਈ ਹੋਟਲ ਵਿੱਚ ਲੜਕੀਆਂ ਬੁਲਾ ਕੇ ਦੇਹ ਵਪਾਰ ਦਾ ਧੰਦਾ ਕਰਵਾਉਦੇ ਸਨ। ਜਿਸਦੇ ਚੱਲਦੇ ਇੰਨ੍ਹਾਂ ਵਿਰੁਧ ਇਹ ਪਰਚਾ ਦਰਜ਼ ਕੀਤਾ ਗਿਆ। ਇੰਸਪੈਕਟਰ ਪਰਵਿੰਦਰ ਸਿੰਘ ਨੇ ਦਸਿਆ ਕਿ ਮੁਲਜਮ ਸਾਹਿਲ ਕੁਮਾਰ, ਕਨਵ ਵਧਵਾ ਅਤੇ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਬਲਵਿੰਦਰ ਬਿੱਲਾ ਅਤੇ ਹੋਰਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਜੇਕਰ ਹੋਟਲ ਮਾਲਕਾਂ ਜਾਂ ਕਿਸੇ ਹੋਰ ਦੀ ਕੋਈ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਦੇ ਵਿਰੁਧ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here