Bathinda News: ਧੱਕੇ ਨਾਲ ਲੇਲੇਵਾਲਾ ਗੈਸ ਪਾਈਪ ਲਾਈਨ ਪਾਉਣ ਨੂੰ ਲੈ ਕੇ ਕਿਸਾਨਾਂ ਨੇ ਮੁੜ ਕੀਤਾ ਵਿਰੋਧ

0
59

ਬਠਿੰਡਾ,22 ਦਸੰਬਰ: Bathinda News: ਲੇਲੇਵਾਲਾ ਵਿਖੇ ਧੱਕੇ ਨਾਲ ਗੈਸ ਪਾਈਪ ਲਾਈਨ ਦੇ ਪਾਉਣ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲਾ ਬਠਿੰਡਾ ਵੱਲੋਂ ਜਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਵਿਰੋਧ ਕੀਤਾ ਗਿਆ। ਗੁਜਰਾਤ ਦੀ ਗੈਸ ਪਾਈਪ ਲਾਈਨ ਕੰਪਨੀ ਅੱਜ ਸਵੇਰੇ 6 ਵਜੇ ਹੀ ਪਿੰਡ ਲੇਲੇਵਾਲਾ ਵਿਖੇ ਪੁਲਸ ਲੈ ਕੇ ਪਹੁੰਚ ਗਈ ਜਿਸ ਦੀ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦੀ ਅਗਵਾਈ ਵਿੱਚ ਕਿਸਾਨਾਂ ਦਾ ਇਕੱਠ ਗੁਰਦੁਆਰਾ ਸਾਹਿਬ ਵਿਖੇ ਇਕੱਠਾ ਹੋਣਾ ਸ਼ੁਰੂ ਹੋ ਗਿਆ ਜਦੋਂ ਬਾਅਦ ਦੁਪਹਿਰ ਕਿਸਾਨਾਂ ਨੇ ਕੰਮ ਰੋਕਣ ਲਈ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਪੁਲਿਸ ਵੱਲੋਂ ਭਾਰੀ ਫੋਰਸ ਲਾ ਕੇ ਰੋਕਣ ਤੋਂ ਬਾਅਦ ਏਡੀਸੀ ਬਠਿੰਡਾ,

ਇਹ ਵੀ ਪੜ੍ਹੋ Bathinda News: ਵਾਰਡ 48 ਦੀ ਉਪ ਚੋਣ; ਬਠਿੰਡਾ ਨਿਗਮ ਵਿਚ ਵੱਡੀ ਸਿਆਸੀ ਉਥਲ-ਪੁਥਲ ਦੀ ਚੱਲੀ ਚਰਚਾ

ਐਸਪੀ ਸਿਟੀ ਬਠਿੰਡਾ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਗਵਾਈ ਵਿੱਚ ਕਿਸਾਨ ਆਗੂਆਂ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਜੋ ਕਿ ਲਗਭਗ ਦੋ ਢਾਈ ਘੰਟੇ ਚੱਲੀ ਜਿਸ ਤੋਂ ਬਾਅਦ ਫੈਸਲਾ ਹੋਇਆ ਕਿ ਕੱਲ ਨੂੰ ਡੀਸੀ ਬਠਿੰਡਾ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਮੁਆਵਜਾ ਜਾਂ ਜਿਨਾਂ ਕਿਸਾਨਾਂ ਨੂੰ ਨਹੀਂ ਮਿਲਿਆ ਜਾਂ ਕੁਝ ਨਿਗੁਣਾ ਮੁਆਵਜਾ ਮਿਲ ਚੁੱਕਿਆ ਹੈ, 24 ਲੱਖ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਪੂਰਾ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਜਾਣਗੇ ਅਤੇ ਉਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਮੁਤਾਬਕ ਸਾਰੇ ਕਿਸਾਨਾਂ ਨੂੰ ਬਣਦੇ ਪੂਰੇ ਮੁਆਵਜੇ ਦੀ ਪੂਰਤੀ ਕੀਤੀ ਜਾਵੇਗੀ ।

ਇਹ ਵੀ ਪੜ੍ਹੋ ਬਠਿੰਡਾ ਦੇ ਨਾਮੀਂ ਹੋਟਲ ’ਚ ਕੁੜੀ ਪਿੱਛੇ ਚੱਲੀਆਂ ਗੋ+ਲੀਆਂ, ਦੇਹ ਵਪਾਰ ਦਾ ਵੀ ਹੋਇਆ ਪਰਚਾ ਦਰਜ਼

ਇਸ ਤੋਂ ਬਾਅਦ ਜ਼ਿਲਾ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਸਟੇਜ ਤੋਂ ਐਲਾਨ ਕੀਤਾ ਕਿ ਜੇਕਰ ਕੱਲ ਨੂੰ ਸਮਝੌਤੇ ਮੁਤਾਬਿਕ ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਾਗੂ ਨਾ ਕੀਤਾ ਤਾਂ ਮੁੜ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਅੱਜ ਦੇ ਇਕੱਠ ਵਿੱਚ ਜ਼ਿਲਾ ਆਗੂ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੰਬਾ ਤੋਂ ਇਲਾਵਾ ਬਲਾਕਾਂ ਦੇ ਵਿੱਚ ਅਹੁਦੇਦਾਰ ਸ਼ਾਮਿਲ ਸਨ।ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਡੀਸੀ ਦਫਤਰਾਂ ਅੱਗੇ ਧਰਨੇ ਦੇਣ ਦੇ ਸੱਦੇ ਮੁਤਾਬਿਕ ਕੱਲ ਨੂੰ ਬਠਿੰਡਾ ਡੀਸੀ ਅੱਗੇ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here