👉ਅਰਵਿੰਦ ਕੇਜ਼ਰੀਵਾਲ ਤੇ ਮੁੱਖ ਮੰਤਰੀ ਆਤਿਸ਼ੀ ਨੇ ਖ਼ੁਦ ਮੁਹੱਲਿਆਂ ਵਿਚ ਜਾ ਕੇ ਕੀਤਾ ਰਜਿਸ਼ਟਰੇਸ਼ਨ ਦਾ ਕੰਮ ਸ਼ੁਰੂ
ਨਵੀਂ ਦਿੱਲੀ, 23 ਦਸੰਬਰ: ਦਿੱਲੀ ’ਚ ਰਹਿੰਦੀਆਂ ਲੱਖਾਂ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਮਹੀਨਾਵਰ ਰਾਸ਼ੀ ਦੇਣ ਅਤੇ 60 ਸਾਲਾਂ ਤੋਂ ਉਪਰ ਬਜ਼ੁਰਗਾਂ ਦੇ ਲਈ ਮੁਫ਼ਤ ਇਲਾਜ਼ ਦੀ ਯੋਜਨਾ ਲਈ ਅੱਜ ਸੋਮਵਾਰ ਤੋਂ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ। ਇਸ ਯੋਜਨਾ ਦੀ ਸ਼ੁਰੂਆਤ ਕਰਨ ਲਈ ਖ਼ੁਦ ਆਪ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਅਤੇ ਮੁੱਖ ਮੰਤਰੀ ਆਤਿਸ਼ੀ ਵੱਲੋਂ ਸ਼ਹਿਰ ਦੇ ਕੁੱਝ ਇਲਾਕਿਆਂ ’ਚ ਖ਼ੁਦ ਜਾ ਕੇ ਇਸ ਸਕੀਮ ਤਹਿਤ ਰਜਿਸਟਰੇਸ਼ਨ ਕੀਤੀ ਗਈ।
ਇਹ ਵੀ ਪੜ੍ਹੋ ਮੁਹਾਲੀ ਇਮਰਾਤ ਡਿੱਗਣ ਦਾ ਮਾਮਲਾ: ਮਾਲਕਾਂ ਸਹਿਤ ਠੇਕੇਦਾਰ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ
‘ਮਹਿਲਾ ਸਮਾਨ ਯੋਜਨਾ’ ਨਾਂ ਦੀ ਇਸ ਸਕੀਮ ਤਹਿਤ ਦਿੱਲੀ ਦੀਆਂ 35 ਤੋਂ 40 ਲੱਖ ਔਰਤਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਹਾਲਾਂਕਿ ਇਸਦੇ ਲਈ ਮੁਢਲੀ ਸ਼ਰਤ ਲਾਭ ਹਾਸਲ ਕਰਨ ਵਾਲੀਆਂ ਮਹਿਲਾਵਾਂ ਦਾ ਦਿੱਲੀ ਦਾ ਵੋਟਰ ਹੋਣਾ ਬਹੁਤ ਜਰੂਰੀ ਹੈ। ਇਸ ਦੌਰਾਨ ਜਦ ਸ਼੍ਰੀ ਕੇਜ਼ਰੀਵਾਲ ਅਤੇ ਆਤਿਸ਼ੀ ਵੱਲੋਂ ਇਹ ਰਜਿਸਟਰੇਸ਼ਨ ਕੀਤੀ ਜਾ ਰਹੀ ਸੀ ਤਾਂ ਕਈ ਔਰਤਾਂ ਕੋਲ ਵੋਟ ਕਾਰਡ ਤਾਂ ਮੌਜੂਦ ਸਨ ਪ੍ਰੰਤੂ ਉਨ੍ਹਾਂ ਦੇ ਵੋਟ ਕੱਟੇ ਗਏ ਸਨ। ਜਿਸਦੇ ਚੱਲਦੇ ਅਰਵਿੰਦ ਕੇਜ਼ਰੀਵਾਲ ਨੇ ਉਨ੍ਹਾਂ ਦੇ ਵੋਟ ਵੀ ਦੁਬਾਰਾ ਬਣਾਉਣ ਦਾ ਭਰੋਸਾ ਦਿਵਾਇਆ।
ਇਸ ਮੌੇਕੇ ਸ਼੍ਰੀ ਕੇਜ਼ਰੀਵਾਲ ਨੇ ਦਸਿਆ ਕਿ ਮਹਿਲਾ ਸਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਤਹਿਤ ਰਜਿਸਟਰੇਸ਼ਨ ਕਰਨ ਲਈ ਸਰਕਾਰ ਦੇ ਨੁਮਾਇੰਦੇ ਘਰ ਘਰ ਜਾਣਗੇ। ਸੰਜੀਵਨੀ ਯੋਜਨਾ ਤਹਿਤ ਦਿੱਲੀ ਦੇ 60 ਸਾਲ ਤੋਂ ਉਪਰ ਬਜ਼ੁਰਗਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸਦੇ ਲਈ ਕੋਈ ਸ਼ਰਤ ਨਹੀਂ, ਚਾਹੇ ਉਹ ਬਜ਼ੁਰਗ ਗਰੀਬ ਹੋਵੇ ਜਾਂ ਅਮੀਰ ਅਤੇ ਉਸਦਾ ਇਲਾਜ਼ ਸਰਕਾਰੀ ਹਸਪਤਾਲ ਹੋਵੇ ਜਾਂ ਪ੍ਰਾਈਵੇਟ ਹਸਪਤਾਲ ਵਿਚ, ਇਸ ਸਭ ਦਾ ਖ਼ਰਚਾ ਦਿੱਲੀ ਸਰਕਾਰ ਝੱਲੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਦਿੱਲੀ ’ਚ ਔਰਤਾਂ ਨੂੰ 2100-2100 ਰੁਪਏ ਹਰ ਮਹੀਨੇ ਦੇਣ ਲਈ ਰਜਿਸ਼ਟਰੇਸ਼ਨ ਹੋਈ ਸ਼ੁਰੂ"