ਸੁਖਜਿੰਦਰ ਮਾਨ
ਬਠਿੰਡਾ, 26 ਅਕਤੂਬਰ: ਸਥਾਨਕ ਡੀ.ਏ.ਵੀ. ਕਾਲਜ ਦੇ ਵਿਦਿਆਰਥੀਆਂ ਨੇ ਜ਼ੋਨਲ ਯੂਥ ਫੈਸਟੀਵਲ ’ਚੋਂ ਓਵਰਆਲ ਟਰਾਫ਼ੀ ਜਿੱਤੀ ਹੈ। ਗੁਰੂ ਕੁਲ ਕਾਲਜ ਕੋਟਕਪੂਰਾ ਵਿਖੇ 22 ਤੋਂ 25 ਅਕਤੂਬਰ ਵਿਖੇ ਆਯੋਜਿਤ ਇਸ ਯੂਥ ਫੈਸਟੀਵਲ ਵਿਚ 47 ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕਾਲਜ਼ ਦੇ ਪਿ੍ਰੰਸੀਪਲ ਪ੍ਰਵੀਨ ਗਰਗ ਨੇ ਦਸਿਆ ਕਿ ਵਿਦਿਆਰਥੀਆਂ ਨੇ ਕਲੇ ਮਾਡਲਿੰਗ, ਆਨ ਦ ਸਪੌਟ ਪੇਟਿੰਗ, ਕਾਰਟੂਨਿੰਗ, ਲੋਕ ਗੀਤ, ਆਰਕੈਸਟਰਾ, ਵਨ ਐਕਟ ਪਲੇਅ,ਭੰਡ, ਨੁੱਕੜ ਨਾਟਕ, ਸਕਿੱਟ, ਮਾਈਮ, ਵੈਸਟਰਨ ਸੋਲੋ ਗੀਤ, ਵੈਸਟਰਨ ਗਰੁੱਪ ਗੀਤ, ਕਲਾਸੀਕਲ ਡਾਂਸ, ਲੁੱਡੀ ਡਾਂਸ, ਝੂੰਮਰ ਅਤੇ ਭੰਗੜੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਫੈਂਸੀ ਡਰੈੱਸ ਅਤੇ ਕਲਾਸੀਕਲ ਨਾਨ ਪਰਕਸ਼ਨ ਵਿਚੋਂ ਦੂਜਾ ਅਤੇ ਰਵਾਇਤੀ ਗੀਤ ਵਿਚੋਂ ਤੀਜਾ ਸਥਾਨ ਹਾਸਲ ਕੀਤਾ।ਕਾਲਜ਼ ਪੁੱਜਣ ’ਤੇ ਜੇਤੂ ਵਿਦਿਆਰਥੀਆਂ ਅਤੇ ਯੂਥ ਕੋਆਰਡੀਨੇਟਰ ਡਾ. ਸੁਖਦੀਪ ਕੌਰ ਦਾ ਕਾਲਜ ਪੁੱਜਣ ’ਤੇ ਸਵਾਗਤ ਕੀਤਾ ਗਿਆ।