ਖ਼ਨੌਰੀ, 24 ਦਸੰਬਰ: ਕਿਸਾਨੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਮੰਗਲਵਾਰ ਨੂੰ 29ਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। ਇਸ ਦੌਰਾਨ ਉਨ੍ਹਾਂ ਦੀ ਸਿਹਤ ਬਿਲਕੁੱਲ ਜਵਾਬ ਦੇ ਰਹੀ ਹੈ ਤੇ ਅੰਗ ਇੱਕ ਇੱਕ ਕਰਕੇ ਕੰਮ ਕਰਨਾ ਘਟਾ ਰਹੇ ਹਨ। ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖ ਰਹੇ ਡਾਕਟਰਾਂ ਮੁਤਾਬਕ, ‘‘ਉਹ ਬੇਵੱਸ ਹਨ ਅਤੇ ਕਿਸਾਨ ਆਗੂ ਨੂੰ ਆਪਣੀਆਂ ਅੱਖਾਂ ਸਾਹਮਣੇ ਜਾਂਦਾ ਵੇਖ ਰਹੇ ਹਨ। ’’ ਇੰਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਉਨ੍ਹਾਂ ਦੀ ਸਿਹਤ ਦੇ ਹੋ ਚੁੱਕੇ ਨੁਕਸਾਨ ਦੀ ਭਰਪਾਈ ਅਸੰਭਵ ਹੈ।
ਇਹ ਵੀ ਪੜ੍ਹੋ ਨਵੀਂ ਕਾਰ ਲੈ ਕੇ ਘਰ ਆ ਰਹੇ ਸਿਹਤ ਵਿਭਾਗ ਦੇ ਅਧਿਕਾਰੀ ਦੀ ਸੜਕ ਹਾਦਸੇ ‘ਚ ਹੋਈ ਮੌ+ਤ
ਉਨ੍ਹਾਂ ਦਾ ਭਾਰ ਲਗਾਤਾਰ ਘੱਟ ਰਿਹਾ ਹੈ ਤੇ 29 ਦਿਨਾਂ ਤੋਂ ਸਰੀਰ ਅੰਦਰ ਕੋਈ ਵੀ ਖ਼ੁਰਾਕ ਨਾ ਜਾਣ ਕਾਰਨ ਭਾਰ ਦੇ ਨਾਲ ਹੁਣ ਸਰੀਰ ਹੀ ਘਟ ਰਿਹਾ। ਡਾਕਟਰਾਂ ਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਨੂੰ ਇਸ ਗੱਲ ਦਾ ਡਰ ਤੇ ਚਿੰਤਾਂ ਸਤਾਈ ਜਾ ਰਹੀ ਹੈ ਕਿ ਕਿਸੇ ਵੀ ਸਮੇਂ ਅਟੈਕ ਆ ਸਕਦਾ ਹੈ। ਡੱਲੇਵਾਲ ਨੇ ਵੀ ਆਪਣਾ ਇਲਾਜ਼ ਕਰ ਰਹੇ ਡਾਕਟਰਾਂ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਨਹੀਂ ਲੈਣਗੇ, ਜਿਸ ਕਾਰਨ ਡਾਕਟਰ ਵੀ ਬੇਵੱਸ ਦਿਖ਼ਾਈ ਦੇ ਰਹੇ ਹਨ। ਦੂਜੇ ਪਾਸੇ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਅਤੇ ਖ਼ੁਦ ਵੀ ਪੰਜਾਬ ਸਰਕਾਰ ਦੇ ਵੱਲੋਂ ਕਿਸਾਨ ਆਗੂ ਦੀ ਸਿਹਤ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ ਕੌਮੀ ਮੋਰਚੇ ਸੰਯੁਕਤ ਕਿਸਾਨਦੇ ਸੱਦੇ ਹੇਠ ਪੰਜਾਬ ਭਰ ਵਿੱਚ ਡੀ ਸੀ ਦਫ਼ਤਰਾਂ ਅੱਗੇ ਕਿਸਾਨਾਂ ਨੇ ਦਿੱਤੇ ਰੋਸ ਧਰਨੇ
ਇੱਕ ਪਾਸੇ ਜਿੱਥੇ ਰੋਜ਼ ਸਰਕਾਰੀ ਅਧਿਕਾਰੀਆਂ ਤੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਰਾਬਤਾ ਰੱਖਿਆ ਜਾ ਰਿਹਾ, ਦੂਜੇ ਪਾਸੇ ਧਰਨੇ ਵਾਲੀ ਥਾਂ ਦੇ ਬਿਲਕੁੱਲ ਹੀ ਨਜਦੀਕ ਆਰਜ਼ੀ ਹਸਪਤਾਲ ਬਣਾਇਆ ਗਿਆ। ਜਿਸਦੇ ਵਿਚ ਮਾਹਰ ਡਾਕਟਰਾਂ ਦੀਆਂ ਟੀਮਾਂ ਨੂੰ ਤੈਨਾਤ ਕਰਨ ਤੋਂ ਇਲਾਵਾ ਡਾਕਟਰੀ ਸਾਜ਼ੋ-ਸਮਾਨ ਵੀ ਲਿਆਂਦਾ ਗਿਆ ਹੈ। ਇਸਦੇ ਨਾਲ ਇੱਥੇ ਵੈਟਂੀਲੈਂਟਰ ਮਸ਼ੀਨ ਵੀ ਲਿਆਂਦੀ ਗਈ ਹੈ। ਬਹਰਹਾਲ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਟੱਸ ਤੋਂ ਮੱਸ ਹੁੰਦੀ ਦਿਖ਼ਾਈ ਨਹੀਂ ਦੇ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 29ਵੇਂ ਦਿਨ ’ਚ;ਡਾਕਟਰਾਂ ਮੁਤਾਬਕ, ਸਿਹਤ ਦੇ ਨੁਕਸਾਨ ਦੀ ਭਰਪਾਈ ਅਸੰਭਵ"