ਚੰਡੀਗੜ੍ਹ, 24 ਦਸੰਬਰ: ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਵਿਧਾਇਕਾਂ ਤੇ ਮੰਤਰੀਆਂ ਤੋਂ ਇਲਾਵਾ ਚੇਅਰਮੈਨਾਂ ਤੇ ਸੰਗਠਨ ਅਹੁੱਦਦਾਰਾਂ ਨੂੰ ਅੱਜ ਦਿੱਲੀ ਵਿਖੇ ਬੁਲਾਇਆ ਗਿਆ ਹੈ। ਦੁਪਿਹਰ ਕਰੀਬ 3 ਵਜੇਂ ਕੌਮੀ ਕਨਵੀਨਰ ਅਰਵਿੰਦ ਕੇਜ਼ਰੀਵਾਲ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ਨੂੰ ਕਾਫ਼ੀ ਮਹੱਤਵਪੂਰਨ ਦਸਿਆ ਜਾ ਰਿਹਾ। ਹਾਲਾਂਕਿ ਇਸ ਮੀਟਿੰਗ ਦੇ ਏਜੰਡੇ ਬਾਰੇ ਹਾਲੇ ਤੱਕ ਪੁਸ਼ਟੀ ਨਹੀਂ ਹੋ ਸਕੀ, ਪ੍ਰੰਤੂ ਕਿਹਾ ਜਾ ਰਿਹਾ ਕਿ ਮੀਟਿੰਗ ਦੇ ਵਿਚ ਦਿੱਲੀ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ਦੇ ਵਿਧਾਇਕਾਂ, ਮੰਤਰੀਆਂ ਤੇ ਹੋਰਨਾਂ ਅਹੁੱਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਜਾਣੀਆਂ ਹਨ, ਜਿਸਦੇ ਚੱਲਦੇ ਇਹ ਮੀਟਿੰਗ ਸੱਦੀ ਗਈ ਹੈ।
ਇਹ ਵੀ ਪੜ੍ਹੋ ਕੇਜਰੀਵਾਲ ਦੀ ਵੀਡੀਓ Edit ਕਰਕੇ ਫ਼ਲਾਉਣ ਵਾਲਿਆਂ ਵਿਰੁੱਧ ਪੰਜਾਬ ’ਚ ਦਰਜ਼ਨਾਂ ਥਾਵਾਂ ’ਤੇ ਪਰਚੇ ਦਰਜ਼
ਇਸਤੋਂ ਇਲਾਵਾ ਪੰਜਾਬ ਦੇ ਵਿਚ ਹਾਲ ’ਚ ਹੀ ਹੋਈਆਂ ਨਗਰ ਨਿਗਮ ਤੇ ਕੋਂਸਲ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਵੀ ਚਰਚਾ ਹੋ ਸਕਦੀ ਹੈ। ਜਿਕਰਯੋਗ ਹੈ ਕਿ ਫ਼ਰਵਰੀ ਮਹੀਨੇ ਦੇ ਪਹਿਲੇ ਹਫ਼ਤੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਦੀ ਪੂਰੀ ਉਮੀਦ ਹੈ ਤੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਇੱਥੇ ਚੌਥੀ ਵਾਰ ਸਰਕਾਰ ਬਣਾਉਣ ਦੇ ਲਈ ਜੰਗੀ ਪੱਧਰ ’ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਪਾਰਟੀ ਵੱਲੋਂ ਪਹਿਲਕਦਮੀ ਕਰਦਿਆਂ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ।
ਇਹ ਵੀ ਪੜ੍ਹੋ ਜਲੰਧਰ ਤੋਂ ਬਾਅਦ ਲੁਧਿਆਣਾ ਤੇ ਫਗਵਾੜਾ ’ਚ ਵੀ ਆਪ ਨੂੰ ਮਿਲੀ ਸਿਆਸੀ ਤਾਕਤ
ਇਸਤੋਂ ਇਲਾਵਾ ਕੁੱਝ ਮਹੀਨੇ ਪਹਿਲਾਂ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਮਹਿਲਾ ਸਮਾਨ ਯੋਜਨਾ ਦੀ ਵੀ ਰਜਿਸਟਰੇਸ਼ਨ ਸ਼ੁਰੂ ਕੀਤੀ ਜਾ ਚੁੱਕੀ ਹੈ।ਕਥਿਤ ਸਰਾਬ ਘੁਟਾਲੇ ’ਚ ਜੇਲ੍ਹ ਭੇਜਣ ਤੋਂ ਬਾਅਦ ਅਰਵਿੰਦ ਕੇਜ਼ਰੀਵਾਲ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫ਼ਾ ਦਿੱਤਾ ਜਾ ਚੁੱਕਾ ਹੈ ਤੇ ਨਾਲ ਹੀ ਐਲਾਨ ਕੀਤਾ ਗਿਆ ਸੀ ਕਿ ਜੇਕਰ ਦਿੱਲੀ ਦੇ ਲੋਕ ਉਸਨੂੰ ਇਮਾਨਦਾਰੀ ਦਾ ਸਰਟੀਫਿਕੇਟ ਦੇਣਗੇ ਤਾਂ ਹੀ ਉਹ ਮੁੜ ਇਸ ਕੁਰਸੀ ’ਤੇ ਬੈਠਣਗੇ। ਅਜਿਹੀ ਹਾਲਾਤ ਵਿਚ ਪਾਰਟੀ ਲਈ ਸਥਿਤੀ ਕਰੋ ਜਾਂ ਮਰੋ ਵਾਲੀ ਬਣੀ ਹੋਈ ਹੈ। ਇਸਤੋਂ ਇਲਾਵਾ ਦਿੱਲੀ ’ਚ ਆਪ ਦੀ ਸਰਕਾਰ ਦੀ ਮੌਜੂਦਗੀ ਹੀ ਪੂਰੇ ਦੇਸ ’ਚ ਇਸ ਪਾਰਟੀ ਦੇ ਫ਼ੇਲਾਓ ਲਈ ਜਰੂਰੀ ਹੈ, ਜਿਸ ਕਾਰਨ ਪਾਰਟੀ ਹਰੇਕ ਬੂਥ ਅਤੇ ਹਰੇਕ ਵੋਟਰ ਤੱਕ ਪਹੁੰਚ ਕਰਨ ਦੀ ਤਿਆਰੀ ਕਰ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਦਿੱਲੀ ਵਿਧਾਨ ਸਭਾ ਚੋਣਾਂ: ਪੰਜਾਬ ਦੇ ਮੰਤਰੀਆਂ, ਵਿਧਾਇਕਾਂ ਤੇ ਚੇਅਰਮੈਨਾਂ ਦੀ ਮੀਟਿੰਗ ਦਿੱਲੀ ’ਚ ਅੱਜ"