👉ਸਾਬਕਾ ਜਨਰਲ ਤੇ ਗ੍ਰਹਿ ਸਕੱਤਰ ਨੂੰ ਵੀ ਬਣਾਇਆ ਰਾਜਪਾਲ
ਨਵੀਂ ਦਿੱਲੀ, 25 ਦਸੰਬਰ: ਬੀਤੀ ਦੇਰ ਸ਼ਾਮ ਕੇਂਦਰ ਸਰਕਾਰ ਦੀ ਸਿਫ਼ਾਰਿਸ਼ ’ਤੇ ਰਾਸ਼ਟਰਪਤੀ ਵੱਲੋਂ ਦੇਸ ਦੇ ਪੰਜ ਸੂਬਿਆਂ ਵਿਚ ਨਵੇਂ ਰਾਜਪਾਲ ਨਿਯੂਕਤ ਕੀਤੇ ਗਏ ਹਨ। ਇੰਨ੍ਹਾਂ ਵਿਚ 2 ਰਾਜਪਾਲ ਨਵੇਂ ਨਿਯੁਕਤ ਕੀਤੇ ਗਏ ਹਨ ਜਦਕਿ ਤਿੰਨ ਦਾ ਤਬਾਦਲਾ ਕੀਤਾ ਗਿਆ ਹੈ। ਨਵੇਂ ਬਣੇ ਰਾਜਪਾਲਾਂ ਵਿਚ ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਵੀਕੇ ਸਿੰਘ ਅਤੇ ਸਾਬਕਾ ਗ੍ਰਹਿ ਸਕੱਤਰ ਅਜੈ ਭੱਲਾ ਸ਼ਾਮਲ ਹਨ।
ਇਹ ਵੀ ਪੜ੍ਹੋ ..ਤੇ ਪੰਚਾਇਤੀ ਚੋਣਾਂ ਨੂੰ ‘ਸੋਨੇ ਦੀ ਖਾਣ’ ਸਮਝਣ ਵਾਲੇ ਐਸ.ਡੀ.ਓ ਵਿਰੁਧ ਵਿਜੀਲੈਂਸ ਨੇ ਦਰਜ਼ ਕੀਤਾ ਇੱਕ ਹੋਰ ਪਰਚਾ
ਜਨਰਲ ਸਿੰਘ ਇਸਤੋਂ ਪਹਿਲਾਂ ਪਿਛਲੀ ਸਰਕਾਰ ਦੌਰਾਨ ਕੇਂਦਰ ਵਿਚ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਹੁਣ ਮਿਜੋਰਮ ਦਾ ਰਾਜਪਾਲ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਅਜੈ ਭੱਲਾ ਨੂੰ ਮਨੀਪੁਰ ਦਾ ਰਾਜਪਾਲ ਬਣਾਇਆ ਗਿਆ ਹੈ। ਮਿਜੋਰਜ ਦੇ ਮੌਜੂਦਾ ਰਾਜਪਾਲ ਡਾ ਹਰੀ ਬਾਬੂ ਨੂੰ ਊਡੀਸ਼ਾ, ਬਿਹਾਰ ਦੇ ਰਾਜਪਾਲ ਰਜਿੰਦਰਾ ਵਿਸਵਨਾਥ ਨੂੰ ਕੇਰਲਾ ਅਤੇ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੂੰ ਬਿਹਾਰ ਦਾ ਨਵਾਂ ਰਾਜਪਾਲ ਬਣਾਇਆ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK