ਤਰਨਤਾਰਨ, 25 ਦਸੰਬਰ: ਬੀਤੀ ਅੱਧੀ ਰਾਤ ਤੋਂ ਬਾਅਦ ਥਾਣਾ ਚੋਹਲਾ ਸਾਹਿਬ ਦੇ ਇਲਾਕੇ ਮੰਡ ਅੰਦਰ ਪੁਲਿਸ ਅਤੇ ਗੈਂਗਸਟਰ ਲਖਵੀਰ ਲੰਡਾ ਦੇ ਗੁਰਗਿਆਂ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਪੁਲਿਸ ਵੱਲੋਂ ਤਿੰਨ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਮੁਕਾਬਲੇ ਵਿਚ ਦੋ ਗੁਰਗੇ ਗੋਲੀਆਂ ਲੱਗਣ ਕਾਰਨ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮੁਤਾਬਕ ਲੰਡਾ ਗੈਂਗ ਵੱਲੋਂ ਇਲਾਕੇ ਦੇ ਇਕ ਨਾਮੀ ਡਾਕਟਰ ਤੋਂ ਕਰੋੜ ਰੂਪੇ ਦੀ ਫ਼ਿਰੌਤੀ ਮੰਗੀ ਗਈ ਸੀ।
ਇਹ ਵੀ ਪੜ੍ਹੋ ਕਾਂਗਰਸ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਹਿਲੀ ਲਿਸਟ ਜਾਰੀ
ਜਿਸਦੇ ਸਬੰਧ ਵਿਚ ਪੁਲਿਸ ਵੱਲੋਂ ਲੰਘੀ 22 ਦਸੰਬਰ ਨੂੰ ਅਗਿਆਤ ਵਿਅਕਤੀਆਂ ਵਿਰੁਧ ਥਾਣਾ ਚੋਹਲਾ ਸਾਹਿਬ ਵਿਖੇ ਮੁਕੱਦਮਾ ਨੰਬਰ 107 ਦਰਜ਼ ਕੀਤਾ ਗਿਆ ਸੀ। ਡੀਐਸਪੀ ਅਤੁਲ ਸੋਨੀ ਨੇ ਮੁਕਾਬਲੇ ਤੋਂ ਬਾਅਦ ਮੀਡੀਆ ਚੈਨਲਾਂ ਵਾਲਿਆਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਐਸ.ਐਸ.ਪੀ ਦੀਆਂ ਹਿਦਾਇਤਾਂ ’ਤੇ ਇਸ ਕੇਸ ਨੂੰ ਹੱਲ ਕਰਨ ਲਈ ਸੀਆਈਏ ਅਤੇ ਚੋਹਲਾ ਸਾਹਿਬ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸਨ ਤੇ ਬੀਤੀ ਰਾਤ ਪੁਲਿਸ ਨੂੰ ਸੂਹ ਮਿਲੀ ਸੀ ਕਿ ਡਾਕਟਰ ਦੀ ਫ਼ਿਰੌਤੀ ਮੰਗਣ ਵਾਲੇ ਮੰਡ ਇਲਾਕੇ ਵਿਚ ਲੁਕੇ ਹੋਏ ਹਨ। ਜਦ ਪੁਲਿਸ ਨੇ ਘੇਰਾ ਪਾ ਕੇ ਇੰਨ੍ਹਾਂ ਨੂੰ ਹਿਰਾਸਤ ਵਿਚ ਲੈਣਾ ਚਾਹਿਆ ਤਾਂ ਗੋਲੀ ਚਲਾ ਦਿੱਤੀ ।
ਇਹ ਵੀ ਪੜ੍ਹੋ ਦੇਸ ਦੇ ਪੰਜ ਸੂਬਿਆਂ ’ਚ ਨਿਯੁਕਤ ਕੀਤੇ ਨਵੇਂ ਰਾਜਪਾਲ
ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਵਿਚ ਦੋ ਨੌਜਵਾਨ ਜਖ਼ਮੀ ਹੋ ਗਏ। ਜਿਸਤੋਂ ਬਾਅਦ ਮੌਕੇ ਤੋਂ ਹੀ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ, ਜਿੰਨ੍ਹਾਂ ਵਿਚ ਜਖਮੀ ਕੁਲਦੀਪ ਸਿੰਘ ਲੱਡੂ ਤੇ ਯਾਦਵਿੰਦਰ ਸਿੰਘ ਯਾਦਾ ਤੋਂ ਇਲਾਵਾ ਪ੍ਰਭਜੀਤ ਸਿੰਘ ਸ਼ਾਮਲ ਹੈ। ਇੰਨ੍ਹਾਂ ਕੋਲੋਂ ਪਿਸਤੌਲ ਵੀ ਬਰਾਮਦ ਕੀਤਾ ਗਿਆ। ਡੀਐਸਪੀ ਮੁਤਾਬਕ ਇਹ ਲੰਡਾ ਗਿਰੋਹ ਨਾਲ ਜੁੜੇ ਹੋਏ ਸਨ ਤੇ ਲਖਵੀਰ ਲੰਡਾ ਨੂੰ ਇਲਾਕੇ ਵਿਚ ਪੈਸੇ ਵਾਲੇ ਬੰਦਿਆਂ ਦੀ ਕੰਨਸੋਅ ਦਿੰਦੇ ਸਨ ਤੇ ਫ਼ਿਰ ਉਨ੍ਹਾਂ ਤੋਂ ਫ਼ੋਨ ਕਰਕੇ ਫ਼ਿਰੌਤੀ ਮੰਗੀ ਜਾਂਦੀ ਸੀ। ਫ਼ਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਮੁਕਾਬਲੇ ਤੋਂ ਬਾਅਦ ਲੰਡਾ ਗੈਂਗ ਦੇ ਤਿੰਨ ਗੁਰਗੇ ਕਾਬੂ, ਗੋ+ਲੀਆਂ ਲੱਗਣ ਕਾਰਨ ਦੋ ਹੋਏ ਜਖ਼ਮੀ"