ਯੂ.ਪੀ ’ਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਲੈ ਕੇ ਆ ਰਹੀ ਐਂਬਲੈਂਸ ਹੋਈ ਹਾਦਸਾਗ੍ਰਸਤ

0
337

👉ਐਂਬੁੂਲੈਂਸ ’ਚ ਸਵਾਰ ਪੰਜਾਬ ਪੁਲਿਸ ਦੇ ਜਵਾਨ ਵਾਲ-ਵਾਲ ਬਚੇ
ਗੁਰਦਾਸਪੁਰ, 25 ਦਸੰਬਰ: ਦੋ ਦਿਨ ਪਹਿਲਾਂ ਯੂਪੀ ਦੇ ਪੀਲੀਭੀਤ ’ਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਲੈ ਕੇ ਆ ਰਹੀ ਐਂਬੂਲੈਂਸ ਬੀਤੀ ਰਾਤ ਯੂਪੀ ਦੇ ਰਾਮਪੁਰ ਨੇੜੇ ਹਾਦਸਾਗ੍ਰਸਤ ਹੋ ਗਈ। ਇਸ ਐਂਬੂਲੈਂਸ ਨੂੰ ਕਿਸੇ ਅਗਿਆਤ ਵਾਹਨ ਵੱਲੋਂ ਸਾਹਮਣੇ ਤੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਐਂਬੂਲੈਂਸ ਵਿਚ ਸਵਾਰ ਪੰਜਾਬ ਪੁਲਿਸ ਦੇ ਜਵਾਨ ਕਾਫ਼ੀ ਮੁਸ਼ਕਿਲ ਦੇ ਨਾਲ ਬਚਿਆ।

ਇਹ ਵੀ ਪੜ੍ਹੋ  ਮੁਕਾਬਲੇ ਤੋਂ ਬਾਅਦ ਲੰਡਾ ਗੈਂਗ ਦੇ ਤਿੰਨ ਗੁਰਗੇ ਕਾਬੂ, ਗੋ+ਲੀਆਂ ਲੱਗਣ ਕਾਰਨ ਦੋ ਹੋਏ ਜਖ਼ਮੀ

ਮ੍ਰਿਤਕ ਨੌਜਵਾਨਾਂ ਵਰਿੰਦਰ ਉਰਫ਼ ਰਵੀ, ਗੁਰਵਿੰਦਰ ਅਤੇ ਜਸਨਪ੍ਰੀਤ ਸਾਰੇ ਵਾਸੀ ਜ਼ਿਲ੍ਹਾ ਗੁਰਦਾਸਪੁਰ ਉਪਰ ਦੋਸ਼ ਸੀ ਕਿ ਇੰਨ੍ਹਾਂ ਖਾਲਿਸਤਾਨ ਜਿੰਦਾਬਾਦ ਫ਼ੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੇ ਇਸ਼ਾਰੇ ’ਤੇ ਗੁਰਦਾਸਪੁਰ ਦੀ ਬਖ਼ਸੀਵਾਲਾ ਪੁਲਿਸ ਚੌਕੀ ’ਤੇ ਗ੍ਰਨੇਡ ਹਮਲਾ ਕੀਤਾ ਸੀ, ਜਿਸਤੋਂ ਬਾਅਦ ਇਹ ਯੂ.ਪੀ ਵੱਲ ਭੱਜ ਗਏ ਸਨ। ਜਿੱਥੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਹੋਏ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਸਨ। ਪੁਲਿਸ ਨੇ ਇੰਨ੍ਹਾਂ ਕੋਲੋਂ 2 ਏ.ਕੇ.47 ਰਾਈਫ਼ਲਾਂ ਅਤੇ 2 ਪਿਸਤੌਲ ਵੀ ਬਰਾਮਦ ਹੋਣ ਦਾ ਦਾਆਵ ਕੀਤਾ ਸੀ।

ਹ ਵੀ ਪੜ੍ਹੋ ..’ਤੇ ਪਤੰਦਰ ਨੇ ਕਰਜ਼ਾ ਉਤਾਰਨ ਲਈ ‘ਲੁੱਟ’ ਦੀ ਝੂਠੀ ਕਹਾਣੀ ਹੀ ਘੜ ਦਿੱਤੀ!

ਸੂਚਨਾਂ ਮੁਤਾਬਕ ਪੋਸਟਮਾਰਟਮ ਕਰਵਾਉਣ ਅਤੇ ਹੋਰ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਹੁਣ ਬੀਤੀ ਦੇਰ ਸ਼ਾਮ ਇੰਨ੍ਹਾਂ ਦੀਆਂ ਲਾਸ਼ਾਂ ਨੂੰ ਪੰਜਾਬ ਵਾਪਸ ਲਿਆਂਦਾ ਜਾ ਰਿਹਾ ਸੀ। ਇਸ ਦੌਰਾਨ ਰਾਮਪੁਰ ਨੇੜੇ ਇਹ ਹਾਦਸਾ ਵਾਪਰ ਗਿਆ। ਹਾਲਾਂਕਿ ਇੰਨ੍ਹਾਂ ਲਾਸ਼ਾਂ ਨੂੰ ਉਥੋਂ ਹੋਰ ਐਂਬੂਲੈਂਸ ਦਾ ਇੰਤਜਾਮ ਕਰਕੇ ਇਧਰ ਲਿਆਂਦਾ ਗਿਆ ਪ੍ਰੰਤੂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂ.ਪੀ ਤੇ ਪੰਜਾਬ ਪੁਲਿਸ ਵੱਲੋਂ ਇਸ ਹਾਦਸੇ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕਿੱਧਰੇ ਇਹ ਕੋਈ ਸ਼ਾਜਸ ਤਾਂ ਨਹੀਂ ਸੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

LEAVE A REPLY

Please enter your comment!
Please enter your name here