ਜੈਪੁਰ, 25 ਦਸੰਬਰ: ਬੀਤੀ ਰਾਤ ਸੂਬੇ ਦੇ ਕਰੋਲੀ ਇਲਾਕੇ ’ਚ ਇੱਕ ਸਵਿੱਫ਼ਟ ਡਿਜਾਇਰ ਕਾਰ ਤੇ ਬੱਸ ਵਿਚ ਹੋਈ ਆਹਮੋ-ਸਾਹਮਣੀ ਭਿਆਨਕ ਟੱਕਰ ਵਿਚ ਕਾਰ ’ਚ ਸਵਾਰ ਪੰਜ ਜਣਿਆਂ ਦੀ ਮੌਤ ਹੋ ਗਈ। ਜਦੋਂਕਿ ਬੱਸ ਵਿਚ ਸਵਾਰ ਡੇਢ ਦਰਜ਼ਨ ਦੇ ਕਰੀਬ ਸਵਾਰੀਆਂ ਵੀ ਗੰਭੀਰ ਜਖ਼ਮੀ ਹੋ ਗਈਆਂ। ਕਾਰ ਵਿਚ ਮਰਨ ਵਾਲਿਆਂ ਵਿਚ ਤਿੰਨ ਔਰਤਾਂ ਅਤੇ 2 ਮਰਦ ਸ਼ਾਮਲ ਹਨ, ਜੋਕਿ ਇੱਕ ਹੀ ਪ੍ਰਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ ਯੂ.ਪੀ ’ਚ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਨੌਜਵਾਨਾਂ ਦੀਆਂ ਲਾਸ਼ਾਂ ਲੈ ਕੇ ਆ ਰਹੀ ਐਂਬਲੈਂਸ ਹੋਈ ਹਾਦਸਾਗ੍ਰਸਤ
ਮ੍ਰਿਤਕ ਇੱਕ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਰਾਸਤੇ ਵਿਚ ਗੰਗਾਪੁਰ ਕਰੋਲੀ ਮਾਰਗ ’ਤੇ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਮੱਧ ਪ੍ਰਦੇਸ਼ ਦੇ ਇੰਦੌਰ ਦੇ ਦੱਸੇ ਜਾ ਰਹੇ ਹਨ। ਇਸਤੋਂ ਇਲਾਵਾ ਬੱਸ ਵਿਚ ਸਵਾਰ ਕਾਫ਼ੀ ਸਵਾਰੀਆਂ ਜਖ਼ਮੀ ਹੋ ਗਈਆਂ, ਜਿੰਨ੍ਹਾਂ ਵਿਚੋਂ ਕੁੱਝ ਨੂੰ ਇਲਾਜ਼ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਜਦਕਿ ਕਈਆਂ ਦਾ ਇਲਾਜ਼ ਚੱਲ ਰਿਹਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਕਾਰ ’ਤੇ ਸਵਾਰ ਧਾਰਮਿਕ ਯਾਤਰਾ ਤੋਂ ਵਾਪਸ ਆ ਰਹੇ ਪ੍ਰਵਾਰ ਦੇ ਪੰਜ ਜੀਆਂ ਦੀ ਸੜਕ ਹਾਦਸੇ ’ਚ ਹੋਈ ਮੌ+ਤ"