Canada Govt ਨੇ ਫਲੈਗ ਪੋਲ ਰਾਹੀਂ ਮਿਲਣ ਵਾਲੇ ਵਰਕ ਪਰਮਿਟ ’ਤੇ ਲਗਾਈ ਪਾਬੰਦੀ

0
382

ਨਵਦੀਪ ਸਿੰਘ ਗਿੱਲ
ਸਰ੍ਹੀ, 26 ਦਸੰਬਰ: ਪੰਜਾਬੀਆਂ ਦੇ ਲਈ ਦੂਜਾ ਘਰ ਬਣੇ ਕੈਨੇਡਾ ਦੀ ਸਰਕਾਰ ਨੇ ਹੁਣ ਫਲੈਗ ਪੋਲ ਰਾਹੀਂ ਵਰਕ ਪਰਮਿਟ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ । ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਸਦੀ ਪੁਸ਼ਟੀ ਕਰਦਿਆਂ ਕਿਹਾ ਕਿ 23 ਦਸੰਬਰ 2024 ਰਾਤ ਦੇ ਬਾਰਾਂ ਵਜੇ ਤੋਂ ਬਾਅਦ ਇਹ ਹੁਕਮ ਲਾਗੂ ਹੋ ਚੁੱਕਾ ਹੈ। ਇਸ ਫੈਸਲੇ ਦੇ ਲਾਗੂ ਹੋਣ ਨਾਲ ਹੁਣ ਵਰਕ ਪਰਮਿਟ ਲਈ ਕਈ ਕਈ ਮਹੀਨਿਆਂ ਦਾ ਇੰਤਜ਼ਾਰ ਕਰਨਾ ਪਿਆ ਕਰੇਗਾ।

ਇਹ ਵੀ ਪੜ੍ਹੋ ਨਾਲ ਦੇ ਮਾਸਟਰ ਤੋਂ ਪੰਜ ਲੱਖ ਦੀ ਫ਼ਿਰੌਤੀ ਮੰਗਣ ਵਾਲਾ ‘ਮਾਸਟਰ ਜੀ’ ਪੁਲਿਸ ਨੇ ਕੀਤਾ ਕਾਬੂ

ਜਿਕਰਯੋਗ ਹੈ ਕਿ ਪਹਿਲਾਂ ਵਿਜ਼ਟਰ ਵੀਜ਼ੇ ਉੱਤੇ ਆਇਆ ਕੋਈ ਵੀ ਵਿਅਕਤੀ (ਐਲ ਐਮ ਆਈ ਏ) ਲੈ ਕੇ (ਕਿਸੇ ਵੀ ਕੰਪਨੀ ਤੋਂ ਸਰਕਾਰ ਵੱਲੋਂ ਜਾਰੀ ਕੀਤਾ ਕੰਮ ਕਰਨ ਦਾ ਪੱਤਰ) ਸਿੱਧਾ ਕੈਨੇਡਾ ਬਾਰਡਰ ਸਰਵਿਸ ਦੇ ਅਧਿਕਾਰੀਆਂ ਕੋਲ ਜਾਕੇ ਵਰਕ ਪਰਮਿਟ ਲੈ ਸਕਦਾ ਸੀ । ਪ੍ਰੰਤੂ ਵਰਕ ਪਰਮਿਟ ਲੈਣ ਵਾਲੇ ਵਿਅਕਤੀ ਨੂੰ ਉਸ ਤੋਂ ਪਹਿਲਾਂ ਫਲੈਗਪੋਲ ਕਰਨਾ ਹੁੰਦਾ ਸੀ ਭਾਵ ਸਬੰਧਿਤ ਵਿਅਕਤੀ ਨੂੰ ਅਮਰੀਕਾ ਵਾਲੇ ਪਾਸੇ ਜਾ ਕੇ ਅਮਰੀਕਨ ਬਾਰਡਰ ਅਧਿਕਾਰੀਆਂ ਤੋਂ ਮੋਹਰ ਲਵਾਉਣੀ ਪੈਂਦੀ ਸੀ । ਉਪਰੰਤ ਉਸ ਨੂੰ ਤੁਰੰਤ ਵਰਕ ਪਰਮਿਟ ਦੇ ਦਿੱਤਾ ਜਾਂਦਾ ਸੀ।

ਇਹ ਵੀ ਪੜ੍ਹੋ ਬਠਿੰਡਾ ’ਚ ਨਹਾਉਂਦੀ ਨਰਸ ਦੀ ਵੀਡੀਓ ਬਣਾਉਂਦਾ ਗੁਆਂਢੀ ਕਾਬੂ

ਪਰ ਕੈਨੇਡਾ ਸਰਕਾਰ ਦੇ ਇਸ ਫ਼ੈਸਲੇ ਨਾਲ ਹੁਣ ਵਰਕ ਪਰਮਿਟ ਲੈਣ ਲਈ ਆਨ ਲਾਈਨ ਅਪਲਾਈ ਕਰਨ ਦੀ ਸੁਵਿਧਾ ਹੀ ਰਹਿ ਗਈ ਹੈ। ਆਨ ਲਾਇਨ ਵਰਕ ਪਰਮਿਟ ਲੈਣ ਲਈ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪਵੇਗਾ ਜਦੋ ਕਿ ਫਲੈਗਪੋਲ ਰਾਹੀਂ ਇਹ ਪਰਮਿਟ ਘੰਟਿਆਂ ਵਿੱਚ ਹੀ ਮਿਲ ਜਾਂਦਾ ਸੀ। ਦੂਜੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਕੈਨੇਡਾ ਨੇ ਇਹ ਸੁਵਿਧਾ ਅਮਰੀਕਾ ਦੇ ਦਬਾਅ ਹੇਠ ਬੰਦ ਕੀਤੀ ਹੈ ਕਿਉਂਕਿ ਅਮਰੀਕਾ ਕੈਨੇਡਾ ਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਤੁਹਾਡੀ ਇਸ ਪ੍ਰਕਿਰਿਆ ਕਾਰਨ ਸਾਡੇ ਬਾਰਡਰ ਸਰਵਿਸ ਅਥਾਰਟੀ ਦਾ ਟਾਈਮ ਬਰਬਾਦ ਹੋ ਰਿਹਾ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here